ਚੋਗਾਵਾਂ 28 ਜੂਨ (ਬਾਗੀ) ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਨਾਲ ਨਾਲ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਕੋਆਡੀਨੇਟਰ ਰਵਲੀਨ ਸੰਧੂ ਨੇ ਹਲਕਾ ਇੰਚਾਰਜ ਸੋਨੀਆ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਕੋਹਾਲੀ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਜਿੰਮ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਦਾ ਇੱਥੇ ਪਹੁੰਚਣ ਤੇ ਸਰਪੰਚ ਗੁਰਜੰਟ ਸਿੰਘ ਤੇ ਹੋਰਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੀ.ਡੀ.ਓ. ਸ਼ਮਸ਼ੇਰ ਸਿੰਘ, ਵੀਡੀਓ ਭੁਪਿੰਦਰ ਸਿੰਘ, ਡਾਕਟਰ ਅਰਜਿੰਦਰ ਸਿੰਘ ਕੋਹਾਲੀ ਮੈਂਬਰ, ਬਾਜ ਸਿੰਘ ਮੈਂਬਰ, ਨਿਸ਼ਾਨ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਮਨਬੀਰ ਸਿੰਘ, ਬਾਜ ਸਿੰਘ ਮੈਂਬਰ, ਬਿਕਰਮਜੀਤ ਸਿੰਘ ਰਾਜਾ, ਅਮਨ ਕੁਮਾਰ, ਫੁੰਮਣ ਸਿੰਘ ਸਮੇਤ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ।
















