ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬ ਗੁਰੂਆਂ ਪੀਰਾਂ ਦੇ ਧਰਤੀ, ਨਸ਼ਿਆਂ ਦਾ ਇਥੇ ਕੋਈ ਕੰਮ ਨਹੀਂ – ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ 

     ਨਸ਼ੇ ਸਮਾਜ ਲਈ ਕੋਹੜ ਹਨ ਇਹਨਾਂ ਦਾ ਖਾਤਮਾ ਜ਼ਰੂਰੀ ਹੈ- ਐਡਵੋਕੇਟ ਨਿਜਰ    ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਗਿਆ ਨਾਟਕ ਅਰਮਾਨ ਅੰਮ੍ਰਿਤਸਰ, 20 ਮਈ (ਕੇ.ਐਲ. ਜੀਤ ਵਾਲੀਆ) – ਕੇਪੀਆਰ ਕਲਚਰ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਨੂੰ ਸਮਰਪਿਤ ਨਾਟਕ ‘ਅਰਮਾਨ’ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਜਤਿੰਦਰ ਬਰਾੜ…

 

 

 ਨਸ਼ੇ ਸਮਾਜ ਲਈ ਕੋਹੜ ਹਨ ਇਹਨਾਂ ਦਾ ਖਾਤਮਾ ਜ਼ਰੂਰੀ ਹੈ- ਐਡਵੋਕੇਟ ਨਿਜਰ 

 

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਗਿਆ ਨਾਟਕ ਅਰਮਾਨ

ਅੰਮ੍ਰਿਤਸਰ, 20 ਮਈ (ਕੇ.ਐਲ. ਜੀਤ ਵਾਲੀਆ) – ਕੇਪੀਆਰ ਕਲਚਰ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਨੂੰ ਸਮਰਪਿਤ ਨਾਟਕ ‘ਅਰਮਾਨ’ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਜਤਿੰਦਰ ਬਰਾੜ ਵੱਲੋਂ ਲਿਖੇ ਅਤੇ ਅਮਨ ਕੁਮਾਰ ਭਾਰਤਵਾਜ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੇ ਪੰਜਾਬ ਵਿੱਚ ਫੈਲ ਰਹੇ ਨਸ਼ਿਆਂ ਦੇ ਗੰਭੀਰ ਖ਼ਤਰੇ ਅਤੇ ਇਸ ਦੇ ਸਮਾਜਕ ਪ੍ਰਭਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।

ਨਾਟਕ ਦਾ ਮੁੱਖ ਉਦੇਸ਼ ਲੋਕਾਂ, ਖ਼ਾਸ ਕਰਕੇ ਨੌਜਵਾਨਾਂ, ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਹੀ ਰਸਤੇ ਵੱਲ ਪ੍ਰੇਰਿਤ ਕਰਨਾ ਸੀ। ਨਾਟਕ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੇ ਕਲਾਕਾਰਾਂ ਦੀ ਦਮਦਾਰ ਅਦਾਕਾਰੀ ਨੂੰ ਖੂਬ ਸਰਾਹਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਆਮ ਆਦਮੀ ਪਾਰਟੀ ਲੀਗਲ ਵਿੰਗ ਮਾਝਾ ਜੋਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਹਾਜ਼ਰ ਸਨ।

ਵਿਸ਼ੇਸ਼ ਮਹਿਮਾਨਾਂ ਵਿੱਚ ਹੋਲੀ ਹਾਰਟ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਅੰਜਨਾ ਸੇਠ, ਉੱਘੇ ਸਮਾਜ ਸੇਵਕ ਸਤਬੀਰ ਸਿੰਘ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਭਾਰਤ , ‘ਪੰਜਾਬ ਮੀਡੀਆ ਟਾਈਮਜ਼’ ਅਖਬਾਰ ਦੇ ਚੀਫ ਐਡੀਟਰ ਕੇ.ਐਲ.ਜੀਤ ਵਾਲੀਆ, ਬਾਲ ਕ੍ਰਿਸ਼ਨ ਬੀਕੇ ਢਾਬਾ , ਸਮਾਜ ਸੇਵਕ ਸੁੱਚਾ ਸਿੰਘ ਅਜਨਾਲਾ, ਪੀਪਲ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਗਿੰਨੀ ਭਾਟੀਆ, ਚੀਫ ਡਾ. ਚਰਨਜੀਤ ਸਿੰਘ, ਰਜੇਸ਼ ਪੁਰੀ, ਐਡਵੋਕੇਟ ਅਮਨ ਸ਼ਰਮਾ, ਸਮਾਜ ਸੇਵਕ ਨਰਿੰਦਰ ਸਿੰਘ ਸੱਗੂ,ਕੁਲਵੰਤ ਸਿੰਘ ਮੱਲੀ,ਗੁਰਪ੍ਰੀਤ ਸਿੰਘ ਬਮਰਾ, ਪੰਜਾਬ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਪ੍ਰਧਾਨ ਰੋਹਿਤ ਪਾਸੀ, ਡੀਪੀਆਈ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਅਤੇ ਸੰਜੀਵ ਭਾਟੀਆ ਵੀ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅਜਿਹੇ ਨਾਟਕ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਯਤਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਹੈ ਨਸ਼ਿਆਂ ਦਾ ਇੱਥੇ ਕੋਈ ਕੰਮ ਨਹੀਂ ਹੈ ਸਾਨੂੰ ਸਭ ਨੂੰ ਨਸ਼ਿਆਂ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ

ਐਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਕਿਹਾ ਕਿ ਨਾਟਕ ‘ਅਰਮਾਨ’ ਨੇ ਨਸ਼ਿਆਂ ਦੇ ਦੁਰਪ੍ਰਭਾਵਾਂ ਨੂੰ ਬਹੁਤ ਹੀ ਸਪਸ਼ਟ ਅਤੇ ਵਧਿਆ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਇਸ ਉਪਰਾਲੇ ਨੂੰ ਬਹੁਤ ਹੀ ਸ਼ਲਾਘਾਯੋਗ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨਸ਼ੇ ਸਮਾਜ ਵਿੱਚ ਕੋਹੜ ਹਨ ਇਸਦਾ ਖਾਤਮਾ ਜਲਦ ਤੋ ਜਲਦ ਹੋਣਾ ਚਾਹੀਦਾ ਹੈ ।

ਸ਼੍ਰੀਮਤੀ ਅੰਜਨਾ ਸੇਠ ਅਤੇ ਸਤਬੀਰ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨਾਲ ਨਿਰੰਤਰ ਸੰਵਾਦ ਬਣਾਈ ਰੱਖਣ, ਤਾਂ ਜੋ ਉਹ ਕਿਸੇ ਵੀ ਗਲਤ ਸੰਗਤ ਜਾਂ ਆਦਤ ਤੋਂ ਬਚ ਸਕਣ।

ਨਾਟਕ ਵਿੱਚ ਅਮਨ ਭਾਰਤਵਾਜ, ਰਾਕੇਸ਼ ਸ਼ਰਮਾ, ਡੋਲੀ ਸੰਦਲ, ਗੁਰਜੀਤ ਅਰੋੜਾ, ਦੀਵਾਨ, ਸ਼ਹਿਰੀ ਸਿੰਘ, ਦਿਆ ਸ਼ਰਮਾ, ਚੇਤਨ ਸ਼ਰਮਾ, ਪਰੀ, ਜਗਦੀਸ਼ ਜੱਬਲ, ਪਰਵਿੰਦਰ ਗੋਲਡੀ, ਸੀਨਾ, ਗਗਨ ਸ਼ੇਰਗਿੱਲ ਅਤੇ ਹਰੀਸ਼ ਚੌਧਰੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ।ਸਮਾਗਮ ਦੇ ਅੰਤ ਵਿੱਚ ਨਾਟਕ ਦੇ ਨਿਰਦੇਸ਼ਕ ਅਮਨ ਕੁਮਾਰ ਭਾਰਤਵਾਜ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਲਾਕਾਰਾਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports

You May Have Missed