ਦੁੱਗਲ ਨੇ ਭਗਤਾਂ ਦੇ ਨਾਲ ਬੈਠ ਕੇ ਹਨੂਮਾਨ ਚਲੀਸਾ ਦਾ ਕੀਤਾ ਉਚਾਰਨ
ਅੰਮ੍ਰਿਤਸਰ 4 ਜੂਨ ( ਕੇ.ਐਲ. ਜੀਤ ਵਾਲੀਆ)- ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਵਪਾਰ ਮੰਡਲ ਜਿਲਾ ਅੰਮ੍ਰਿਤਸਰ ਦੇ ਪ੍ਰਮੁੱਖ ਅਹੁਦੇਦਾਰ ਸੁਰਿੰਦਰ ਦੁਗਲ ਮੰਦਿਰ ਸ਼ਿਵਾਲਾ ਵਰਮੀ ਵਾਲਾ, ਸ਼ੇਰੇ ਪੰਜਾਬ ਐਵਨਿਊ,ਨਿਊ ਗਰੀਨ ਫੀਲਡ,ਮਜੀਠਾ ਰੋਡ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਏਕਨੂਰ ਸੇਵਾ ਟਰੱਸਟ ਦੇ ਸਹਿਯੋਗ ਦੇ ਨਾਲ ਹਫਤਾਵਾਰੀ ਧਾਰਮਿਕ ਪ੍ਰੋਗਰਾਮ ਸੁਰਿੰਦਰ ਦੁਗਲ ਨੇ ਆਪਣੀ ਪਤਨੀ ਸਹਿਤ ਮੰਦਰ ਕਮੇਟੀ ਦੀ ਟੀਮ ਦੇ ਨਾਲ ਬੈਠ ਕੇ ਸੱਤ ਹਨੁਮਾਨ ਚਲੀਸਾ ਨੇ ਪਾਠਾਂ ਦਾ ਪੂਰੀ ਸ਼ਰਧਾ ਅਤੇ ਉਤਸਾਹ ਦੇ ਨਾਲ ਉਚਾਰਨ ਕੀਤਾ। ਸ਼੍ਰੀ ਹਨੁਮਾਨ ਚਲੀਸਾ ਦੇ ਪਾਠ ਭਜਨ ਕੀਰਤਨ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਆਰਤੀਆਂ ਦੇ ਦੌਰਾਨ ਸ੍ਰੀ ਸੁਰਿੰਦਰ ਦੁਗਲ ਨੇ ਕਿਹਾ ਕੀ ਸਾਨੂੰ ਆਪਣੀ ਭਾਈਦੋੜ ਵਾਲੀ ਜਿੰਦਗੀ ਵਿੱਚੋਂ ਕੋਈ ਸਮਾਂ ਪਰਮਾਤਮਾ ਦਾ ਨਾਮ ਲੈਣ ਲਈ ਜਰੂਰ ਕੱਢਣਾ ਚਾਹੀਦਾ ਹੈ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਲੋਕਾਂ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੋੜਦੇ ਹਨ!
ਮੁੱਖ ਸੇਵਾਦਾਰ ਆਸ਼ਾਰਾਣੀ ਅਤੇ ਅਰਵਿੰਦਰ ਵੜੈਚ ਵੱਲੋਂ ਸੁਰਿੰਦਰ ਦੁੱਗਲ ਨੂੰ ਸਮਾਜ ਨੂੰ ਸਮਰਪਿਤ ਸੇਵਾਵਾਂ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਨਾਲ ਨਾਲ ਖਾਸ ਕਰਕੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਯੋਗਦਾਨ ਅਦਾ ਕਰਨ ਦੇ ਭਰਪੂਰ ਸਰਹਾਨਾ ਕਰਦਿਆਂ ਆਏ ਮਹਿਮਾਨਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਮੰਦਰ ਦੇ ਨਿਰਮਾਣ ਕੰਮਾਂ ਦੇ ਵਿੱਚ ਯੋਗਦਾਨ ਅਦਾ ਕਰਨ ਦੇ ਭਰੋਸੇ ਨੂੰ ਲੈ ਕੇ ਸੁਰਿੰਦਰ ਦੁੱਗਲ ਦਾ ਧੰਨਵਾਦ ਵੀ ਕੀਤਾ ਗਿਆ। ਨੌਜਵਾਨ ਅਤੇ ਮਹਿਲਾਵਾਂ ਵੱਲੋਂ ਵੱਖ-ਵੱਖ ਧਾਰਮਿਕ ਭਜਨਾਂ ਦਾ ਗੁਣਗਾਨ ਕਰਦਿਆਂ ਸਾਰੇ ਭਗਤਾਂ ਨੂੰ ਝੂਮਣ ਤੇ ਮਜਬੂਰ ਕੀਤਾ। ਧਾਰਮਿਕ ਪ੍ਰੋਗਰਾਮ ਦੇ ਦੌਰਾਨ ਲਵਲੀਨ ਵੜੈਚ, ਜਤਿੰਦਰ ਅਰੋੜਾ,ਸੁਰਿੰਦਰ ਸ਼ਰਮਾ,ਅਸ਼ਵਨੀ ਸ਼ਰਮਾ,ਸੁਧਾ ਸ਼ਰਮਾ,ਸੰਨੀ ਗਿੱਲ,ਜੋਤੀ,ਬੀਰ ਸਿੰਘ, ਅਸ਼ਵਨੀ ਕੁਮਾਰ, ਪਵਿੱਤਰਜੋਤ,ਮੋਹਿਤ, ਭਾਵਨਾ,ਰੇਨੂ,ਸੈਮ ਸਭਰਵਾਲ, ਐਸ,ਇਸ਼ੂ, ਵਿਸ਼ਾਲੀ,ਮੁੰਨਾ,ਕਨਿਕਾ ਸ਼ਰਮਾ,ਕਰਨ,ਕਵਿਸ਼, ਆਕਾਸ਼,ਅਮਨ,ਮੁਕੁਲ ਸਮੇਤ ਵੱਡੀ ਸੰਖਿਆ ਵਿੱਚ ਭਗਤ ਮੌਜੂਦ ਸਨ।
















