ਅੰਮ੍ਰਿਤਸਰ, 16 ਜੂਨ (ਕੇ.ਐਲ. ਜੀਤ ਵਾਲੀਆ) -ਅੱਜ ਡੀਸੀ ਦਫਤਰ ਅੰਮ੍ਰਿਤਸਰ ਵਿੱਚ ਵਿਰਾਸਤ ਸੇਵਾ ਸੰਗਠਨ ਦੇ ਜਿਲਾ ਪ੍ਰਧਾਨ ਸ੍ਰੀ ਗੌਰਵ ਅਗਰਵਾਲ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਤੇ ਮੁੱਖ ਮੰਤਰੀ ਤੀਰਥ ਯਾਤਰਾ ਯਾਤਰਾ ਦੀ ਸਮੀਕਸ਼ਾ ਕੀਤੀ ਗਈ ।ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਮੇਅਰ ਸ ਜਤਿੰਦਰ ਸਿੰਘ ਭਾਟੀਆ ਜੀ ਸ਼ਾਮਿਲ ਹੋਏ । ਹੋਟਲ ਐਸੋਸੀਏਸ਼ਨ ਨਾਲ ਹੋਈ ਇਸ ਮੀਟਿੰਗ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਵਾਲੇ ਯਾਤਰੀਆਂ ਦੇ ਸਫ਼ਰ ਨੂੰ ਹੋਰ ਬਿਹਤਰ ਬਣਾਉਣ ਤੇ ਗਰਮੀ ਦੇ ਮੌਸਮ ਵਿੱਚ ਆਉਣ ਵਾਲਿਆ ਮੁਸ਼ਕਿਲਾਂ ਨੂੰ ਦੂਰ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਦੌਰਾਨ ਜਿਲਾ ਰੈਵੇਨਿਊ ਅਫ਼ਸਰ ਨਵਕਿਰਤ ਸਿੰਘ ਰੰਧਾਵਾ ਜੀ ,ਪਨਸਪ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਜੀ ,ਵਿਰਾਸਤ ਸੇਵਾ ਸੰਗਠਨ ਅੰਮ੍ਰਿਤਸਰ ਹਲਕਾ ਨੋਰਥ ਕੋਆਰਡੀਨੇਟਰ ਅਮਰਿੰਦਰ ਸਿੰਘ ਸੋਹਲ ,
ਪਲਵਿੰਦਰ ਸਿੰਘ ਪ੍ਰਿੰਸ , ਕਰੁਣੇਸ਼ ਭਾਰਗਵ ਗੁਰਜਿੰਦਰ ਸਿੰਘ , ਹਰਸ਼ਲ ਕੌਰ ਤੇ ਹੋਰ ਸਾਥੀ ਹਾਜ਼ਰ ਹੋਏ।
ਅੰਮ੍ਰਿਤਸਰ ਹੋਟਲ ਇੰਡਸਟਰੀ ਵੱਲੋਂ ਇਸ ਯੋਜਨਾ ਵਿੱਚ ਸਰਕਾਰ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਸਰਕਾਰ ਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ। ਜਿੱਥੇ ਇਸ ਯੋਜਨਾ ਨਾਲ ਪੰਜਾਬ ਵਾਸੀਆਂ ਨੂੰ ਮੁਫਤ ਤੀਰਥ ਯਾਤਰਾ ਕਰਨ ਦਾ ਮੌਕਾ ਮਿਲਿਆ ਉਸ ਦੇ ਨਾਲ ਹੀ ਹੋਟਲ ਇੰਡਸਟਰੀ ਜੋ ਨੁਕਸਾਨ ਵਿੱਚ ਚੱਲ ਰਹੀ ਸੀ ਵਿੱਚ ਰੋਜ਼ਗਾਰ ਦਾ ਮੌਕਾ ਵੀ ਵਧਿਆ ।
















