ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅੰਮ੍ਰਿਤਸਰ ਵਿੱਚ ਭਾਜਯੁਮੋ ਦਾ ਰੋਸ ਪ੍ਰਦਰਸ਼ਨ, ਸੋਨੀਆ-ਰਾਹੁਲ ਗਾਂਧੀ ਤੇ ਖੜਗੇ ਖ਼ਿਲਾਫ਼ ਫੂਕਿਆ ਪੁਤਲਾ

ਅੰਮ੍ਰਿਤਸਰ, 16 ਅਗਸਤ (ਕੇ.ਐਲ. ਜੀਤ ਵਾਲੀਆ, ਹਰਪਿੰਦਰ ਸੋਨੀ) — ਆਜ਼ਾਦੀ ਦਿਵਸ ਸਮਾਰੋਹ ਦੌਰਾਨ ਕਾਂਗਰਸ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਰਾਸ਼ਟਰ ਗੀਤ ‘ਵੰਦੇ ਮਾਤਰਮ’ ਦਾ ਕਥਿਤ ਅਪਮਾਨ ਕੀਤੇ ਜਾਣ ਦੇ ਵਿਰੋਧ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਅੰਮ੍ਰਿਤਸਰ ਇਕਾਈ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਯੁਮੋ…

ਅੰਮ੍ਰਿਤਸਰ, 16 ਅਗਸਤ (ਕੇ.ਐਲ. ਜੀਤ ਵਾਲੀਆ, ਹਰਪਿੰਦਰ ਸੋਨੀ) — ਆਜ਼ਾਦੀ ਦਿਵਸ ਸਮਾਰੋਹ ਦੌਰਾਨ ਕਾਂਗਰਸ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਰਾਸ਼ਟਰ ਗੀਤ ‘ਵੰਦੇ ਮਾਤਰਮ’ ਦਾ ਕਥਿਤ ਅਪਮਾਨ ਕੀਤੇ ਜਾਣ ਦੇ ਵਿਰੋਧ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਅੰਮ੍ਰਿਤਸਰ ਇਕਾਈ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਗੌਰਵ ਗਿੱਲ ਦੀ ਅਗਵਾਈ ਹੇਠ ਕਾਰਕੁਨਾਂ ਨੇ ਹਾਲ ਗੇਟ ਤੋਂ ਕਾਂਗਰਸ ਭਵਨ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ। ਕਾਂਗਰਸ ਭਵਨ ਦੇ ਬਾਹਰ ਕਾਰਕੁਨਾਂ ਨੇ ‘ਵੰਦੇ ਮਾਤਰਮ’ ਦਾ ਗਾਇਨ ਕੀਤਾ ਅਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੇ ਅੰਤ ਵਿੱਚ ਕਾਂਗਰਸ ਭਵਨ ਦੇ ਬਾਹਰ ਤਿੰਨਾਂ ਆਗੂਆਂ ਦੇ ਪੁਤਲੇ ਫੂਕ ਕੇ ਰੋਸ ਜ਼ਾਹਰ ਕੀਤਾ ਗਿਆ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਜ਼ਿਲ੍ਹਾ ਮਹਾਸਚਿਵ ਮਨੀਸ਼ ਸ਼ਰਮਾ, ਯੁਵਾ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪ੍ਰਤੀਕ ਕਪੂਰ ਅਤੇ ਯੁਵਾ ਮੋਰਚਾ ਪੰਜਾਬ ਕਾਰਜਕਾਰਣੀ ਮੈਂਬਰ ਅਤੇ ਤਰਨਤਾਰਨ ਪ੍ਰਭਾਰੀ ਕਰਨ ਕਪਿਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਸਲਿਲ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਦਿੱਲੀ ਵਿੱਚ ਹੋਏ ਸਮਾਗਮ ਦੌਰਾਨ ਜਦੋਂ ਪੂਰਾ ਦੇਸ਼ ‘ਵੰਦੇ ਮਾਤਰਮ’ ਦਾ ਸੰਪੂਰਨ ਗਾਇਨ ਕਰ ਰਿਹਾ ਸੀ, ਉਸ ਸਮੇਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਰਾਸ਼ਟਰ ਗੀਤ ਦਾ ਕਥਿਤ ਅਨਾਦਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਾਂਗਰਸ ’ਤੇ ਦੇਸ਼ ਅਤੇ ਸੰਵਿਧਾਨ ਵਿਰੋਧੀ ਸੋਚ ਰੱਖਣ ਦੇ ਦੋਸ਼ ਲਗਾਏ।

ਗੌਰਵ ਗਿੱਲ ਨੇ ਕਿਹਾ ਕਿ ‘ਵੰਦੇ ਮਾਤਰਮ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਕਰੋੜਾਂ ਭਾਰਤੀਆਂ ਦੀ ਕੌਮੀ ਭਾਵਨਾ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਇਸ ਕਥਿਤ ਕਾਰੇ ਲਈ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਮਨੀਸ਼ ਸ਼ਰਮਾ, ਪ੍ਰਤੀਕ ਕਪੂਰ ਅਤੇ ਕਰਨ ਕਪਿਲਾ ਸਮੇਤ ਹੋਰ ਯੁਵਾ ਮੋਰਚਾ ਆਗੂਆਂ ਨੇ ਕਿਹਾ ਕਿ ਰਾਸ਼ਟਰ ਗੀਤ ਅਤੇ ਰਾਸ਼ਟਰੀ ਝੰਡੇ ਵਰਗੇ ਕੌਮੀ ਪ੍ਰਤੀਕਾਂ ਦਾ ਅਪਮਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਨੇ ਆਪਣਾ ਰਵੱਈਆ ਨਾ ਬਦਲਿਆ ਅਤੇ ਮੁਆਫ਼ੀ ਨਾ ਮੰਗੀ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਕਰਨ ਬੇਰੀ, ਅਕਸ਼ੈ ਵਰਮਾਨੀ, ਨਿਲੇਸ਼ ਸੈਣੀ, ਭਾਵੇਸ਼, ਪ੍ਰਭਾਤ ਮਲਹੋਤਰਾ, ਹਰਸ਼ ਚੌਂਧ, ਦਾਨਿਸ਼ ਕਪੂਰ, ਵਿਸ਼ਾਲ ਸ਼ਰਮਾ, ਰਜਤ ਬਾਵਾ, ਸ਼ੁਭਮ ਸ਼ਰਮਾ, ਸਾਇੰਸ਼ ਸੂਰੀ, ਸ਼ਿਵਾ ਬੋਧਰਾਜ ਸਮੇਤ ਸੈਂਕੜੇ ਭਾਜਯੁਮੋ ਕਾਰਕੁਨ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports