ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬੀ ਸੱਭਿਆਚਾਰ ਸੱਥ ਅਤੇ ਸਾਹਿਤ ਸੰਸਥਾ ਅੰਮ੍ਰਿਤਸਰ ਵੱਲੋਂ ਉੱਘੇ ਸਮਾਜ ਸੇਵੀ ਡਾ.ਸਵੈਮਾਨ ਸਿੰਘ ਪੱਖੋਕੇ ਅਮਰੀਕਾ ਦਾ ਭਗਤ ਪੂਰਨ ਸਿੰਘ ਸਮਾਜ ਸੇਵਾ ਐਵਾਰਡ ਨਾਲ ਸਨਮਾਨ

  ਅੰਮ੍ਰਿਤਸਰ, 25 ਜੂਨ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਪੰਜਾਬੀ ਸੱਭਿਆਚਾਰ ਸੱਥ ਅਤੇ ਸਾਹਿਤ ਸੰਸਥਾ ਅੰਮ੍ਰਿਤਸਰ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਹਤਿਕ ਸਮਾਗਮ ਸ.ਕਰਮ ਸਿੰਘ ਹਿਸਟੋਰੀਅਨ ਤੇ ਕਾਮਰੇਡ ਮੋਤਾ ਸਿੰਘ ਝਬਾਲ ਲਾਈਬ੍ਰੇਰੀ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਅਤੇ ਸੰਸਥਾਪਕ ਸਰਦਾਰ ਜਸਬੀਰ ਸਿੰਘ ਝਬਾਲ ਡਾਕਟਰ ਦਵਿੰਦਰ ਕੌਰ ,ਕਿਸਾਨ ਆਗੂ ਸੁੱਚਾ ਸਿੰਘ ਅਜਨਾਲਾ, ਸ.…

 

ਅੰਮ੍ਰਿਤਸਰ, 25 ਜੂਨ (ਕੇ.ਐਲ. ਜੀਤ ਵਾਲੀਆ) –
ਅੰਮ੍ਰਿਤਸਰ ਪੰਜਾਬੀ ਸੱਭਿਆਚਾਰ ਸੱਥ ਅਤੇ ਸਾਹਿਤ ਸੰਸਥਾ ਅੰਮ੍ਰਿਤਸਰ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਹਤਿਕ ਸਮਾਗਮ ਸ.ਕਰਮ ਸਿੰਘ ਹਿਸਟੋਰੀਅਨ ਤੇ ਕਾਮਰੇਡ ਮੋਤਾ ਸਿੰਘ ਝਬਾਲ ਲਾਈਬ੍ਰੇਰੀ ਵਿਖੇ ਹੋਇਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਅਤੇ ਸੰਸਥਾਪਕ ਸਰਦਾਰ ਜਸਬੀਰ ਸਿੰਘ ਝਬਾਲ ਡਾਕਟਰ ਦਵਿੰਦਰ ਕੌਰ ,ਕਿਸਾਨ ਆਗੂ ਸੁੱਚਾ ਸਿੰਘ ਅਜਨਾਲਾ, ਸ. ਬਲਵਿੰਦਰ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਸਮਾਜ ਸੇਵਾ ਦੇ ਕਿਸਾਨੀ ਮੋਰਚੇ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਡਾ.ਸਵੈਮਾਨ ਸਿੰਘ ਪੱਖੋਕੇ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਸਥਾ ਦੀ ਪ੍ਰਧਾਨ ਡਾ.ਰਾਜਬੀਰ ਕੌਰ ਬੀਰ ਗਰੇਵਾਲ ਅਤੇ ਚੇਅਰਮੈਨ ਸ.ਜਸਬੀਰ ਸਿੰਘ ਝਬਾਲ ਨੇ ਡਾਕਟਰ ਸਵੈਮਾਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਸਮਾਗਮ ਨੂੰ ਡਾ.ਦਵਿੰਦਰਪ੍ਰੀਤ ਕੌਰ, ਸੁੱਚਾ ਸਿੰਘ ਅਜਨਾਲਾ ਅਤੇ ਜਸਬੀਰ ਸਿੰਘ ਝਬਾਲ ਨੇ ਸੰਬੋਧਨ ਕੀਤਾ। ਪੰਜਾਬੀ ਸੱਭਿਆਚਾਰ ਸੱਥ ਅਤੇ ਸਾਹਿਤ ਸੰਸਥਾ ਅੰਮ੍ਰਿਤਸਰ ਦਾ ਬੁਲਾਰਾ ਸਤਰੰਗੀ ਮੈਗਜੀਨ ਡਾਕਟਰ ਸਵੈਮਾਨ ਸਿੰਘ ਤੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਸ. ਜਸਬੀਰ ਸਿੰਘ ਝਬਾਲ ਨੇ ਪੰਜਾਬੀ ਸੱਭਿਆਚਾਰ ਦੇ ਵਿਰਸੇ ਅਤੇ ਪੰਜਾਬੀ ਇਤਿਹਾਸ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਡਾ.ਸਵੈਮਾਨ ਸਿੰਘ ਪੱਖੋਕੇ ਦੇ ਪਿਤਾ ਵੱਲੋਂ ਵਿਦਿਆਰਥੀ ਜੀਵਨ ਵਿੱਚ ਵਿਦਿਆਰਥੀਆਂ ਦੀ ਅਗਵਾਈ ਕਰਦਿਆਂ ਬੱਸ ਪਾਸ ਦਾ ਘੋਲ ਲੜਿਆ ਤੇ ਜਿੱਤਿਆ। ਪਿਤਾ ਪੁਰਖੀ ਪਰਿਵਾਰ ਸੰਘਰਸ਼ਸ਼ੀਲ ਹੋਣ ਕਰਕੇ ਡਾ. ਸਵੈਮਾਨ ਸਿੰਘ ਨੇ ਕਿਸਾਨੀ ਅੰਦੋਲਨ ਵਿੱਚ ਮਨੁੱਖਤਾ ਦਾ ਧਰਮ ਅਪਣਾਉਂਦਿਆਂ ਮੁਫਤ ਮੈਡੀਕਲ ਸਹੂਲਤਾਂ ਦੇ ਸ਼ਲਾਘਾਯੋਗ ਕਾਰਜ ਨਾਲ ਕਿਸਾਨੀ ਸੰਘਰਸ਼ ਵਿੱਚ ਇਤਿਹਾਸ ਰਚਿਆ, ਜਿਸ ਸਦਕਾ ਸਾਡੀ ਸੰਸਥਾ ਅੱਜ ਉਹਨਾਂ ਨੂੰ ਸਮਾਜ ਸੇਵੀ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਡਾ. ਸਵੈਮਾਨ ਸਿੰਘ ਵੱਲੋਂ ਹਾਜ਼ਰੀਨ ਸਾਰੇ ਕਵੀਆਂ, ਲੇਖਕਾਂ ਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਅੱਜ ਮਾਝੇ ਦੇ ਇਤਿਹਾਸਿਕ ਪਿੰਡ ਝਬਾਲ ਵਿੱਚ ਪੰਜਾਬੀ ਸੱਭਿਆਚਾਰ ਸੱਥ ਅਤੇ ਸਾਹਿਤ ਸੰਸਥਾ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਡਾਕਟਰ ਗੁਰਸਿਮਰਨ ਸਿੰਘ ਬੁੱਟਰ ਵੱਲੋਂ ਸੰਤ ਰਾਮ ਉਦਾਸੀ ਦੀ ਕਵਿਤਾ ਤੇ ਡਾ. ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਡਾ.ਸਵੈਮਾਨ ਦੀ ਸ਼ਖਸ਼ੀਅਤ ਤੇ ਲਿਖੀ ਕਵਿਤਾ ਪੇਸ਼ ਕੀਤੀ ਗਈ lਬੀਬੀ ਬਲਵਿੰਦਰ ਕੌਰ ਪੰਧੇਰ ਤੇ ਡਾ.ਦਵਿੰਦਰ ਵੱਲੋਂ ਕਿਸਾਨੀ ਸੰਘਰਸ਼ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸੰਸਥਾ ਦੇ ਚੇਅਰਮੈਨ ਸ. ਜਸਬੀਰ ਸਿੰਘ ਝਬਾਲ ਅਤੇ ਪ੍ਰਧਾਨ ਡਾ.ਰਾਜਬੀਰ ਕੌਰ ਗਰੇਵਾਲ ਵੱਲੋਂ ਡਾ.ਸਵੈਮਾਨ ਸਿੰਘ ਨੂੰ ਲੋਈ ਅਤੇ ਭਗਤ ਪੂਰਨ ਸਿੰਘ ਸਮਾਜ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰਾ ਦੀ ਪੂਰੀ ਟੀਮ ਵਿੱਚ ਸ. ਸ਼ਮਸ਼ੇਰ ਸਿੰਘ, ਅਵਤਾਰ ਸਿੰਘ ਸੁਰ ਸਿੰਘ, ਅੰਮ੍ਰਿਤਪਾਲ ਸਿੰਘ, ਅੰਗਰੇਜ ਸਿੰਘ ,ਆਕਾਸ਼ਦੀਪ ਸਿੰਘ, ਪਹਿਲਵਾਨ ਪੱਖੋਕੇ ,ਨਵਰੂਪ ਸਿੰਘ ਨੂੰ ਗੁਰਮੁੱਖੀ ਅੱਖਰਾਂ ਵਾਲੇ ਸਾਲਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਗੁਰਵਿੰਦਰ ਸਿੰਘ ਝਬਾਲ, ਅੰਮ੍ਰਿਤਸਰ ਤੋਂ ਜੇ.ਪੀ.ਐਸ. ਕੁੰਦਰਾ, ਗੁਰਤੇਜ ਸਿੰਘ, ਮਨਜੀਤ ਸਿੰਘ ਝਬਾਲ, ਪ੍ਰੀਤਮ ਸਿੰਘ ਭੱਟੀ ,ਹਰਜੋਤ ਸਿੰਘ ਛਾਪਾ ,ਗੁਰਦੀਪ ਸਿੰਘ ਭਿੱਖੀਵਿੰਡ, ਬਲਵਿੰਦਰ ਸਿੰਘ ਬਾਕੀਪੁਰ, ਕੁਲਵੰਤ ਸਿੰਘ ਛਾਪਾ, ਸ਼ਮਸ਼ੇਰ ਸਿੰਘ, ਨਵਪ੍ਰੀਤ ਸਿੰਘ, ਰਵਿੰਦਰ ਸਿੰਘ, ਸੁਖਦੇਵ ਸਿੰਘ ਠੱਠਾ, ਜੈਮਲ ਸਿੰਘ ਪਹੂਵਿੰਡ ,ਰਣਜੀਤ ਸਿੰਘ ਰਾਣਾ ਪੰਜਵੜ, ਪ੍ਰੇਮ ਸਿੰਘ ਸਿੱਧਵਾਂ, ਰਾਜ ਕੌਰ ਪੱਧਰੀ, ਸੁਖਦੇਵ ਸਿੰਘ ਠੱਠਾ, ਮਹਿੰਦਰ ਸਿੰਘ ਪੱਟੀ, ਪ੍ਰੀਤਮ ਸਿੰਘ ਪੱਟੀ ਹਾਜਰ ਸਨ। ਅੰਤ ਵਿੱਚ ਸੰਸਥਾ ਦੇ ਜਨਰਲ ਸਕੱਤਰ ਸ.ਸਤਬੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports