ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਿਵਲ ਲਾਈਨਜ਼ ਇਲਾਕੇ ਵਿੱਚ ਪਹਿਲੀ ਵਾਰ ਨਿਕਲੇਗੀ ਵਿਸ਼ਾਲ ਸ੍ਰੀ ਜਗੰਨਾਥ ਰਥ ਯਾਤਰਾ

18 ਜੁਲਾਈ ਨੂੰ ਇਸਕਾਨ ਅੰਮ੍ਰਿਤਸਰ ਵੱਲੋਂ ਭਗਤੀ ਅਤੇ ਹਰਿਨਾਮ ਸੰਕੀਰਤਨ ਨਾਲ ਸਜੇਗਾ ਸ਼ਹਿਰ ਅੰਮ੍ਰਿਤਸਰ, 17 ਜੁਲਾਈ (ਉੱਪਲ): ਭਗਵਾਨ ਸ੍ਰੀ ਜਗੰਨਾਥ ਜੀ ਦੀ ਪਵਿੱਤਰ ਰਥ ਯਾਤਰਾ ਦੇ ਮੌਕੇ ‘ਤੇ ਇਸਕਾਨ ਅੰਮ੍ਰਿਤਸਰ ਵੱਲੋਂ ਪਹਿਲੀ ਵਾਰ ਸਿਵਲ ਲਾਈਨਜ਼ ਇਲਾਕੇ ਵਿੱਚ ਵਿਸ਼ਾਲ ਸ੍ਰੀ ਜਗੰਨਾਥ ਰਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕਰਵਾਈ ਗਈ ਪ੍ਰੈਸ…

18 ਜੁਲਾਈ ਨੂੰ ਇਸਕਾਨ ਅੰਮ੍ਰਿਤਸਰ ਵੱਲੋਂ ਭਗਤੀ ਅਤੇ ਹਰਿਨਾਮ ਸੰਕੀਰਤਨ ਨਾਲ ਸਜੇਗਾ ਸ਼ਹਿਰ

ਅੰਮ੍ਰਿਤਸਰ, 17 ਜੁਲਾਈ (ਉੱਪਲ):
ਭਗਵਾਨ ਸ੍ਰੀ ਜਗੰਨਾਥ ਜੀ ਦੀ ਪਵਿੱਤਰ ਰਥ ਯਾਤਰਾ ਦੇ ਮੌਕੇ ‘ਤੇ ਇਸਕਾਨ ਅੰਮ੍ਰਿਤਸਰ ਵੱਲੋਂ ਪਹਿਲੀ ਵਾਰ ਸਿਵਲ ਲਾਈਨਜ਼ ਇਲਾਕੇ ਵਿੱਚ ਵਿਸ਼ਾਲ ਸ੍ਰੀ ਜਗੰਨਾਥ ਰਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਇਸਕਾਨ ਅੰਮ੍ਰਿਤਸਰ ਦੇ ਪ੍ਰਧਾਨ ਇੰਦਰਾਨੁਜ ਪ੍ਰਭੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਰਥ ਯਾਤਰਾ ਸ਼ਨੀਵਾਰ, 18 ਜੁਲਾਈ 2026 ਨੂੰ ਸ਼ਾਮ 5 ਵਜੇ ਗੋਬਿੰਦ ਪਾਰਕ, ਬਸੰਤ ਐਵੇਨਿਊ ਤੋਂ ਸ਼ੁਰੂ ਹੋ ਕੇ ਬਸੰਤ ਐਵੇਨਿਊ, ਮਕਬੂਲ ਰੋਡ, ਮਾਲ ਰੋਡ, ਗ੍ਰੀਨ ਐਵੇਨਿਊ ਅਤੇ ਆਨੰਦ ਐਵੇਨਿਊ ਰਾਹੀਂ ਮੁੜ ਗੋਬਿੰਦ ਪਾਰਕ ਵਿਖੇ ਸੰਪੰਨ ਹੋਵੇਗੀ। ਯਾਤਰਾ ਦੌਰਾਨ ਸਿਰਫ਼ ਨਿਰਧਾਰਤ ਸਵਾਗਤ ਮੰਚਾਂ ‘ਤੇ ਹੀ ਭਗਵਾਨ ਸ੍ਰੀ ਜਗੰਨਾਥ, ਸ੍ਰੀ ਬਲਦੇਵ ਜੀ ਅਤੇ ਮਾਤਾ ਸੁਭਦਰਾ ਜੀ ਨੂੰ ਭੋਗ ਅਰਪਿਤ ਕੀਤਾ ਜਾਵੇਗਾ ਅਤੇ ਆਰਤੀ ਉਤਾਰੀ ਜਾਵੇਗੀ। ਇਸ ਤੋਂ ਇਲਾਵਾ ਰਸਤੇ ਵਿੱਚ ਕਿਸੇ ਹੋਰ ਥਾਂ ਰਥ ਨਹੀਂ ਰੁਕੇਗਾ।
ਇੰਦਰਾਨੁਜ ਪ੍ਰਭੂ ਨੇ ਕਿਹਾ ਕਿ ਇਸਕਾਨ ਦੇ ਸੰਸਥਾਪਕ-ਆਚਾਰਿਆ ਸ੍ਰੀਲ ਏ.ਸੀ. ਭਕਤੀਵੇਦਾਂਤ ਸਵਾਮੀ ਪ੍ਰਭੁਪਾਦ ਦੀ ਪ੍ਰੇਰਣਾ ਨਾਲ ਦੁਨੀਆ ਭਰ ਵਿੱਚ ਨਿਕਲਣ ਵਾਲੀ ਇਸ ਰਥ ਯਾਤਰਾ ਦਾ ਮੁੱਖ ਉਦੇਸ਼ ਭਗਵਾਨ ਸ੍ਰੀ ਕ੍ਰਿਸ਼ਨ ਦੀ ਭਗਤੀ ਅਤੇ ਹਰੇ ਕ੍ਰਿਸ਼ਨ ਮਹਾਮੰਤਰ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਹਰਿਨਾਮ ਸੰਕੀਰਤਨ ਨਾਲ ਪੂਰਾ ਮਾਹੌਲ ਭਗਤੀਮਈ ਬਣ ਜਾਵੇਗਾ।
ਰਥ ਯਾਤਰਾ ਮੌਕੇ ਇਸਕਾਨ ਫੂਡ ਫਾਰ ਲਾਈਫ ਵੱਲੋਂ ਸਾਰੇ ਸ਼ਰਧਾਲੂਆਂ ਲਈ ਖਿਚੜੀ ਪ੍ਰਸਾਦ ਅਤੇ ਖੀਰ ਮਹਾਪ੍ਰਸਾਦ ਦਾ ਵੰਡ ਵੀ ਕੀਤਾ ਜਾਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਪਵਨ ਵਰਮਾ, ਸੁਰਭੀ ਵਰਮਾ, ਕਾਰਤਿਕੇਯ ਵਰਮਾ, ਗਣੇਸ਼ ਵਰਮਾ, ਇਸਕਾਨ ਰਥ ਯਾਤਰਾ ਕਮੇਟੀ, ਇਸਕਾਨ ਲਕਸ਼ਮਣਸਰ, ਇਸਕਾਨ ਵ੍ਰਿੰਦਾਵਨ ਗਾਰਡਨ ਅਤੇ ਇਸਕਾਨ ਸ੍ਰੀ ਗੋਕੁਲ ਗੌਸ਼ਾਲਾ ਦੇ ਸੇਵਾਦਾਰਾਂ ਅਤੇ ਭਗਤਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਇੰਦਰਾਨੁਜ ਪ੍ਰਭੂ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਰਥ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਜਗੰਨਾਥ ਜੀ ਦੇ ਰਥ ਦੀ ਪਵਿੱਤਰ ਰੱਸੀ ਖਿੱਚ ਕੇ ਉਨ੍ਹਾਂ ਦੇ ਦਰਸ਼ਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਹਾਸਲ ਕਰਨ। ਇਸ ਮੌਕੇ ਪਵਨ ਵਰਮਾ, ਸੁਰਭੀ ਵਰਮਾ, ਕਾਰਤਿਕੇਯ ਵਰਮਾ, ਦਸ਼ਰਥ ਦਾਸ, ਵਿਸ਼ਣੂਚਿੱਤ ਦਾਸ, ਨਰਿੰਦਰ ਅਰੋੜਾ, ਅਤੁਲ ਸ਼ਰਮਾ, ਅਤੁਲ ਵਰਮਾ ਸਮੇਤ ਕਈ ਸੀਨੀਅਰ ਭਗਤ ਅਤੇ ਕਮੇਟੀ ਮੈਂਬਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports