ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਗੁਰੂ ਨਗਰੀ ਦੇ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਦੀ ਉਦਯੋਗਿਕ ਅਤੇ ਵਪਾਰ ਨੀਤੀ 2026 ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ 

ਅੰਮ੍ਰਿਤਸਰ, 18 ਮਈ (ਕੇ.ਐਲ.ਜੀਤ ਵਾਲੀਆ)-ਅੱਜ ਸ਼ਹਿਰ ਦੇ ਨਾਮੀਂ ਹੋਟਲ ਵਿੱਚ ਪੰਜਾਬ ਸਰਕਾਰ ਦੀ ਆਰ.ਏ.ਐਮ.ਪੀ. ਸਕੀਮ ਅਨੁਸਾਰ ਐਡਵਾਂਸਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਛੋਟੀਆਂ ਸਨਅਤਾਂ ਨੂੰ ਹੁਲਾਰਾ ਦੇਣ ਅਤੇ ਪ੍ਰਫੁੱਲਿਤ ਕਰਨ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ। ਪ੍ਰੋ. ਰਵਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਅਨੁਸਾਰ ਅੰਮ੍ਰਿਤਸਰ ਸਮੇਤ ਪੰਜਾਬ…

ਅੰਮ੍ਰਿਤਸਰ, 18 ਮਈ (ਕੇ.ਐਲ.ਜੀਤ ਵਾਲੀਆ)-ਅੱਜ ਸ਼ਹਿਰ ਦੇ ਨਾਮੀਂ ਹੋਟਲ ਵਿੱਚ ਪੰਜਾਬ ਸਰਕਾਰ ਦੀ ਆਰ.ਏ.ਐਮ.ਪੀ. ਸਕੀਮ ਅਨੁਸਾਰ ਐਡਵਾਂਸਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਛੋਟੀਆਂ ਸਨਅਤਾਂ ਨੂੰ ਹੁਲਾਰਾ ਦੇਣ ਅਤੇ ਪ੍ਰਫੁੱਲਿਤ ਕਰਨ ਲਈ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ। ਪ੍ਰੋ. ਰਵਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਅਨੁਸਾਰ ਅੰਮ੍ਰਿਤਸਰ ਸਮੇਤ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਛੋਟੀਆਂ ਸਨਅਤਾਂ ਨੂੰ ਪ੍ਰਫੁੱਲਿਤ ਕਰਨ ਲਈ 125% ਸਬਸਿਡੀ ਦੇਣ ਦੀ ਨੀਤੀ ਅਪਣਾਈ ਗਈ ਹੈ ਜਿਸ ਦਾ ਸਨਅਤਕਾਰਾਂ ਨੂੰ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਫਾਇਦਾ ਲੈਣਾ ਚਾਹੀਦਾ ਹੈ। ਪ੍ਰੋ. ਮੀਨੂ ਧੀਮਾਨ ਨੇ ਘੱਟ ਤੋਂ ਘੱਟ 10 ਸਨਅਤਕਾਰਾਂ ਨੂੰ ਇਕੱਠਿਆਂ ਹੋ ਕੇ ਸਾਂਝਾ ਕਲੱਸਟਰ ਬਣਾਉਣ ਦੀ ਤਾਕੀਦ ਕੀਤੀ ਤਾਂ ਕਿ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਕੇ ਉਨ੍ਹਾਂ ਨੂੰ ਘੱਟ ਕੀਮਤ ਤੇ ਆਪਣਾ ਤਿਆਰ ਮਾਲ ਨਾ ਵੇਚਣਾ ਪਏ। ਸ਼੍ਰੀ ਦਵਿੰਦਰ ਸਿੰਘ ਨੇ ਬਿਜਲੀ ਕੋਲੇ ਆਦਿ ਸਨਅਤੀ ਬਾਲਣਾ ਦੀ ਬੱਚਤ ਕਰਨ ਤੇ ਇਸਦਾ ਸਮੇਂ ਸਮੇਂ ਆਡਿਟ ਕਰਾਉਣ ਦੇ ਲਾਭ ਦੱਸੇ। ਸੈਮੀਨਾਰ ਵਿੱਚ ਸ਼ਹਿਰ ਦੇ ਪ੍ਰਮੁੱਖ ਸਨਅਤਕਾਰ, ਕਾਰੋਬਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਹਾਜ਼ਰ ਹੋਏ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ, ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਨੈਸ਼ਨਲ ਚੇਅਰਮੈਨ ਕਾਨੂੰਨੀ ਅਧਿਕਾਰ ਸੁਰੱਖਿਆ ਸ੍ਰ. ਬਲਦੇਵ ਸਿੰਘ ਰੰਧਾਵਾ, ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਹਰਪ੍ਰੀਤ ਸਿੰਘ ਭਾਟੀਆ, ਪ੍ਰਧਾਨ ਲਘੂ ਉਦਯੋਗ ਭਾਰਤੀ ਦੇ ਚੇਅਰਮੈਨ ਸ੍ਰੀ ਅਮਿਤ ਕਪੂਰ ਆਦਿ ਸ਼ਾਮਲ ਹੋਏ। ਸੈਮੀਨਾਰ ਦੇ ਵਿਦਵਾਨ ਬੁਲਾਰਿਆਂ ਨੇ ਸ੍ਰ. ਰਜਿੰਦਰ ਸਿੰਘ ਮਰਵਾਹਾ, ਪਿਆਰੇ ਲਾਲ ਸੇਠ ਆਦਿ ਸ਼ਖ਼ਸੀਅਤਾਂ ਨੇ ਜੋ ਵੀ ਸਵਾਲ ਉਠਾਏ , ਦਾ ਤਸੱਲੀਬਖ਼ਸ਼ ਜਵਾਬ ਦਿੱਤੇ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports