ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗੁਰੂ ਨਗਰੀ ਦੇ ਲਘੂ ਉਦਯੋਗਪਤੀਆਂ ਲਈ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਪ੍ਰਵਾਨਿਤ ਲਾਭਦਾਇਕ ਯੋਜਨਾਵਾਂ ਬਾਰੇ ਸੈਮੀਨਾਰ ਹੋਇਆ : ਰਜਿੰਦਰ ਸਿੰਘ ਮਰਵਾਹਾ 

  ਅੰਮ੍ਰਿਤਸਰ, 12 ਜੂਨ (ਕੇ.ਐਲ. ਜੀਤ ਵਾਲੀਆ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਉਨ੍ਹਾਂ ਦੀ ਜਥੇਬੰਦੀ ਦੇ ਸਰਗਰਮ ਸਾਥੀ ਸ੍ਰ. ਤਜਿੰਦਰਪਾਲ ਸਿੰਘ ਬੌਬੀ ਬਾਦਸ਼ਾਹ ਦੇ ਉਪਰਾਲਿਆਂ ਸਦਕਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪ੍ਰਨਿਉਰਸ਼ਿਪ ਐਂਡ ਇਨੋਵੇਸ਼ਨ…

 

ਅੰਮ੍ਰਿਤਸਰ, 12 ਜੂਨ (ਕੇ.ਐਲ. ਜੀਤ ਵਾਲੀਆ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਉਨ੍ਹਾਂ ਦੀ ਜਥੇਬੰਦੀ ਦੇ ਸਰਗਰਮ ਸਾਥੀ ਸ੍ਰ. ਤਜਿੰਦਰਪਾਲ ਸਿੰਘ ਬੌਬੀ ਬਾਦਸ਼ਾਹ ਦੇ ਉਪਰਾਲਿਆਂ ਸਦਕਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪ੍ਰਨਿਉਰਸ਼ਿਪ ਐਂਡ ਇਨੋਵੇਸ਼ਨ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਆਰੰਭ ਵਿੱਚ ਸੈਮੀਨਾਰ ਦੇ ਪ੍ਰਬੰਧਕਾਂ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਭਾਟੀਆ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਕਰਮਜੀਤ ਸਿੰਘ ਦਾ ਗਰਮਜੋਸ਼ੀ ਸਹਿਤ ਸਵਾਗਤ ਕੀਤਾ ਗਿਆ। ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਪ੍ਰੋ. ਕਰਮਜੀਤ ਸਿੰਘ ਨੇ ਪੰਜਾਬ ਅਤੇ ਵਿਸੇਸ਼ ਕਰਕੇ ਅੰਮ੍ਰਿਤਸਰ ਦੇ ਉਦਯੋਗਿਕ ਉਤਪਾਦਨ ਵਿੱਚ ਕੇਂਦਰੀ ਸਰਕਾਰ ਦੇ ਲਘੂ ਉਦਯੋਗ ਵਿਭਾਗ ਵੱਲੋਂ ਪਾਏ ਜਾਂਦੇ ਸਹਿਯੋਗ ਦਾ ਉਲੇਖ ਕੀਤਾ। ਮਸਨੂਈ ਬੁੱਧੀ ਦੇ ਯੁੱਗ ਵਿੱਚ ਮਨੁੱਖੀ ਕਿਰਤ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿੱਚ ਸੰਤੁਲਨ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ।

ਸ਼ਹਿਰ ਵਿੱਚ ਕਾਰਜਸ਼ੀਲ ਹਰ ਖੇਤਰ ਦੇ ਉਦਯੋਗਪਤੀਆਂ ਨੂੰ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਪੇਸ਼ ਸਕੀਮਾਂ ਅਤੇ ਸਬਸਿਡੀਆਂ ਬਾਰੇ ਵਿਦਵਾਨ ਬੁਲਾਰਿਆਂ ਵੱਲੋਂ ਜਾਣਕਾਰੀ ਭਰਪੂਰ ਸੂਚਨਾਵਾਂ ਪ੍ਰਦਾਨ ਕੀਤੀਆਂ ਗਈਆਂ। ਸ਼੍ਰੀ ਅਭਿਸ਼ੇਕ ਬਾਵਾ ਨੇ ਊਰਜਾ ਨਿਪੁੰਨਤਾ ਮਸ਼ੀਨਰੀਆਂ ਦੇ ਇਸਤੇਮਾਲ ਦੀ ਲੋੜ ਬਾਰੇ ਚਾਨਣਾ ਪਾਇਆ। ਗੌਤਮ ਸ਼ਰਮਾ ਨੇ ਨਿਪੁੰਨ ਵਿੱਤੀ ਪ੍ਰਬੰਧਨ, ਵੇਸਟ ਸੰਭਾਲ ਅਤੇ ਉਸ ਦੀ ਦੁਬਾਰਾ ਵਰਤੋਂ ਬਾਰੇ ਬੜੇ ਸੁਚੱਜੇ ਵਿਚਾਰ ਸਾਂਝੇ ਕੀਤੇ। ਡਾ. ਸੰਜੀਵ ਗੁਪਤਾ ਨੇ ਲਗੂ ਉਦਯੋਗਪਤੀਆਂ ਦੇ ਕਲੱਸਟਰ ਬਣਾਉਣ ਅਤੇ ਕੇਂਦਰੀ ਸਰਕਾਰ ਅਤੇ ਰਾਜਸੀ ਸਰਕਾਰ ਵੱਲੋਂ ਪ੍ਰਵਾਨਿਤ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅਨੁਪਮਾ ਬੈਂਸ ਨੇ ਸੁਚੱਜੇ ਮੰਡੀਕਰਨ ਅਤੇ ਉਤਪਾਦਾਂ ਦੀ ਬਰਾਂਡਿੰਗ ਦੇ ਫਾਇਦੇ ਦੱਸੇ। ਬੁਲਾਰਿਆਂ ਨੇ ਜਾਣਕਾਰੀ ਪ੍ਰਦਾਨ ਕਰਦਿਆਂ ਹੋਇਆਂ ਦੱਸਿਆ ਕਿ ਮੁਲਕ ਵਿੱਚ ਤੀਹ ਮਿਲੀਅਨ ਲਘੂ ਉਦਯੋਗ ਚਲ ਰਹੇ ਹਨ ਜੋ ਛੇ ਹਜ਼ਾਰ ਕਿਸਮਾਂ ਦੇ ਉਤਪਾਦ ਪੈਦਾ ਕਰ ਰਹੇ ਹਨ। ਲਘੂ ਉਦਯੋਗਾਂ ਜ਼ਰੀਏ ਦੇਸ਼ ਦੀ ਕੁੱਲ ਉਦਯੋਗਿਕ ਪੈਦਾਵਾਰ ਦਾ ਪੰਤਾਲੀ ਫੀਸਦੀ ਪੈਦਾਵਾਰ ਲਘੂ ਉਦਯੋਗਾਂ ਦੁਆਰਾ ਹੋ ਰਹੀ ਹੈ। ਦੇਸ਼ ਦੀ ਸਿੱਧੀ ਅਤੇ ਅਸਿੱਧੀ ਕੁੱਲ ਐਕਸਪੋਰਟ (ਬਰਾਮਦ) ਦਾ ਚਾਲ਼ੀ ਫੀਸਦੀ ਹਿੱਸਾ ਲਘੂ ਉਦਯੋਗਾਂ ਤੇ ਨਿਰਭਰ ਹੈ। ਉਤਪਾਦਾਂ ਦੇ ਮਿਆਰ ਵਿੱਚ ਲਗਾਤਾਰ ਸੁਧਾਰ ਕਰਨ ਵਿੱਚ ਲਘੂ ਉਦਯੋਗਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸੈਮੀਨਾਰ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਅਮਰਜੀਤ ਸਿੰਘ ਨਾਰੰਗ ਸੀ. ਏ. ਪਰਮਜੀਤ ਸਿੰਘ ਰਾਜੇਵਾਲ, ਸ਼ਸ਼ੀ ਜੀ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਸੁਮਿਤ ਸਿੰਘ, ਕੁਲਵਿੰਦਰ ਸਿੰਘ ਮਰਵਾਹਾ, ਆਰਕੀਟੈਕਟ ਜੱਜਬੀਰ ਸਿੰਘ, ਐਡਵੋਕੇਟ ਪਰਮਜੀਤ ਸਿੰਘ ਤੇਗ਼, ਮੀਡੀਆ ਇੰਚਾਰਜ ਇੰਦਰਬੀਰ ਸਿੰਘ , ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਅਤੇ ਹੋਰ ਲਘੂ ਉਦਯੋਗਪਤੀ ਹਾਜ਼ਰ ਹੋਏ। ਸਾਰੇ ਪਤਵੰਤੇ ਹਾਜ਼ਰੀਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿਵਾਜਿਆ ਗਿਆ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports