ਪੰਜਾਬ ਵਿੱਚ ਕਦੇ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਵੀ ਨਾ ਲਵੇ :- ਡੈਨੀ ਬੰਡਾਲਾ!
ਜੰਡਿਆਲਾ ਗੁਰੂ, 31 ਮਈ ( ਮਲਕੀਤ ਸਿੰਘ ਚੀਦਾ ) –ਕੇਂਦਰ ਸਰਕਾਰ ਵਲੋਂ – ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਜੀ. ਟੀ. ਰੋਡ ਅੱਡਾ ਮਿਹਰਬਾਨਪੁਰਾ ਵਿਖੇ ਕਾਂਗਰਸੀ ਵਰਕਰਾਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਡੀਜ਼ਲ ਪੈਟਰੋਲ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨਾਲ ਆਮ ਜਨਤਾ ਤੇ ਮਾੜਾ ਪ੍ਰਭਾਵ ਅਤੇ ਬੋਝ ਪਿਆ ਹੈ ਅਤੇ ਮੰਗਿਆਈ ਨੇ ਤਾਂ ਪਹਿਲਾਂ ਹੀ ਜਨਤਾ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ 16 ਲੱਖ ਕਰੋੜ ਦਾ ਕਰਜ਼ਾ ਮਾਫ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਅਗਰ ਕੇਂਦਰ ਸਰਕਾਰ ਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਰ ਥਾਂ ਵਿਤਕਰਾ ਕੀਤਾ ਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ‘ਤੇ ਡਾਕਾ ਮਾਰਿਆ ਅਤੇ ਪੰਜਾਬ ਨਾਲ ਭਾਜਪਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਸੁਖਵਿੰਦਰ ਸਿੰਘ ਡੈਨੀ ਬੰਡਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਕਾਰਨ ਉਹ ਪੰਜਾਬ ਵਿੱਚ ਕਦੇ ਵੀ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਵੀ ਨਾ ਲਵੇ । ਉਨ੍ਹਾਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਨੀਤੀ ਬੁਰੀ ਤਰ੍ਹਾਂ ਫੇਲ ਹੋਈ ਹੈ ਅਤੇ ਨਸ਼ਿਆਂ ਦੀ ਵਿਕਰੀ ਹਰ ਥਾਂ ਸ਼ਰੇਆਮ ਹੋ ਰਹੀ ਹੈ ਇਸ
ਮੌਕੇ, ਤੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਅਵਤਾਰ ਸਿੰਘ ਟੱਕਰ ਜਾਣੀਆਂ,ਕਸ਼ਮੀਰ ਸਿੰਘ ਜਾਣੀਆਂ, ਸਾਬਕਾ ਚੇਅਰਮੈਨ, ਜਗਜੀਤ ਸਿੰਘ ਜੋਗੀ ਮਿਹਰਬਾਨਪੁਰਾ, ਮਨਜੀਤ ਸਿੰਘ ਚੌਹਾਨ, ਰਾਜਬੀਰ ਸਿੰਘ ਵਡਾਲੀ,ਸਾਬਕਾਸਰਪੰਚ ਜੋਗਾ ਸਿੰਘ ਅਮਰਕੋਟ, ਜਸਵਿੰਦਰ ਸਿੰਘ ਝੰਡ, ਸਾਬਕਾ ਚੈਅਰਮੈਨ ਹਰਜੀਤ ਸਿੰਘ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਜੌਹਲ, ਸ਼ਿੰਦਰ ਸਿੰਘ ਹੇਰ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਬੰਡਾਲਾ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਧਾਰੜ,ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆ, ਕੁਲਦੀਪ ਸਿੰਘ ਕਿੱਚੀ ਨਾਈ, ਗਿੱਪੀ ਕੰਡਾ, ਸਾਬਕਾ ਮੈਬਰ ਸਤਨਾਮ ਸਿੰਘ ਗਹਿਰੀ ਮੰਡੀ,ਚੈਅਰਮੈਨ ਰਣਜੀਤ ਸਿੰਘ ਰਾਣਾ ਜੰਡ, ਵਾਇਸ ਚੈਅਰਮੈਨ ਲੱਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ,ਤੇਜਿੰਦਰ ਸਿੰਘ ਚੰਦੀ, ਡਾਕਟਰ ਲੱਖਵਿੰਦਰ ਸਿੰਘ ਬੰਡਾਲਾ, ਸੋਨੂੰ ਚੋਹਾਨ ਭੰਗਵਾ,ਜਗਜੀਤ ਸਿੰਘ ਜੱਗੀ ਬੰਡਾਲਾ, ਅੰਮ੍ਰਿਤਸਰ ਦਿਹਾਤੀ ਦੇ ਉਪ ਚੈਅਰਮੈਨ ਹਰਸਿਮਰਨਜੀਤ ਸਿੰਘ ਮੰਗਾ ਜੋਧਾਨਗਰੀ,ਵੀਰ ਧਰਮਿੰਦਰ ਸਿੰਘ ਠੱਠੀਆ,ਪੀ ਏ ਗੁਰਪ੍ਰੀਤ ਸਿੰਘ ਗੋਪੀ ਬੰਡਾਲਾ, ਚੈਅਰਮੈਨ ਕੁਲਦੀਪ ਸਿੰਘ ਭੋਲਾ ਬੰਡਾਲਾ,ਸਾਬਕਾ ਸਰਪੰਚ ਮਲਕੀਤ ਸਿੰਘ ਸਰਜਾ, ਸਰਪੰਚ ਕੁਲਦੀਪ ਸਿੰਘ ਬੰਡਾਲਾ,ਬੀਬੀ ਹਰਪਾਲ ਕੋਰ ਗਹਿਰੀ ਮੰਡੀ,ਮੈਬਰ ਸਵਿੰਦਰ ਸਿੰਘ ਸੇਠ ਵਡਾਲਾ ਜੋਹਲ,
ਪ੍ਰਧਾਨ ਬਲਵਿੰਦਰ ਸਿੰਘ ਗਿੱਲ ਜੰਡਿਆਲਾ ਗੁਰੂ,ਸਾਬਕਾ ਸਰਪੰਚ ਬਲਵਿੰਦਰ ਸਿੰਘ ਨਿੱਕਾ ਗਹਿਰੀ ਮੰਡੀ,ਪਧਾਨ ਰਾਜਵਿੰਦਰ ਕੋਰ ਗਹਿਰੀ ਮੰਡੀ,ਸਰਬਜੀਤ ਸਿੰਘ ਫੋਜੀ ਵਡਾਲਾ ਜੋਹਲ,ਜਸਬੀਰ ਸਿੰਘ ਜੱਸੀ ਹੰਸ ਵਡਾਲਾ ਜੋਹਲ, ਪ੍ਰਧਾਨ ਦਿਲਬਾਗ ਸਿੰਘ ਬਾਗਾ ਵਡਾਲਾ ਜੋਹਲ, ਹੋਰ ਆਦਿ ਹਾਜ਼ਰ ਸਨ।
















