ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

  ਅੰਮ੍ਰਿਤਸਰ ਸਾਹਿਬ 21 ਅਗਸਤ (ਭੁੱਲਰ ਦੇਵੀਦਾਸਪੁਰੀਆ)- ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੌਂ ਨੁਮਾਇੰਦੇ ਸ਼ਾਮਲ ਹੋਏ । ਮੀਟਿੰਗ ਚ ਸਭ ਤੋਂ ਪਹਿਲਾਂ ਮਿਤੀ 7 / 8 / 26 ਨੂੰ ਦਾਣਾ ਮੰਡੀ…

 

ਅੰਮ੍ਰਿਤਸਰ ਸਾਹਿਬ 21 ਅਗਸਤ (ਭੁੱਲਰ ਦੇਵੀਦਾਸਪੁਰੀਆ)-
ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੌਂ ਨੁਮਾਇੰਦੇ ਸ਼ਾਮਲ ਹੋਏ । ਮੀਟਿੰਗ ਚ ਸਭ ਤੋਂ ਪਹਿਲਾਂ ਮਿਤੀ 7 / 8 / 26 ਨੂੰ ਦਾਣਾ ਮੰਡੀ ਚੰਡੀਗੜ੍ਹ ਵਿਖੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਹੋਈ ਰੈਲੀ ਨੂੰ ਸੰਨ 1947 ਦੇਸ਼ ਅਜ਼ਾਦ ਹੋਣ ਤੋਂ ਬਾਅਦ ਮੁਲਾਜ਼ਮਾਂ ਦਾ ਏਡਾ ਵੱਡਾ ਇਕੱਠ ਕਰਕੇ ਮਹਾਂ ਰੈਲੀ ਬਣਾਉਣ ਲਈ ਸਾਰੇ ਸੇਵਾ ਮੁਕਤ ਪਟਵਾਰੀਆਂ, ਕਾਨੂੰਗੋਆਂ , ਨਾਇਬ ਤਹਿਸੀਲਦਾਰਾਂ ਦਾ ਧੰਨਵਾਦ ਕੀਤਾ । ਸਾਰੇ ਸਾਥੀਆਂ ਨੂੰ ਹਦਾਇਤ ਕੀਤੀ ਗਈ ਕਿ ਜੋ 27 / 8 / 26 ਨੂੰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਵੱਲੋਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਵੀ ਮਹਾਂ ਰੈਲੀ ਦੀ ਤਰ੍ਹਾਂ ਪੰਜਾਬ ਬੰਦ ਨੂੰ ਵੀ ਪੰਜਾਬ ਮਹਾਂ ਬੰਦ ਬਣਾ ਦੇਣਾ ਹੈ । ਜੱਥੇਬੰਦੀ ਵਲੋਂ ਜੋ ਸੀਨੀਅਰ ਯਨੀਅਰ ਗਰੇਡ ਵਾਲਾ ਨਵਾਂ ਕੇਸ ਦਾਇਰ ਕਰਨਾ ਹੈ ਉਸ ਸਬੰਧੀ ਵੀ ਵਿਚਾਰ ਚਰਚਾ ਕਰਕੇ ਫੈਸਲਾ ਲਿਆ ਗਿਆ ਕਿ ਸਾਰੇ ਜ਼ਿਲ੍ਹਿਆਂ ਵੱਲੋ ਵੱਖਰਾ- ਵੱਖਰਾ ਕੇਸ ਦਾਇਰ ਕਰਨ ਦੀ ਬਜਾਏ ਸਾਰੇ ਜਿਲ੍ਹੇ ਇਕੱਠੇ ਹੋ ਕੇ ਸਿਰਫ਼ ਦੋ ਉੱਚ ਕੋਟੀ ਦੇ ਵਕੀਲ ਕਰਕੇ ਦੋ ਕੇਸ ਹੀ ਦਾਇਰ ਕਰਨਗੇ । ਇਕੱਲੇ- ਇਕੱਲੇ ਜ਼ਿਲ੍ਹਿਆਂ ਵੱਲੋਂ ਵੱਖਰੇ- ਵੱਖਰੇ ਕੇਸ ਦਾਇਰ ਕਰਨ ਨਾਲ ਕੇਸ ਜ਼ਿਆਦਾ ਦੇਰ ਲਮਕਦਾ ਰਹਿੰਦਾ ਹੈ । ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਤੌਂ ਇਲਾਵਾ ਦਰਸ਼ਨ ਕੁਮਾਰ ਲੁਧਿਆਣਾ, ਹਰਮਿੰਦਰ ਸਿੰਘ ਅੰਮ੍ਰਿਤਸਰ , ਗੁਰਤੇਜ ਸਿੰਘ ਪੱਕਾ ਬਠਿੰਡਾ , ਜਗਦੀਸ਼ ਕੁਮਾਰ ਫਰੀਦਕੋਟ , ਗੁਰਦੀਪ ਸਿੰਘ ਕੂਕਾ ,ਮੋਹਰ ਸਿੰਘ ਮੁਕਤਸਰ ਸਾਹਿਬ , ਜੁਗਰਾਜ ਸਿੰਘ ਸੰਗਰੂਰ , ਮਲਕੀਅਤ ਸਿੰਘ ਮਾਨ ਰੋਪੜ , ਪਲਵਿੰਦਰ ਸਿੰਘ ਪਟਿਆਲ਼ਾ,ਮੇਹਰ ਸਿੰਘ ਪਠਾਨਕੋਟ , ਪੂਰਨ ਸਿੰਘ ਤਰਨ ਤਾਰਨ, ਗੁਰਮੇਲ ਸਿੰਘ ਵਿਰਕ ਆਦਿ ਨੇ ਸੰਬੋਧਨ ਕੀਤਾ ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports