ਅੰਮ੍ਰਿਤਸਰ 23 ਜੂਨ (ਕੇ.ਐਲ. ਜੀਤ ਵਾਲੀਆ) –
ਅੱਜ 23 ਜੂਨ ਦਾ ਦਿਨ ਕੌਮਾਂਤਰੀ ਓੁਲੰਪਿਕ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਤਹਿਤ ਉੱਘੇ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ (ਸੀਆਈਟੀ ਰੇਲਵੇ ਰਿਟਾ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੇ ਵੱਖ-ਵੱਖ ਪਹਿਲੂਆਂ ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕੇ ਭਾਰਤ ਦੀ ਕੌਮੀਂ ਖੇਡ ਹਾਕੀ ਦੇ ਖਿਡਾਰੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ 1986 ‘ਚ ਲੰਡਨ ਵਿਖੇ ਹੋਈਆਂ ਓਲੰਪਿਕ ਖੇਡਾਂ ਅਤੇ 1990 ਵਿਚ ਲਾਹੌਰ ਵਿਖੇ ਹੋਈ ਵਿਸ਼ਵ ਹਾਕੀ ਕੱਪ ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ। ਸ਼ੰਮੀ ਨੇ ਦੂਸਰੇ ਤੇ ਤੀਸਰੇ ਏਸ਼ੀਆਂ ਹਾਕੀ ਕੱਪ-1985 ਤੇ 1990 ਵਿਚ ਭਾਰਤੀ ਟੀਮ ਨੂੰ ਦੂਸਰਾ ਸਥਾਨ, ਕੋਰੀਆ ਵਿਖੇ 1986 ਵਿਚ ਹੋਈ ਦਸਵੀਂ ਏਸ਼ੀਅਨ ਗੇਮਜ਼ ਵਿਚ ਤੀਸਰਾ। ਇਥੇ ਹੀ ਬਸ ਨਹੀਂ ਤੀਸਰੇ ਜੂਨੀਅਰ ਵਿਸ਼ਵ ਹਾਕੀ ਕੱਪ ਕੈਨੇਡਾ 1984,ਛੇਵੇਂ ਸੀਨੀਅਰ ਵਿਸ਼ਵ ਹਾਕੀ ਕੱਪ ਇੰਗਲੈਡ 1986 ਵਿਚ ਹਿੱਸਾ ਲਿਆ। ਕੀਨੀਆ ਵਿਖੇ ਹੋਈ ਪ੍ਰੀ-ਓਲੰਪਿਕ ਹਾਕੀ-1988 ‘ਚ ਭਾਰਤੀ ਟੀਮ ਨੂੰ ਸੋਨ ਤਗਮਾ ਦਿਵਾਇਆ ਅਤੇ 1985 86,87,88,89,90,92 ਅਤੇ 1993 ਦੀ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿਚ ਪਹਿਲਾ,ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸ਼ੰਮੀ ਨੇ ਡਿਵੈਲਪਮੈਂਟ ਭਾਰਤੀ ਟੀਮ ਦੇ ਕੋਚ ਹੋਣ ਦੇ ਨਾਲ-ਨਾਲ ਇਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਅੰਪਾਇਰ ਦੀ ਅਹਿਮ ਭੂਮਿਕਾ ਨਿਭਾਉਦਿਆਂ, ਰੂਸ,ਸਿੰਘਾਪੁਰ,ਮਲੇਸ਼ੀਆ ਆਦਿ ਦੇਸ਼ਾਂ ਵਿਚ ਮੈਚ ਖਿਡਾਏ। ਸਾਲ 2003 ਵਿਚ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਂ ਦੀ ਹਾਕੀ ਅਕੈਡਮੀ ਦੀ ਸਥਾਪਨਾ ਕੀਤੀ। ਇਸ ਅਕੈਡਮੀ ਵਿੱਚ 65 ਦੇ ਕਰੀਬ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਖਿਡਾਰੀ ਹਾਕੀ ਦੇ ਗੁਰ ਸਿੱਖ ਰਹੇ ਹਨ। ਆਪਣੀਆਂ ਖੇਡ ਪ੍ਰਾਪਤੀਆਂ ਸਦਕਾ ਸ਼ੰਮੀ ਭਾਰਤੀ ਰੇਲਵੇ ਵਿੱਚ ਸੀ.ਆਈ.ਟੀ (ਚੀਫ ਇੰਸਪੈਕਟਰ ਟਿਕਟ) ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ I ਬਲਵਿੰਦਰ ਸ਼ੰਮੀ ਦੀਆਂ ਖੇਡ ਪ੍ਰਾਪਤੀਆਂ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਗਤੀਵਿਧੀਆਂ ਨੂੰ ਦੇਖਦੇ ਹੋਏ ਲੁਧਿਆਣਾ ਵਿਖੇ ਹੋਏ 15 ਅਗਸਤ 2013 ਨੂੰ 67ਵੇਂ ਆਜ਼ਾਦੀ ਜਸ਼ਨਾਂ ਨੂੰ ਸਮਰਪਤ ਰਾਜ ਪੱਧਰੀ ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਬਲਵਿੰਦਰ ਸ਼ੰਮੀ ਨੂੰ ਸਟੇਟ ਐਵਾਰਡ, ਇਕ ਪ੍ਰਸੰਸ਼ਾ, ਪੱਤਰ, ਇਕ ਸੋਨ ਮੈਡਲ ਅਤੇ 11000 ਰੁਪਏ ਨਾਲ ਨਿਵਾਜਿਆ ਹੈ।
ਅੱਜ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਕੌਮਾਂਤਰੀ ਓੁਲੰਪਿਕ ਦਿਵਸ ਮੌਕੇ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ I ਇਸ ਮੌਕੇ ਸ਼ੰਮੀ ਨੂੰ ਵਧਾਈ ਦੇਣ ਵਾਲਿਆਂ ਵਿੱਚ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ,ਰਾਜੇਸ਼ ਸ਼ਰਮਾ, ਹਰਦੇਸ਼ ਸ਼ਰਮਾ,ਮਖਤੂਲ ਸਿੰਘ ਔਲਖ,ਕੌਮਾਂਤਰੀ ਹਾਕੀ ਖ਼ਿਡਾਰਣ ਸੁਖਜੀਤ ਸ਼ੰਮੀ,ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਸਰਕਦਾ ਅਹੁੱਦੇਦਾਰ ਡੀਆਈਜੀ ਸੁਖਮਿੰਦਰ ਸਿੰਘ ਮਾਨ,ਹਾਕੀ ਓੁਲੰਪੀਅਨ ਅਰਜੁਨ ਐਵਾਰਡੀ ਤੇ ਬ੍ਰਿਗੇਡੀਅਰ ਹਰਚਰਨ ਸਿੰਘ,ਖੇਡ ਪ੍ਰਮੋਟਰ ਹੱਡੀ ਰੋਗ ਮਾਹਿਰ ਡਾ.ਅਵਤਾਰ ਸਿੰਘ, ਬਿਕਰਮਜੀਤ ਸਿੰਘ ਕਾਕਾ ਸੀਆਈਟੀ ਰੇਲਵੇ, ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਸੀਆਈਟੀ ਰੇਲਵੇ,ਅਜਿੰਦਰਪਾਲ ਸਿੰਘ ਸੋਨੂੰ ਮੱਲ੍ਹੀ ਸੀਆਈਟੀ ਰੇਲਵੇ,ਜਗਰੂਪ ਸਿੰਘ ਰੇਲਵੇ,ਪਰਸਨ ਸਿੰਘ ਰੇਲਵੇ,ਅੰਤਰਰਾਸ਼ਟਰੀ ਅੰਪਾਇਰ ਗੁਰਮੀਤ ਸਿੰਘ ਮੀਤਾ,ਸਾਹਿਲਜੀਤ ਸਿੰਘ ਸੰਧੂ,ਕਾਬਲ ਸਿੰਘ ਲਾਲੀ ਔਲਖ,ਕੁਲਜੀਤ ਸਿੰਘ ਬਾਬਾ,ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸਮੁੱਚੇ ਸਰਕਦਾ ਅਹੁੱਦੇਦਾਰਾਂ, ਮੈਂਬਰਾਂ ਦੇ ਨਾਮ ਸ਼ਾਮਲ ਹਨ।
















