ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਈਬੀਜੀ ਗਰੁੱਪ ਨੇ ਅੰਮ੍ਰਿਤਸਰ ਰਣਜੀਤ ਐਵਨਿਊ ਵਿੱਚ ਖੋਲ੍ਹਿਆ 21ਵਾਂ ‘ਅਧੀਰਾ ਐਂਡ ਅੱਪਾ ਕੌਫੀ’ ਕੈਫੇ

    ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਰਿਬਨ ਕੱਟ ਕੇ ਕੀਤਾ ਕੈਫੇ ਦਾ ਉਦਘਾਟਨ ਅੰਮ੍ਰਿਤਸਰ, 23 ਅਗਸਤ (ਕੇ. ਐਲ. ਜੀਤ ਵਾਲੀਆ, ਗੁਲਾਟੀ)- ਈਬੀਜੀ ਗਰੁੱਪ ਦੇ ਫਾਊਂਡਰ ਇਰਫਾਨ ਖਾਨ ਦੀ ਅਗਵਾਈ ਹੇਠ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਗਰੁੱਪ ਦਾ 21ਵਾਂ ਕੈਫੇ ‘ਅਧੀਰਾ ਐਂਡ ਅੱਪਾ ਕੌਫੀ’ ਐਸ.ਸੀ.ਓ. 80, ਡੀ-ਬਲਾਕ ਮੇਨ ਮਾਰਕੀਟ, ਰਣਜੀਤ ਐਵਨਿਊ( ਪੰਜਾਬ ਮੀਡੀਆ…

 

 

ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਰਿਬਨ ਕੱਟ ਕੇ ਕੀਤਾ ਕੈਫੇ ਦਾ ਉਦਘਾਟਨ

ਅੰਮ੍ਰਿਤਸਰ, 23 ਅਗਸਤ (ਕੇ. ਐਲ. ਜੀਤ ਵਾਲੀਆ, ਗੁਲਾਟੀ)- ਈਬੀਜੀ ਗਰੁੱਪ ਦੇ ਫਾਊਂਡਰ ਇਰਫਾਨ ਖਾਨ ਦੀ ਅਗਵਾਈ ਹੇਠ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਗਰੁੱਪ ਦਾ 21ਵਾਂ ਕੈਫੇ ‘ਅਧੀਰਾ ਐਂਡ ਅੱਪਾ ਕੌਫੀ’ ਐਸ.ਸੀ.ਓ. 80, ਡੀ-ਬਲਾਕ ਮੇਨ ਮਾਰਕੀਟ, ਰਣਜੀਤ ਐਵਨਿਊ( ਪੰਜਾਬ ਮੀਡੀਆ ਟਾਈਮਜ਼ ਅਖਬਾਰ ਅਤੇ ਚੈਨਲ ਦੇ ਦਫਤਰ ਦੇ ਥੱਲੇ) ਵਿਖੇ ਸ਼ੁਰੂ ਕੀਤਾ ਗਿਆ। ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਰਿਬਨ ਕੱਟ ਕੇ ਕੈਫੇ ਦਾ ਉਦਘਾਟਨ ਕੀਤਾ।

ਇਸ ਮੌਕੇ ਈਬੀਜੀ ਗਰੁੱਪ ਦੇ ਪ੍ਰੈਜੀਡੈਂਟ ਸੁਰੇਸ਼ ਗੋਇਲ ਅਤੇ ਓਪਰੇਸ਼ਨਜ਼ ਮੈਨੇਜਰ ਨਵਜੋਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਗੋਲਡਨ ਟੈਂਪਲ ਦਾ ਮਾਡਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰੇਸ਼ ਗੋਇਲ ਨੇ ਦੱਸਿਆ ਕਿ ਕੈਫੇ ਦੀ ਫਿਲਟਰ ਕੌਫੀ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇੱਥੇ ਗਾਹਕਾਂ ਨੂੰ ਵੱਖ-ਵੱਖ ਕਿਸਮਾਂ ਦੀ ਕੌਫੀ, ਭੋਜਨ ਅਤੇ ਪੀਣ ਵਾਲੇ ਪਦਾਰਥ ਆਧੁਨਿਕ ਅਤੇ ਆਰਾਮਦਾਇਕ ਮਾਹੌਲ ਵਿੱਚ ਉਪਲਬਧ ਕਰਵਾਏ ਜਾਣਗੇ।

ਇਸ ਮੌਕੇ ਪ੍ਰਿਯੰਕਾ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਨਵੇਂ ਕੈਫੇ, ਰੈਸਟੋਰੈਂਟ ਅਤੇ ਵਪਾਰਕ ਅਦਾਰੇ ਖੁੱਲ੍ਹਣ ਨਾਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਅਦਾਰਿਆਂ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ।

21ਵੇਂ ਕੈਫੇ ਦੀ ਸ਼ੁਰੂਆਤ ਨਾਲ ਈਬੀਜੀ ਗਰੁੱਪ ਨੇ ਫੂਡ ਐਂਡ ਬੇਵਰੇਜ ਖੇਤਰ ਵਿੱਚ ਆਪਣੇ ਵਿਸਥਾਰ ਨੂੰ ਹੋਰ ਮਜ਼ਬੂਤ ਕੀਤਾ ਹੈ। ਈਬੀਜੀ ਗਰੁੱਪ ਦੇ ਓਪਰੇਸ਼ਨਜ਼ ਮੈਨੇਜਰ ਨਵਜੋਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ‘ਅਧੀਰਾ ਐਂਡ ਅੱਪਾ ਕੌਫੀ’ ਦੀ ਸ਼ੁਰੂਆਤ ਗਰੁੱਪ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯਤਨ ਰਹੇਗਾ ਕਿ ਗਾਹਕਾਂ ਨੂੰ ਬਿਹਤਰੀਨ ਕੌਫੀ, ਸੁਆਦਿਸ਼ਟ ਭੋਜਨ ਅਤੇ ਸ਼ਾਨਦਾਰ ਸੇਵਾ ਦਾ ਤਜਰਬਾ ਪ੍ਰਦਾਨ ਕੀਤਾ ਜਾਵੇ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਮੀਡੀਆ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਕੇ.ਐਲ. ਜੀਤ ਵਾਲੀਆ ਨੇ ਇਸ ਸ਼ਲਾਘਾਯੋਗ ਉਪਰਾਲੇ ਲਈ ਈਬੀਜੀ ਗਰੁੱਪ ਦੇ ਪ੍ਰੈਜੀਡੈਂਟ ਸੁਰੇਸ਼ ਗੋਇਲ ਅਤੇ ਓਪਰੇਸ਼ਨਜ਼ ਮੈਨੇਜਰ ਨਵਜੋਤ ਸਿੰਘ ਨੂੰ ਵਧਾਈ ਦਿੱਤੀ।

ਕੇ.ਐਲ. ਜੀਤ ਵਾਲੀਆ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਦੌਰ ਵਿੱਚ ਉਹੀ ਕੈਫੇ ਅਤੇ ਕਾਰੋਬਾਰ ਤੇਜ਼ੀ ਨਾਲ ਸਫਲਤਾ ਵੱਲ ਵਧਦੇ ਹਨ, ਜੋ ਗਾਹਕਾਂ ਨੂੰ ਬਿਹਤਰ ਸੇਵਾਵਾਂ, ਸੁਆਦਿਸ਼ਟ ਭੋਜਨ ਅਤੇ ਸ਼ਾਨਦਾਰ ਤੇ ਆਰਾਮਦਾਇਕ ਮਾਹੌਲ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰੋਬਾਰ ਦੀ ਸਫਲਤਾ ਸਿਰਫ਼ ਵਧੀਆ ਉਤਪਾਦ ਤੱਕ ਸੀਮਤ ਨਹੀਂ ਹੁੰਦੀ, ਸਗੋਂ ਗਾਹਕਾਂ ਨਾਲ ਚੰਗਾ ਵਿਵਹਾਰ, ਗੁਣਵੱਤਾਪੂਰਨ ਸੇਵਾ ਅਤੇ ਸੁਖਦ ਮਾਹੌਲ ਵੀ ਉਸ ਦੀ ਪਛਾਣ ਬਣਦੇ ਹਨ।

ਉਨ੍ਹਾਂ ਈਬੀਜੀ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਾਹਕਾਂ ਦੀ ਪਸੰਦ ਅਤੇ ਲੋੜਾਂ ਨੂੰ ਤਰਜੀਹ ਦੇਣ ਵਾਲੇ ਅਦਾਰੇ ਯਕੀਨੀ ਤੌਰ ’ਤੇ ਬਾਜ਼ਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੁੰਦੇ ਹਨ। ਉਨ੍ਹਾਂ ਈਬੀਜੀ ਗਰੁੱਪ ਦੇ ਅਹੁਦੇਦਾਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਇਸ ਨਵੇਂ ਉਪਰਾਲੇ ਦੀ ਸਫਲਤਾ ਦੀ ਕਾਮਨਾ ਕੀਤੀ।

ਉਦਘਾਟਨ ਸਮਾਰੋਹ ਵਿੱਚ ਬਿਜ਼ਨਸ ਐਸੋਸੀਏਟਸ, ਮਹਿਮਾਨਾਂ ਅਤੇ ਸ਼ੁਭਚਿੰਤਕਾਂ ਨੇ ਵੀ ਸ਼ਿਰਕਤ ਕੀਤੀ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports