ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f
,

ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਖੇਡਾਂ ਨਾਲ ਜੁੜਨਾ ਬਹੁਤ ਜਰੂਰੀ ਹੈ-ਧੀਰਜ ਗਿੱਲ,ਰਮਾ ਮਹਾਜਨ

    ਬਾਕਸਿੰਗ ਕਲੱਬ ਵੱਲੋਂ ਦੌੜ ਮੁਕਾਬਲੇ ਕਰਵਾਏ ਗਏ   ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ) — ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਅਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਕੋਚ ਬਲਦੇਵ ਰਾਜ ਦੇਵ ਦੀ ਅਗਵਾਈ ਹੇਠ ਚੀਮਾ ਸਪੋਰਟਸ ਅਕੈਡਮੀ, ਗੁਰੂ ਰਾਮਦਾਸ ਨਗਰ ਕੋਟ…

 

 

ਬਾਕਸਿੰਗ ਕਲੱਬ ਵੱਲੋਂ ਦੌੜ ਮੁਕਾਬਲੇ ਕਰਵਾਏ ਗਏ

 

ਅੰਮ੍ਰਿਤਸਰ, 12 ਮਈ (ਕੇ.ਐਲ. ਜੀਤ ਵਾਲੀਆ) — ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਅਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਕੋਚ ਬਲਦੇਵ ਰਾਜ ਦੇਵ ਦੀ ਅਗਵਾਈ ਹੇਠ ਚੀਮਾ ਸਪੋਰਟਸ ਅਕੈਡਮੀ, ਗੁਰੂ ਰਾਮਦਾਸ ਨਗਰ ਕੋਟ ਖਾਲਸਾ ਵਿਖੇ ਇੱਕ ਰੋਜ਼ਾ ਅਥਲੈਟਿਕਸ ਦੌੜ ਟੂਰਨਾਮੈਂਟ ਕਰਵਾਇਆ ਗਿਆ।

 

ਟੂਰਨਾਮੈਂਟ ਦੌਰਾਨ ਜੇਤੂ ਬੱਚਿਆਂ ਨੂੰ ਮੈਡਲ ਦੇਣ ਦੀ ਰਸਮ ਅਜੀਤ ਵਿਦਿਆਲਿਆ ਸਕੂਲ ਦੇ ਐਮ.ਡੀ. ਰਮਾ ਮਹਾਜਨ ਅਤੇ ਪ੍ਰਸਿੱਧ ਸਮਾਜ ਸੇਵਕ ਧੀਰਜ ਗਿੱਲ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।

 

ਇਸ ਮੌਕੇ ਸੰਬੋਧਨ ਕਰਦਿਆਂ ਰਮਾ ਮਹਾਜਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਖੇਡਾਂ ਨਾਲ ਜੁੜਨਾ ਬਹੁਤ ਜਰੂਰੀ ਹੈ, ਕਿਉਂਕਿ ਖੇਡਾਂ ਨਾਲ ਬੱਚੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਖੇਡਾਂ ਰਾਹੀਂ ਉਹ ਮਾੜੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿੰਦੇ ਹਨ। ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਅਤੇ ਬਾਕਸਿੰਗ ਕਲੱਬ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

 

ਧੀਰਜ ਗਿੱਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਬਹੁਤ ਜਰੂਰੀ ਹੈ। ਖੇਡਾਂ ਨਾਲ ਬੱਚੇ ਮੋਬਾਈਲ ਫੋਨ ਅਤੇ ਮਾੜੀ ਸੰਗਤ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਬਾਕਸਿੰਗ ਕੋਚ ਬਲਦੇਵ ਰਾਜ ਦੇਵ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ।

 

ਇਸ ਮੌਕੇ ਡੀਐਸਪੀ ਨਿਸ਼ਾਨ ਸਿੰਘ, ਸ੍ਰੀ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਮਨਦੀਪ ਸਿੰਘ, ਬੀਬੀਕੇ ਡੀਏਵੀ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਸਵੀਟੀ ਬਾਲਾ, ਬੀਬੀਕੇ ਕਾਲਜ ਦੇ ਪ੍ਰੋਫੈਸਰ ਡਾ. ਅਮਨਦੀਪ ਕੌਰ, ਅਜੀਤ ਵਿਦਿਆਲਿਆ ਸਕੂਲ ਦੇ ਐਮ.ਡੀ. ਰਮਾ ਮਹਾਜਨ, ਡੀਪੀ ਹਰਜੀਤ ਕੌਰ, ਇੰਟਰਨੈਸ਼ਨਲ ਐਥਲੈਟਿਕਸ ਕੋਚ ਨਰਿੰਦਰ ਪਾਲ ਸਿੰਘ ਬਿੱਲੀ, ਕੋਚ ਨੈਨਾ ਸ਼ਰਮਾ, ਡੀਪੀ ਅਨੁਰਾਧਾ ਸ਼ਰਮਾ, ਡੀਪੀ ਮਧੂਬਾਲਾ, ਡੀਪੀ ਸੋਨੀਆ, ਸਮਾਜ ਸੇਵਕ ਬਾਲ ਕਿਸ਼ਨ ਜੀ, ਸਬ ਇੰਸਪੈਕਟਰ ਦਿਲਜੀਤ ਸਿੰਘ, ਐਡਵੋਕੇਟ ਨਵਨੀਤ ਕੌਰ, ਡੀਪੀ ਬਲਕਾਰ ਸਿੰਘ, ਕੋਚ ਸੰਤੋਸ਼ ਕੁਮਾਰ, ਬਾਸਕਿਟਬਾਲ ਕੋਚ ਸੁਰੇਸ਼ ਮਹਾਜਨ, ਸੀਨੀਅਰ ਖਿਡਾਰਨ ਪਰਨੀਤ ਕੌਰ, ਸੋਨਮ, ਵਿਕਾਸ, ਬਾਕਸਿੰਗ ਖਿਡਾਰਨ ਨੈਸ਼ਨਲ ਗੁਰਲੀਨ ਕੌਰ, ਸੁਮਿਤੀ, ਖੁਸ਼ੀ ਜੇਤਲੀ, ਅਲੀਸ਼ਾ, ਬਾਕਸਰ ਨਵੀਨ ਕੁਮਾਰ ਅਤੇ ਕਿੱਕ ਬਾਕਸਿੰਗ ਖਿਡਾਰੀ ਸਾਗਰ ਸਮੇਤ ਹੋਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports