ਅੰਮ੍ਰਿਤਸਰ 31 ਮਈ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਦੇ ਉੱਘੇ ਵੈਦ ਚਤਰ ਸਿੰਘ ਰਾਜਪੂਤ ( ਰਾਜਪੂਤ ਦਵਾਖਾਨਾ ) ਸਾਹਮਣੇ ਖਾਲਸਾ ਕਾਲਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿੱਚ ਸਰੀਰਕ ਕਮਜ਼ੋਰੀ, ਮਾਨਸਿਕ ਤਣਾਅ ਅਤੇ ਵਿਆਹੁਤਾ ਜੀਵਨ ਨਾਲ ਸਬੰਧਿਤ ਕਈ ਸਮੱਸਿਆਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਬਦਲ ਰਹੀ ਜੀਵਨ ਸ਼ੈਲੀ, ਅਨਿਯਮਿਤ ਖਾਣ-ਪੀਣ, ਨਸ਼ਿਆਂ ਦੀ ਵਰਤੋਂ, ਸਰੀਰਕ ਕਸਰਤ ਦੀ ਘਾਟ, ਦੇਰ ਰਾਤ ਤੱਕ ਜਾਗਣਾ ਅਤੇ ਵੱਧ ਰਿਹਾ ਮਾਨਸਿਕ ਤਣਾਅ ਨੌਜਵਾਨਾਂ ਦੀ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਅਨੁਸਾਰ ਕਈ ਨੌਜਵਾਨ ਅਜਿਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਹਿਚਕਚਾਉਂਦੇ ਹਨ, ਜਿਸ ਕਾਰਨ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਵੈਦ ਚਤਰ ਸਿੰਘ ਰਾਜਪੂਤ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਯੋਗਾ, ਪ੍ਰਚੁਰ ਨੀਂਦ ਅਤੇ ਨਸ਼ਿਆਂ ਤੋਂ ਦੂਰੀ ਬਣਾਕੇ ਰੱਖਣ ਨਾਲ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ਦੀ ਸੂਰਤ ਵਿੱਚ ਯੋਗ ਡਾਕਟਰ ਜਾਂ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਬਿਨਾਂ ਜਾਣਕਾਰੀ ਦੇ ਇਸ਼ਤਿਹਾਰਾਂ ਜਾਂ ਅਫਵਾਹਾਂ ਦੇ ਆਧਾਰ ‘ਤੇ ਇਲਾਜ ਨਹੀਂ ਕਰਵਾਉਣਾ ਚਾਹੀਦਾ।
ਇਸ ਮੌਕੇ ਉਨ੍ਹਾਂ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਜਾਗਰੂਕਤਾ ਵਧਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਆਉਣ ਵਾਲੀ ਪੀੜ੍ਹੀ ਤੰਦਰੁਸਤ ਅਤੇ ਖੁਸ਼ਹਾਲ ਰਹਿ ਸਕੇ। ਉਨਾਂ ਦੱਸਿਆ ਕਿ ਸਾਡੇ ਕਲੀਨਿਕ ਵਿਖੇ ਸੈਕਸ ਸਮੱਸਿਆਵਾਂ ਦਾ ਆਯੁਰਵੇਦਿਕ ਦਵਾਈਆਂ ਨਾਲ ਪੱਕਾ ਇਲਾਜ ਕੀਤਾ ਜਾਂਦਾ ਹੈ ਕਮਜ਼ੋਰੀ ਜੜੋ ਖਤਮ ਕੀਤੀ ਜਾਂਦੀ ਹੈ
















