ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਅੱਜ ਗੁਰਦੁਆਰਾ ਸਾਹਿਬ ਦਾ ਟੱਪ ਲਾ ਕੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ

ਅੰਮ੍ਰਿਤਸਰ , 17 ਮਈ (ਕੇ.ਐਲ. ਜੀਤ ਵਾਲੀਆ)- ਅੰਮ੍ਰਿਤਸਰ ਜੀ.ਟੀ.ਰੋਡ ਸਥਿਤ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਅੱਜ ਗੁਰਦੁਆਰਾ ਸਾਹਿਬ ਦਾ ਟੱਪ ਲਾ ਕੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ ਬੀਤੀ 14 ਅਪ੍ਰੈਲ ਵਿਸਾਖੀ ਦੇ ਦਿਹਾੜੇ ਇਮਾਰਤ ਦਾ ਕੁਝ ਕੁ ਹਿੱਸਾ ਬਣਾ ਕੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਜਿਸ ਦੀ…

ਅੰਮ੍ਰਿਤਸਰ , 17 ਮਈ (ਕੇ.ਐਲ. ਜੀਤ ਵਾਲੀਆ)- ਅੰਮ੍ਰਿਤਸਰ ਜੀ.ਟੀ.ਰੋਡ ਸਥਿਤ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਅੱਜ ਗੁਰਦੁਆਰਾ ਸਾਹਿਬ ਦਾ ਟੱਪ ਲਾ ਕੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ ਬੀਤੀ 14 ਅਪ੍ਰੈਲ ਵਿਸਾਖੀ ਦੇ ਦਿਹਾੜੇ ਇਮਾਰਤ ਦਾ ਕੁਝ ਕੁ ਹਿੱਸਾ ਬਣਾ ਕੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਜਿਸ ਦੀ ਸੇਵਾ ਤਨ ਦੇਹੀ ਦੇ ਨਾਲ ਹਜ਼ਾਰਾਂ ਸਿੰਘ ਅਤੇ ਨਿਊ ਅੰਮ੍ਰਿਤਸਰ ਦੀ ਹੋਰ ਸੰਗਤ ਵੱਲੋਂ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ

ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਲਈ ਕਾਰਜ ਆਰੰਭ ਕੀਤੇ ਗਏ ਇਸ ਮੌਕੇ ਟੱਪ ਲਾਉਣ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਬੀਬੀ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਸੰਸਥਾ ਭਾਈ ਗੁਰਮੇਜ ਸਿੰਘ ਜੀ ਸਾਬਕਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਅਤੇ ਜਥੇਦਾਰ ਗੁਰਦਿਆਲ ਸਿੰਘ ਛੱਜਲਵੱਡੀ ਵੱਲੋਂ ਇਸ ਸ਼ੁਭ ਕਾਰਜ ਦਾ ਆਰੰਭ ਕੀਤਾ ਗਿਆ ਇਹਨਾਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਉਹਨਾਂ ਦੇ ਧਰਮ ਪਤਨੀ ਸੁਖਦੀਪ ਕੌਰ, ਐਮਐਲਏ ਜੀਵਨ ਜੋਤ ਕੌਰ ਕੌਂਸਲਰ ਪਤੀ ਗੁਰਕਵਲ ਮਾਨ, ਅੰਮ੍ਰਿਤਸਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਚੌਹਾਨ ,ਜੱਗਮੋਹਨ ਸਿੰਘ ਮਾਰਸ਼ਲ ,ਅਕਾਲ ਪੁਰਖ ਕੀ ਫੌਜ ਦੇ ਜਸਵਿੰਦਰ ਸਿੰਘ ਐਡਵੋਕੇਟ ,ਕੁਲਜੀਤ ਸਿੰਘ ਬਰਦਰ ਵਾਲੇ ਆਦਕ ਮੌਜੂਦ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਭਾਈ ਗੁਰਦਾਸ ਜੀ ਨਗਰ ਜੋ ਕਿ ਇੰਪਰੂਵਮੈਂਟ ਟਰਸਟ ਦੇ ਅਧੀਨ ਆਉਂਦਾ ਹੈ ਉਥੇ ਟਰਸਟ ਕੋਲੋਂ 2300 ਵਰਗ ਗਜ ਜਮੀਨ ਸੰਗਤ ਦੇ ਸਹਿਯੋਗ ਨਾਲ ਹਾਸਲ ਕੀਤੀ ਗਈ ਹੈ ਜਿਸ ਉੱਤੇ ਗੁਰੂ ਸਾਹਿਬ ਦਾ ਤਿੰਨ ਮੰਜ਼ਿਲਾਂ ਸ਼ਾਨਦਾਰ ਗੁਰਦੁਆਰਾ ਸਾਹਿਬ ਤਿਆਰ ਕੀਤਾ ਜਾਣਾ ਹੈ ਉਹਨਾਂ ਦੱਸਿਆ ਕਿ ਹਾਲਾਂਕਿ ਨਿਊ ਅੰਮ੍ਰਿਤਸਰ ਸਮੇਤ ਹੋਰ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਲਈ ਮਾਇਆ ਭੇਟਾ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਹਨਾਂ ਨੇ ਸੰਗਤਾਂ ਨੂੰ ਦਿਲ ਖੋਲ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਮਾਇਆ ਦੇਣ ਦੀ ਅਪੀਲ ਕੀਤੀ ਤਾਂ ਜੋ ਇਸ ਪਵਿੱਤਰ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ

ਅੱਜ ਦੇ ਸਮਾਗਮ ਵਿੱਚ ਰਾਗੀ ਭਾਈ ਰਣਜੀਤ ਸਿੰਘ ਤਰਸਿੱਕਾ ਅਤੇ ਗਾਵਹੁ ਸੱਚੀ ਬਾਣੀ ਬੀਬੀਆਂ ਦੇ ਜੱਥੇ ਵੱਲੋਂ ਭਾਈ ਗੁਰਦਾਸ ਜੀ ਨਗਰ ਦੇ ਗੁਲਮੋਹਰ ਪਾਰਕ ਐਸੋਸੀਏਸ਼ਨ ਵੱਲੋਂ ਸਵੇਰ ਤੋਂ ਲੈ ਕੇ ਠੰਡੇ ਮਿੱਠੇ ਦੁੱਧ ਦੀ ਛਬੀਲ ਦੇ ਪਰਵਾਹ ਚਲਾਏ ਗਏ ਇਸ ਤੋਂ ਅਲਾਵਾ ਗੁਰੂ ਕਾ ਲੰਗਰ ਸੰਗਤ ਵਿੱਚ ਅਤੁੱਟ ਵਰਤਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਰਾਹੀ ,ਹਰਿੰਦਰ ਸਿੰਘ ਬੱਗਾ ,ਰਾਣਾ ਪਲਵਿੰਦਰ ਦਬੁਰਜੀ ,ਭੁਪਿੰਦਰ ਸਿੰਘ ,ਜੱਜ ਕੁਮਾਰ ,ਰਾਕੇਸ਼ ਕੁਮਾਰ ,ਜਤਿੰਦਰ ਸਿੰਘ ਸੰਧੂ ,ਅਮਰਦੀਪ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ ,ਹਰਜੀਤ ਸਿੰਘ, ਪ੍ਰੋਫੈਸਰ ਮੁਕੇਸ਼ ਅਗਰਵਾਲ ,ਪੀ ਐਨ ਸ਼ਰਮਾ ,ਹਰਵਿੰਦਰ ਸਿੰਘ ਅਰੋੜਾ ,ਚਤਰਜੀਤ ਸਿੰਘ ਗੋਲਡੀ ,ਅਵਤਾਰ ਸਿੰਘ ਕੰਡਾ ,ਨਰਿੰਦਰ ਸਿੰਘ ਸੋਹੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports