ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅਸਟ੍ਰੇਲੀਆ ਵਿਚ ਓਰਨ ਪਾਰਕ (ਸਿਡਨੀ) ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

  ਸਿਡਨੀ, 16 ਜੂਨ ( ਨਵਜੀਤ ਸੋਨੂੰ) ਅਸਟ੍ਰੇਲੀਆ ਵਿੱਚ ਚੱਲ ਰਹੀ ਗੁਰਮਤ ਪ੍ਰਚਾਰ ਫੇਰੀ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਖ-ਵੱਖ ਸ਼ਹਿਰਾਂ ਦੀਆਂ ਸੰਗਤਾਂ ਵਿੱਚ ਵਿਚਰ ਰਹੇ ਹਨ। ਬਾਬਾ ਜੀ ਵੱਲੋਂ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਨ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ, ਨਸ਼ਿਆਂ ਦਾ ਤਿਆਗ…

 

ਸਿਡਨੀ, 16 ਜੂਨ ( ਨਵਜੀਤ ਸੋਨੂੰ) ਅਸਟ੍ਰੇਲੀਆ ਵਿੱਚ ਚੱਲ ਰਹੀ ਗੁਰਮਤ ਪ੍ਰਚਾਰ ਫੇਰੀ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਖ-ਵੱਖ ਸ਼ਹਿਰਾਂ ਦੀਆਂ ਸੰਗਤਾਂ ਵਿੱਚ ਵਿਚਰ ਰਹੇ ਹਨ। ਬਾਬਾ ਜੀ ਵੱਲੋਂ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਨ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ, ਨਸ਼ਿਆਂ ਦਾ ਤਿਆਗ ਕਰਨ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਲਗਾਤਾਰ ਪ੍ਰੇਰਨਾ ਕਰ ਰਹੇ ਹਨ। ਬਾਬਾ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਚੱਲ ਰਹੀਆਂ ਸੇਵਾਵਾਂ ਅਤੇ ਪੰਜਾਬ ਅੰਦਰ ਆਏ ਹੜਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿੱਖ ਸੰਗਤਾਂ ਵਲੋਂ ਸਨਮਾਨਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਬਾਬਾ ਜੀ ਨੂੰ ਓਰਨ ਪਾਰਕ (ਸਿਡਨੀ )ਦੀ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਵਿੱਚ ਪਰਮਿੰਦਰ ਕੌਰ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਕੌਰ, ਲਵਪ੍ਰੀਤ ਸਿੰਘ, ਅਨਮੋਲ ਸਿੰਘ, ਸਨਮਪ੍ਰੀਤ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ। ਇਸ ਮੌਕੇ ਸ. ਪਰਮਿੰਦਰ ਸਿੰਘ ਨੇ ਬੋਲਦਿਆਂ ਆਖਿਆ, ” ਅੱਜ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ, ਕਿਉਂਕਿ ਸੇਵਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਅੱਜ ਸਿਡਨੀ ਦੀਆਂ ਸੰਗਤਾਂ ਵਿਚ ਹਾਜ਼ਰ ਹਨ।

ਬਾਬਾ ਜੀ ਸਾਲ 2023 ਦੇ ਹੜ੍ਹਾਂ ਵਿੱਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਬਾਕੀ ਸੇਵਾ ਕਰਨ ਵਾਲੀਆਂ ਕਈ ਸੰਸਥਾਵਾਂ ਅਤੇ ਸੇਵਕ ਜਥੇਬੰਦੀਆਂ ਲਈ ਐਸੇ ਰਾਹ ਦਸੇਰੇ ਬਣੇ ਕਿ ਸਾਲ 2025 ਵਿਚ ਭਾਵੇਂ ਹੜਾਂ ਦਾ ਪ੍ਰਕੋਪ 2023 ਨਾਲੋਂ ਕਿਤੇ ਵੱਧ ਮਾਰੂ ਸੀ, ਪ੍ਰੰਤੂ ਸੇਵਾ ਕਰਨ ਵਾਲਿਆਂ ਦਾ ਵੀ ਹੜ੍ਹ ਹੀ ਆ ਗਿਆ ਸੀ। ਬਾਬਾ ਜੀ ਹੋਰ ਕਈ ਰਾਹਤ ਕਾਰਜਾਂ ਦੇ ਨਾਲ ਨਾਲ ਸਾਲ 2025 ਦੇ ਹੜਾਂ ਦੀ ਮਾਰ ਹੇਠ ਆਏ ਗਰੀਬ ਕਿਸਾਨਾਂ ਦੀ ਸੈਂਕੜੇ ਏਕੜ ਜਮੀਨ ਸੰਵਾਰ ਕੇ ਕਣਕ ਬੀਜਣ ਦੀ ਸੇਵਾ ਕੀਤੀ ਗਈ। ਪਤਾ ਚੱਲਿਆ ਹੈ ਕਿ ਬਾਬਾ ਜੀ ਵੱਲੋਂ ਮੌਜੂਦਾ ਸਮੇਂ ਵਿੱਚ ਵੀ ਹੜਾਂ ਤੋਂ ਬਚਾਉ ਲਈ ਬੰਨ ਮਜਬੂਤ ਕਰਨ ਦੇ ਅਗਾਊਂ ਸੁਰੱਖਿਆ ਕਾਰਜ ਜਾਰੀ ਹਨ। ਅਸੀਂ ਬਾਬਾ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਸਨਮਾਨ ਚਿੰਨ ਭੇਟ ਕਰਦੇ ਹਾਂ।”

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports