ਅੰਮ੍ਰਿਤਸਰ, 29 ਜੁਲਾਈ (ਹਰਪਿੰਦਰ ਸੋਨੀ):
ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਜ਼ਿਲ੍ਹਾ ਕੋਰ ਕਮੇਟੀ ਅਤੇ ਜ਼ਿਲ੍ਹਾ ਟੀਮ ਦੇ ਮੈਂਬਰਾਂ ਸਮੇਤ ਸ੍ਰੀ ਦੁਰਗਿਆਣਾ ਮੰਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਕੇਂਦਰੀ ਭਗਵਾਨ ਸ੍ਰੀ ਵਾਲਮੀਕਿ ਮੰਦਰ (ਹਾਥੀ ਗੇਟ) ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਸ੍ਰੀ ਦੁਰਗਿਆਣਾ ਮੰਦਰ ਵਿਖੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ, ਮਹਾਂਮੰਤਰੀ ਅਰੁਣ ਖੰਨਾ ਅਤੇ ਹੋਰ ਮੈਂਬਰਾਂ ਨੇ ਸਲਿਲ ਕਪੂਰ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਤੋਂ ਬਾਅਦ ਸਲਿਲ ਕਪੂਰ ਆਪਣੀ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕ ਕੇ ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰੇ ਲਈ ਅਰਦਾਸ ਕੀਤੀ।
ਉਨ੍ਹਾਂ ਨੇ ਕੇਂਦਰੀ ਭਗਵਾਨ ਸ੍ਰੀ ਵਾਲਮੀਕਿ ਮੰਦਰ ਵਿਖੇ ਵੀ ਮੱਥਾ ਟੇਕਿਆ ਅਤੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਸੰਕਲਪ ਦੁਹਰਾਇਆ।
ਭਾਜਪਾ ਵੱਲੋਂ ਗੁਰੂ ਰਵਿਦਾਸ ਜੀ ਦੀ ਜਯੰਤੀ ਦੇ ਮੌਕੇ ਚਲਾਏ ਗਏ “ਦੀਪ ਪ੍ਰਜਵਲਨ” ਅਭਿਆਨ ਤਹਿਤ ਸਲਿਲ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਕੇਂਦਰੀ ਭਗਵਾਨ ਸ੍ਰੀ ਵਾਲਮੀਕਿ ਮੰਦਰ ਵਿਖੇ ਦੀਪ ਜਗਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਸਲਿਲ ਕਪੂਰ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਪਾਰਟੀ ਕਾਰਕੁਨਾਂ ਨੂੰ ਗੁਰੂ ਪੂਰਨਿਮਾ ਅਤੇ ਗੁਰੂ ਰਵਿਦਾਸ ਜੀ ਦੀ ਜਯੰਤੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਨੂੰ ਆਪਣੇ ਗੁਰੂਆਂ ਅਤੇ ਸੰਤ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਆਸ਼ੀਰਵਾਦ ਲੈ ਕੇ ਆਪਣੀ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕਰਨਾ ਉਨ੍ਹਾਂ ਲਈ ਵੱਡਾ ਸੌਭਾਗ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਾ, ਕਾਰਕੁਨਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦੀ ਮੁੱਖ ਤਰਜੀਹ ਰਹੇਗੀ।

ਇਸ ਮੌਕੇ ਪ੍ਰਦੇਸ਼ ਸਕੱਤਰ ਸੂਰਜ ਭਾਰਦਵਾਜ, ਡਾ. ਰਾਮ ਚਾਵਲਾ, ਸੰਜੀਵ ਖੰਨਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਬਖ਼ਸ਼ੀ ਰਾਮ ਅਰੋੜਾ, ਰੀਨਾ ਜੇਤਲੀ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਜ਼ਿਲ੍ਹਾ ਮਹਾਂਮੰਤਰੀ ਮਨੀਸ਼ ਸ਼ਰਮਾ ਅਤੇ ਸੰਜੀਵ ਕੁਮਾਰ, ਬਲਦੇਵ ਰਾਜ ਬੱਗਾ, ਮੋਹਿਤ ਮਹਾਜਨ, ਓਮ ਪ੍ਰਕਾਸ਼ ਅਨਾਰਿਆ, ਪ੍ਰਤੀਕ ਕਪੂਰ, ਸਰਬਜੀਤ ਸਿੰਘ ਸ਼ਾਂਟੀ, ਮਨਿੰਦਰ ਸਿੰਘ ਠੇਕੇਦਾਰ, ਸ਼ਕਤੀ ਕਲਿਆਣ, ਪਾਰਸ਼ਦ ਗੌਰਵ ਗਿੱਲ, ਕ੍ਰਿਤੀ ਅਰੋੜਾ, ਸ਼੍ਰੁਤੀ ਵਿਜ, ਰਾਜੇਸ਼ ਮਹਿਤਾ, ਗੌਤਮ ਅਰੋੜਾ, ਕਵਲਜੀਤ ਸਿੰਘ ਸੰਨੀ, ਰਾਜੀਵ ਅਰੋੜਾ, ਯਸ਼ਪਾਲ ਸ਼ੋਰੀ, ਸੁਧੀਰ ਸ੍ਰੀਧਰ, ਡੌਲੀ ਭਾਟੀਆ, ਮੋਨਿਕਾ ਸ੍ਰੀਧਰ, ਕਰਨ ਕਪਿਲਾ, ਮਨੀਸ਼ ਸੇਠ, ਨਿਲੇਸ਼, ਅੰਸ਼ੂ ਸੂਰੀ ਸਮੇਤ ਕਈ ਹੋਰ ਭਾਜਪਾ ਆਗੂ ਅਤੇ ਕਾਰਕੁਨ ਹਾਜ਼ਰ ਸਨ।
















