ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਹਰ ਦਿਲ ਅਜ਼ੀਜ਼ ਸੀਨੀਅਰ ਪੱਤਰਕਾਰ ਪੰਕਜ ਸ਼ਰਮਾ ਨੂੰ ਨਮ ਅੱਖਾਂ ਨਾਲ ਅੰਤਿਮ ਸ਼ਰਧਾਂਜਲੀ, ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 27 ਜੁਲਾਈ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਦੇ ਹਰਮਨ ਪਿਆਰੇ ਅਤੇ ਸੀਨੀਅਰ ਪੱਤਰਕਾਰ ਪੰਕਜ ਸ਼ਰਮਾ ਦੇ ਪਿਛਲੇ ਦਿਨੀਂ ਹੋਏ ਦਿਹਾਂਤ ਉਪਰੰਤ ਉਨ੍ਹਾਂ ਦੀ ਰਸਮ ਕਿਰਿਆ ਅੱਜ ਸਥਾਨਕ ਪੈਲੇਸ ਛੇਹਰਟਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਸੰਪੰਨ ਹੋਈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਦਿਆਂ ਸਵਰਗੀ…

ਅੰਮ੍ਰਿਤਸਰ, 27 ਜੁਲਾਈ (ਕੇ.ਐਲ. ਜੀਤ ਵਾਲੀਆ) – ਅੰਮ੍ਰਿਤਸਰ ਦੇ ਹਰਮਨ ਪਿਆਰੇ ਅਤੇ ਸੀਨੀਅਰ ਪੱਤਰਕਾਰ ਪੰਕਜ ਸ਼ਰਮਾ ਦੇ ਪਿਛਲੇ ਦਿਨੀਂ ਹੋਏ ਦਿਹਾਂਤ ਉਪਰੰਤ ਉਨ੍ਹਾਂ ਦੀ ਰਸਮ ਕਿਰਿਆ ਅੱਜ ਸਥਾਨਕ ਪੈਲੇਸ ਛੇਹਰਟਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਸੰਪੰਨ ਹੋਈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਦਿਆਂ ਸਵਰਗੀ ਪੰਕਜ ਸ਼ਰਮਾ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਸਵ. ਪੰਕਜ ਸ਼ਰਮਾ ਬੇਹੱਦ ਸਾਦਗੀ ਪਸੰਦ, ਨਿਮਰ ਸੁਭਾਅ ਅਤੇ ਸਭ ਦੇ ਚਹੇਤੇ ਇਨਸਾਨ ਸਨ। ਉਨ੍ਹਾਂ ਨੇ ਆਪਣੇ ਪੱਤਰਕਾਰੀ ਜੀਵਨ ਦੌਰਾਨ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਹਮੇਸ਼ਾ ਪਹਿਲ ਦੇ ਆਧਾਰ ‘ਤੇ ਉਠਾਇਆ ਅਤੇ ਸੱਚੀ, ਨਿਰਪੱਖ ਅਤੇ ਲੋਕ ਹਿਤੈਸ਼ੀ ਪੱਤਰਕਾਰਤਾ ਦਾ ਮਿਸਾਲ ਕਾਇਮ ਕੀਤਾ। ਉਨ੍ਹਾਂ ਦੇ ਦਿਹਾਂਤ ਨਾਲ ਪੱਤਰਕਾਰਤਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ, ਸਮਾਜ ਸੇਵਕ ਸਤੀਸ਼ ਕੁਮਾਰ ਬੱਲੂ, ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ, ਸਰਪ੍ਰਸਤ ਜਸਵੰਤ ਸਿੰਘ ਜਸ, ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ, ਵਾਈਸ ਪ੍ਰਧਾਨ ਵਿਪਨ ਰਾਣਾ, ਕੈਸ਼ੀਅਰ ਰਮਨ ਸ਼ਰਮਾ, ਸੈਕਟਰੀ ਵਿਕਰਮ ਕੁਮਾਰ, ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ, ਕਮਲ ਪਹਿਲਵਾਨ, ਸੈਕਟਰੀ ਹਰਮੀਤ ਸਿੰਘ, ਪੰਜਾਬ ਮੀਡੀਆ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਕੇ.ਐਲ.ਜੀਤ ਵਾਲੀਆ, ਰਾਜੇਸ਼ ਅਰੋੜਾ, ਨਵੀਨ ਰਾਜਪੂਤ,ਅਮਿਤ ਸ਼ਰਮਾ, ਵਿਸ਼ਾਲ ਸ਼ਰਮਾ, ਮਣੀ, ਰਾਜੇਸ਼ ਕੁਮਾਰ, ਜਸ਼ਨ ਸਿੰਘ, ਮਹਿੰਦਰ ਪਾਲ ਗੁਪਤਾ, ਜਤਿੰਦਰ ਸਿੰਘ ਬੇਦੀ, ਜਤਿੰਦਰ ਸਿੰਘ, ਵਿਕਰਾਂਤ ਕੁਮਾਰ,ਮੈਡਮ ਕਵਲਜੀਤ ਕੌਰ, ਸੁਸ਼ੀਲ ਕੁਮਾਰ, ਆਰ.ਕੇ. ਸੋਨੀ, ਲੱਕੀ ਪੁੰਜ, ਸੰਦੀਪ ਸੈਂਡੀ, ਨਵੀਨ ਹਾਂਡਾ, ਗਗਨ ਜੋਸ਼ੀ, ਮੋਂਟੀ ਗਾਂਧੀ, ਸਰਬਜੀਤ ਸਿੰਘ,ਪ੍ਰਦੀਪ ਕੁਮਾਰ, ਦੀਪਕ ਮਹਿਰਾ,ਕਮਲ ਕੋਹਲੀ,ਐਸ ਗਰਗ, ਜੋਗਿੰਦਰ ਪਾਲ ਕੁੰਦਰਾ, ਸਤੀਸ਼ ਕੁਮਾਰ,ਨਿਰਮਲ ਚੌਹਾਨ, ਕੁਮਾਰ ਸੋਨੀ ਸਮੇਤ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰ, ਸਮਾਜ ਸੇਵਕ, ਰਾਜਨੀਤਿਕ ਆਗੂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਗਮ ਦੌਰਾਨ ਹਾਜ਼ਰ ਸ਼ਖ਼ਸੀਅਤਾਂ ਨੇ ਸਵਰਗੀ ਪੰਕਜ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਵੀ ਕੀਤੀ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports