ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੈਰਾਡਾਈਜ਼ ਹੋਲਿਸਟਿਕ ਹਸਪਤਾਲ ਦਾ ਸ਼ਾਨਦਾਰ ਉਦਘਾਟਨ

  ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਘੱਟ ਖ਼ਰਚੇ ’ਤੇ ਮਿਲਣਗੀਆਂ ਮਿਆਰੀ ਸਿਹਤ ਸੇਵਾਵਾਂ ਅੰਮ੍ਰਿਤਸਰ 25 ਸਤੰਬਰ (ਕੇ.ਐਲ. ਜੀਤ ਵਾਲੀਆ )- ਪੈਰਾਡਾਈਜ਼ ਹੋਲਿਸਟਿਕ ਹਸਪਤਾਲ ਛੇਹਰਟਾ ਦਾ ਸ਼ਾਨਦਾਰ ਉਦਘਾਟਨ ਸਾਬਕਾ ਸਿਵਲ ਸਰਜਨ ਅਤੇ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ. ਸੰਜੇ ਕਪੂਰ ਵੱਲੋਂ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਡਾਕਟਰਾਂ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ…

 

ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਘੱਟ ਖ਼ਰਚੇ ’ਤੇ ਮਿਲਣਗੀਆਂ ਮਿਆਰੀ ਸਿਹਤ ਸੇਵਾਵਾਂ

ਅੰਮ੍ਰਿਤਸਰ 25 ਸਤੰਬਰ (ਕੇ.ਐਲ. ਜੀਤ ਵਾਲੀਆ )-
ਪੈਰਾਡਾਈਜ਼ ਹੋਲਿਸਟਿਕ ਹਸਪਤਾਲ ਛੇਹਰਟਾ ਦਾ ਸ਼ਾਨਦਾਰ ਉਦਘਾਟਨ ਸਾਬਕਾ ਸਿਵਲ ਸਰਜਨ ਅਤੇ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ. ਸੰਜੇ ਕਪੂਰ ਵੱਲੋਂ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਡਾਕਟਰਾਂ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਹੋਏ।

ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੈਰਾਡਾਈਜ਼ ਹੋਲਿਸਟਿਕ ਹਸਪਤਾਲ ਦਾ ਮੁੱਖ ਉਦੇਸ਼ ਲੋਕਾਂ ਨੂੰ ਇੱਕੋ ਛੱਤ ਹੇਠ ਮਿਆਰੀ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਤਜਰਬੇਕਾਰ ਅਤੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ ਅਤੇ ਮਰੀਜ਼ਾਂ ਦਾ ਇਲਾਜ ਵਾਜਬ ਤੇ ਘੱਟ ਖ਼ਰਚੇ ਵਿੱਚ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਡਾ. ਸੰਜੇ ਕਪੂਰ ਵੱਲੋਂ ਨੱਕ, ਕੰਨ ਤੇ ਗਲੇ ਦੇ ਰੋਗਾਂ ਦਾ ਇਲਾਜ, ਡਾ. ਹਮਾਂਸ਼ੂ ਭਾਰਦਵਾਜ ਵੱਲੋਂ ਹੱਡੀਆਂ ਦੇ ਰੋਗਾਂ ਦਾ ਇਲਾਜ, ਡਾ. ਮੇਘਾ ਚੌਧਰੀ ਵੱਲੋਂ ਜਨਰਲ ਸਰਜਰੀ ਅਤੇ ਡਾ. ਮਨਬੀਰ ਸਿੰਘ ਵੱਲੋਂ ਯੂਰੋਲੋਜੀ ਨਾਲ ਸਬੰਧਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਕਿਫ਼ਾਇਤੀ ਦਰਾਂ ’ਤੇ ਉਪਲਬਧ ਕਰਵਾਉਣਾ ਹਸਪਤਾਲ ਦੀ ਪ੍ਰਮੁੱਖ ਤਰਜੀਹ ਹੈ।

ਇਸ ਮੌਕੇ ਡਾ. ਪ੍ਰਭਜੀਤ ਸਿੰਘ ਵੱਲੋਂ ਉਦਘਾਟਨ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਡਾਕਟਰਾਂ ਦਾ ਸਨਮਾਨ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਡਾਕਟਰਾਂ ਅਤੇ ਪਤਵੰਤੇ ਸੱਜਣਾਂ ਨੇ ਪੈਰਾਡਾਈਜ਼ ਹੋਲਿਸਟਿਕ ਹਸਪਤਾਲ ਦੀ ਨਵੀਂ ਪਹਿਲ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ ਪੰਜਾਬ ਮੀਡੀਆ ਟਾਈਮਜ਼ ਅਖਬਾਰ ਅਤੇ ਚੈਨਲ ਦੇ ਐਡੀਟਰ ਇਨ ਚੀਫ ਕੇ.ਐਲ.ਜੀਤ ਵਾਲੀਆ, ਡਿਸਟ੍ਰਿਕਟ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਭ ਸਿੰਘ, ਛੇਹਰਟਾ ਬਾਜ਼ਾਰ ਦੇ ਪ੍ਰਧਾਨ ਕਵਲਜੀਤ ਸਿੰਘ, ਪਟਵਾਰੀ ਵਿਸ਼ਵ ਮਿੱਤਰ, ਡਾ. ਬਲਵਿੰਦਰ ਸਿੰਘ ਰੰਧਾਵਾ ਪ੍ਰਧਾਨ ਆਰ.ਐੱਮ.ਪੀ.ਏ., ਸ. ਗੁਰਪ੍ਰੀਤ ਸਿੰਘ ਐੱਸ.ਜੀ.ਪੀ.ਸੀ., ਡਾ. ਰਮੇਸ਼ ਚੰਦਰ ਸੋਢੀ, ਡਾ. ਪ੍ਰਭ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਮੇਜ ਸਿੰਘ, ਐਡਵੋਕੇਟ ਅਜੇ ਭੱਲਾ, ਡਾ. ਸੰਦੀਪ ਕੌਰ, ਡਾ. ਵੀ.ਐੱਸ. ਗਿੱਲ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਰਸ਼ਪਾਲ ਸਿੰਘ, ਡਾ. ਰਜਿੰਦਰ ਸਿੰਘ, ਡਾ. ਰਾਜਵਿੰਦਰ ਸਿੰਘ, ਡਾ. ਨਿਰਮਲ ਸਿੰਘ, ਡਾ. ਹਰਜੀਤ ਸਿੰਘ, ਡਾ. ਬਲਦੇਵ ਸਿੰਘ ਕੰਮੋ, ਡਾ. ਸੁਖਵਿੰਦਰ ਸਿੰਘ ਖ਼ਾਲਸਾ, ਡਾ. ਲਖਵਿੰਦਰ ਸਿੰਘ, ਸੁਖਬੀਰ ਸਿੰਘ, ਡਾ. ਦੀਪਕ ਰਾਮਪਾਲ, ਡਾ. ਕੁਲਬੀਰ ਸਿੰਘ ਐੱਸ.ਜੀ.ਆਰ.ਡੀ., ਸ. ਹਰਪਿੰਦਰ ਸਿੰਘ ਜੇ.ਈ., ਡਾ. ਮਨਜੀਤ ਸਿੰਘ, ਡਾ. ਜਤਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਲਕੀਤ ਸਿੰਘ, ਡਾ. ਦਿਲਬਾਗ ਸਿੰਘ, ਡਾ. ਰਾਜੀਵ ਸ਼ਰਮਾ, ਡਾ. ਸਚਿਨ ਅਰੋੜਾ ਡੈਂਟਿਸਟ, ਡਾ. ਸਰਬਜੀਤ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਪ੍ਰਕਾਸ਼ ਸਿੰਘ, ਡਾ. ਪ੍ਰਿੰਸ, ਡਾ. ਤਜਿੰਦਰ ਸਿੰਘ, ਡਾ. ਗੁਰਭੇਜ, ਡਾ. ਬਲਜੀਤ ਸਿੰਘ, ਡਾ. ਹਰਤੇਜ ਸਿੰਘ, ਡਾ. ਹਰਜੀਤ ਸਿੰਘ, ਸੁਰਿੰਦਰਬੀਰ ਸਿੰਘ ਐੱਲ.ਟੀ., ਜਸ਼ਨ ਐੱਲ.ਟੀ. ਸਮੇਤ ਹੋਰ ਮੈਂਬਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports