ਅੰਮ੍ਰਿਤਸਰ, 27 ਜੁਲਾਈ (ਕੇ.ਐਲ. ਜੀਤ ਵਾਲੀਆ):
ਗੁਰਦੁਆਰਾ ਅੰਗੀਠਾ ਸਾਹਿਬ, ਨਿੱਕੇ ਘੁੰਮਣ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਬੋਰਡ ਦੇ ਚੇਅਰਮੈਨ ਡਾ. ਵਿਜੈ ਸਤਬੀਰ ਸਿੰਘ ਨੇ ਮੱਥਾ ਟੇਕ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖੀ ਸੰਤ ਬਾਬਾ ਬੁੱਧ ਸਿੰਘ ਅਤੇ ਐਡਵੋਕੇਟ ਲੋਕਦੀਪ ਸਿੰਘ ਨੇ ਡਾ. ਵਿਜੈ ਸਤਬੀਰ ਸਿੰਘ ਦਾ ਸਿਰੋਪਾਓ ਅਤੇ ਦੁਸ਼ਾਲਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਵੀ ਸਨਮਾਨ ਕਰਦਿਆਂ ਗੁਰਦੁਆਰਾ ਸਾਹਿਬ ਦੀਆਂ ਧਾਰਮਿਕ ਅਤੇ ਸੇਵਾ ਪਰੰਪਰਾਵਾਂ ਬਾਰੇ ਵਿਚਾਰ ਸਾਂਝੇ ਕੀਤੇ।
ਆਪਣੇ ਸੰਬੋਧਨ ਦੌਰਾਨ ਡਾ. ਵਿਜੈ ਸਤਬੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਅਤੇ ਖੁਸ਼ੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟਾਇਆ।
ਸਮਾਗਮ ਦੌਰਾਨ ਡਾ. ਵਿਜੈ ਸਤਬੀਰ ਸਿੰਘ ਨਾਲ ਆਏ ਸਾਥੀਆਂ ਨੂੰ ਵੀ ਸੰਤ ਬਾਬਾ ਬੁੱਧ ਸਿੰਘ ਅਤੇ ਐਡਵੋਕੇਟ ਲੋਕਦੀਪ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਧਾਰਮਿਕ ਮਾਹੌਲ ਵਿੱਚ ਸੰਪੰਨ ਹੋਏ ਇਸ ਸਮਾਗਮ ਦੌਰਾਨ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
















