ਮਜੀਠਾ, 29 ਅਗਸਤ (ਸੁਭਾਸ਼ ਚੰਦਰ ਭਗਤ) – ਹਲਕਾ ਮਜੀਠਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਪੱਪਲਪ੍ਰੀਤ ਸਿੰਘ ਦੇ ਜੱਦੀ ਪਿੰਡ ਮਰੜੀ ਕਲਾਂ ਸਥਿਤ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਵਿਖੇ ਪਰਿਵਾਰ ਅਤੇ ਪਾਰਟੀ ਆਗੂਆਂ ਵੱਲੋਂ ਗੁਰੂ ਸਾਹਿਬ ਦਾ ਓਟ-ਆਸਰਾ ਲੈਂਦਿਆਂ ਹਲਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਹਲਕਾ ਮਜੀਠਾ ਦੀਆਂ ਸੇਵਾਵਾਂ, ਪਾਰਟੀ ਦੀ ਅਗਲੀ ਰਣਨੀਤੀ ਅਤੇ ਚੋਣ ਮੁਹਿੰਮ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਹਲਕਾ ਮਜੀਠਾ ਦੀ ਸਮੁੱਚੀ ਟੀਮ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਹਲਕਾ ਟੀਮ ਵੱਲੋਂ ਪਹੁੰਚੇ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਹਲਕੇ ਦੀ ਸੇਵਾ ਲਈ ਪਾਰਟੀ ਦੀ ਸਮੁੱਚੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ।
ਇਸ ਮੌਕੇ ਭਾਈ ਪੱਪਲਪ੍ਰੀਤ ਸਿੰਘ ਵੱਲੋਂ ਹਲਕਾ ਮਜੀਠਾ ਦੀ ਸੰਗਤ ਅਤੇ ਲੋਕਾਂ ਲਈ ਭੇਜੇ ਗਏ ਸੁਨੇਹੇ ਵਿੱਚ ਕਿਹਾ ਗਿਆ ਕਿ ਹਲਕੇ ਦੇ ਲੋਕ ਉਨ੍ਹਾਂ ਲਈ ਸਭ ਤੋਂ ਪਹਿਲੀ ਤਰਜੀਹ ਹੋਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰ ਪਰਿਵਾਰ ਦੀ ਸਮਾਜਿਕ ਅਤੇ ਆਰਥਿਕ ਮਦਦ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ, ਉਨ੍ਹਾਂ ਦੇ ਚਾਚਾ ਸੁਖਚੈਨ ਸਿੰਘ ਤੇ ਪਰਗਟ ਸਿੰਘ, ਭਾਈ ਪੱਪਲਪ੍ਰੀਤ ਸਿੰਘ ਦੇ ਮਾਮਾ ਅਮਰਜੀਤ ਸਿੰਘ ਵੰਚੜੀ, ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾ, ਆਈ.ਟੀ. ਇੰਚਾਰਜ ਹਰਕਮਲਪ੍ਰੀਤ ਸਿੰਘ, ਰਾਜਾਸਾਂਸੀ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ, ਅਟਾਰੀ ਹਲਕਾ ਇੰਚਾਰਜ ਭਾਈ ਪਰਮਜੀਤ ਸਿੰਘ ਵਣੀਕੇ, ਫਤਿਹਗੜ੍ਹ ਚੂੜੀਆਂ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਲਾਲੇਨੰਗਲ, ਭਾਈ ਪ੍ਰਿਤਪਾਲ ਸਿੰਘ ਮੀਰਾਂਕੋਟ ਅਤੇ ਭਾਈ ਜਸਕਰਨ ਸਿੰਘ ਲੋਪੋਕੇ ਹਾਜ਼ਰ ਸਨ।
ਹਲਕਾ ਮਜੀਠਾ ਦੀ ਟੀਮ ਵੱਲੋਂ ਭਾਈ ਨਾਥਵਿੰਦਰ ਸਿੰਘ ਬਾਜਵਾ, ਭਾਈ ਬਲਜਿੰਦਰ ਸਿੰਘ, ਭਾਈ ਜਗਰੂਪ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਸੁਖਦੇਵ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਸੋਹੀ ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸਮੂਹ ਹਾਜ਼ਰੀਨ ਵੱਲੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਹਲਕਾ ਮਜੀਠਾ ਦੀ ਸੰਗਤ ਦੀ ਚੜ੍ਹਦੀ ਕਲਾ ਅਤੇ ਲੋਕ ਭਲਾਈ ਲਈ ਕਾਰਜ ਕਰਨ ਦਾ ਸੰਕਲਪ ਲਿਆ ਗਿਆ।
ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਅਰਦਾਸ ਉਪਰੰਤ ਭਾਈ ਪੱਪਲਪ੍ਰੀਤ ਸਿੰਘ ਲਈ ਹਲਕਾ ਮਜੀਠਾ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਦਾ ਫੈਸਲਾ
ਮਜੀਠਾ, 29 ਅਗਸਤ (ਸੁਭਾਸ਼ ਚੰਦਰ ਭਗਤ) – ਹਲਕਾ ਮਜੀਠਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਪੱਪਲਪ੍ਰੀਤ ਸਿੰਘ ਦੇ ਜੱਦੀ ਪਿੰਡ ਮਰੜੀ ਕਲਾਂ ਸਥਿਤ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਵਿਖੇ ਪਰਿਵਾਰ ਅਤੇ ਪਾਰਟੀ ਆਗੂਆਂ ਵੱਲੋਂ ਗੁਰੂ ਸਾਹਿਬ ਦਾ ਓਟ-ਆਸਰਾ ਲੈਂਦਿਆਂ ਹਲਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਸ੍ਰੀ ਅਖੰਡ…

Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












