ਸੰਤ ਸਮਾਜ ਅਤੇ ਸ਼ਰਧਾਲੂਆਂ ਨੇ ਮਾਤਾ ਸੁਧਾ ਜੀ ਤੋਂ ਲਿਆ ਆਸ਼ੀਰਵਾਦ, ਦਿਨ ਭਰ ਚੱਲਿਆ ਭੰਡਾਰਾ
ਅੰਮ੍ਰਿਤਸਰ, 24 ਸਤੰਬਰ (ਕੇ.ਐਲ. ਜੀਤ ਵਾਲੀਆ)- ਪੂਜਨੀਯ ਗੁਰੂ ਮਾਂ ਸੁਧਾ ਜੀ ਦਾ ਜਨਮ ਦਿਹਾੜਾ ‘ਗੁਰੂ ਵੰਦਨਾ ਦਿਵਸ’ ਵਜੋਂ ਮੰਦਰ ਪਰਿਸਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮਾਤਾ ਸੁਧਾ ਜੀ ਅਤੇ ਰਾਜੇਸ਼ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ, ਪ੍ਰਿਯੰਕਾ ਸ਼ਰਮਾ, ਪ੍ਰਧਾਨ ਰਿਤੇਸ਼ ਸ਼ਰਮਾ, ਕਾਂਗਰਸ ਪ੍ਰਧਾਨ ਅਸ਼ਵਨੀ ਪੱਪੂ, ਪ੍ਰਧਾਨ ਹਰਿਦੇਵ ਸ਼ਰਮਾ, ਨੌਸ਼ਹਿਰਾ ਦੀ ਸਰਪੰਚ ਸਿਮਰਨਜੀਤ ਕੌਰ, ਨਵਦੀਪ ਸਿੰਘ ਅਤੇ ਰਵਿੰਦਰ ਸਿੰਘ ਸਮੇਤ ਕਈ ਪਤਵੰਤੇ ਮੰਦਰ ਪਰਿਸਰ ਵਿੱਚ ਪਹੁੰਚੇ ਅਤੇ ਮਾਤਾ ਜੀ ਤੋਂ ਆਸ਼ੀਰਵਾਦ ਲਿਆ। ਸੰਤ ਸਮਾਜ ਵੱਲੋਂ ਸ਼ਰਧਾਲੂਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਾਤਾ ਸੁਧਾ ਜੀ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਭਜਨਾਂ ਰਾਹੀਂ ਮਾਂ ਦਾ ਗੁਣਗਾਨ ਕੀਤਾ ਗਿਆ। ਭਜਨ ਮੰਡਲੀਆਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ।
ਖਾਸ ਤੌਰ ’ਤੇ ਸ਼ਹਿਰ ਦੇ ਸੰਤ ਸਮਾਜ ਵਿੱਚੋਂ ਆਰਤੀ ਦੇਵਾ ਜੀ, ਸ੍ਰੀ ਮਨੋਜ ਮਹਾਰਾਜ ਜੀ, ਮਾਂ ਸ਼ਾਰਦਾ ਮਹੇਸ਼ਵਰੀ ਜੀ, ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ, ਰਾਜੇਸ਼ ਕੋਂਡਲ ਸਮੇਤ ਕਈ ਸੰਤ ਅਤੇ ਸ਼ਰਧਾਲੂ ਮਾਤਾ ਸੁਧਾ ਜੀ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦੇਣ ਲਈ ਪਹੁੰਚੇ।
ਜਨਮ ਉਤਸਵ ਦੌਰਾਨ ਦਿਨ ਭਰ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਭੰਡਾਰਾ ਚੱਲਦਾ ਰਿਹਾ। ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕਰਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਨੀਰਜ ਸੈਣੀ, ਦੀਪਕ ਸੈਣੀ, ਪ੍ਰਧਾਨ ਗੁਰਮੇਲ ਸਿੰਘ, ਬਲਰਾਜ ਸਿੰਘ, ਸ਼ਿਵਾ, ਰਮੇਸ਼ ਚੰਦਰ, ਸ਼ੇਰ ਸਿੰਘ, ਦਵਿੰਦਰ ਭੰਡਾਰੀ, ਸੁਖਬੀਰ ਕੌਰ, ਜਸਪਾਲ ਕੌਰ, ਵਿਦਿਆ, ਸ਼ਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
















