ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਨਾਮੀਂ ਆਰਕੀਟੈਕਟ ਆਹਲੂਵਾਲੀਆ ਐਂਡ ਐਸੋਸੀਏਟਸ ਵੱਲੋਂ ਸ਼ਹੀਦੀ ਦਿਹਾੜੇ ਮੌਕੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਛਬੀਲ ਅਤੇ ਲੰਗਰ ਲਗਾਇਆ ਗਿਆ

  ਅੰਮ੍ਰਿਤਸਰ, 15 ਜੂਨ (ਕੇ.ਐਲ. ਜੀਤ ਵਾਲੀਆ,ਸ਼ਾਮ ਗੁਲਾਟੀ )- ਸਿੱਖ ਕੌਮ ਵਿੱਚ ਸ਼ਹੀਦੀ ਪ੍ਰੰਪਰਾ ਦੇ ਮੋਢੀ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾ ਭਾਵਨਾ ਸਹਿਤ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਮੀਂ ਆਰਕੀਟੈਕਟ ਜੱਜਬੀਰ ਸਿੰਘ ਆਹਲੂਵਾਲੀਆ ਨੇ ਪ੍ਰਸਿੱਧ ਧਾਰਮਿਕ ਸਾਹਿਤ ਚਿੰਤਕ ਸ੍ਰ. ਸੁਰਿੰਦਰ ਸਿੰਘ ਪਾਲ…

 

ਅੰਮ੍ਰਿਤਸਰ, 15 ਜੂਨ (ਕੇ.ਐਲ. ਜੀਤ ਵਾਲੀਆ,ਸ਼ਾਮ ਗੁਲਾਟੀ )-
ਸਿੱਖ ਕੌਮ ਵਿੱਚ ਸ਼ਹੀਦੀ ਪ੍ਰੰਪਰਾ ਦੇ ਮੋਢੀ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾ ਭਾਵਨਾ ਸਹਿਤ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਮੀਂ ਆਰਕੀਟੈਕਟ ਜੱਜਬੀਰ ਸਿੰਘ ਆਹਲੂਵਾਲੀਆ ਨੇ ਪ੍ਰਸਿੱਧ ਧਾਰਮਿਕ ਸਾਹਿਤ ਚਿੰਤਕ ਸ੍ਰ. ਸੁਰਿੰਦਰ ਸਿੰਘ ਪਾਲ ਜੀ ਦੇ ਅਸ਼ੀਰਵਾਦ ਸਹਿਤ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਦੇ ਵਡੇਰੇ ਸਹਿਯੋਗ ਸਦਕਾ ਇਨਕਮ ਟੈਕਸ ਚੌਂਕ ਸਥਿਤ ਆਪਣੇ ਦਫ਼ਤਰ ਦੇ ਬਾਹਰ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸ਼ਰਧਾ ਸਤਿਕਾਰ ਭੇਟ ਕੀਤਾ। ਛਬੀਲ ਅਤੇ ਲੰਗਰ ਦੀ ਪ੍ਰਾਰੰਭਤਾ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਸ੍ਰ. ਸੁਰਿੰਦਰ ਸਿੰਘ ਪਾਲ, ਸ੍ਰ. ਜੱਜਬੀਰ ਸਿੰਘ ਅਤੇ ਸ੍ਰ. ਰਜਿੰਦਰ ਸਿੰਘ ਮਰਵਾਹਾ ਦੇ ਸਾਥ ਵਿੱਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਭਾਟੀਆ, ਜਤਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਅਮਰਜੀਤ ਸਿੰਘ ਨਾਰੰਗ ਸੀ.ਏ. ਰੁਪਿੰਦਰ ਸਿੰਘ ਕਟਾਰੀਆ, ਡਾ.ਅਮਰਜੀਤ ਸਿੰਘ ਸਚਦੇਵਾ, ਹਰਪਾਲ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ ਕੋਹਲੀ, ਪ੍ਰਿੰਸੀਪਲ ਡਾ. ਧਰਮਵੀਰ ਸਿੰਘ, ਮਨਦੀਪ ਸਿੰਘ, ਡਾ. ਜਗਜੀਤ ਸਿੰਘ ਸਮੇਤ ਹੋਰ ਸ਼ਰਧਾਲੂਆਂ ਨੇ ਸੰਗਤਾਂ ਨੂੰ ਠੰਡਾ ਜਲ ਅਤੇ ਲੰਗਰ ਪ੍ਰਸ਼ਾਦੇ ਵਰਤਾ ਕੇ ਸੇਵਾ ਦੇ ਕੁੰਭ ਵਿੱਚ ਹਿੱਸਾ ਪਾਇਆ। ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰ. ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵੀ ਲੰਗਰ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕੀਤੀ।
ਸ੍ਰ. ਜਸਬੀਰ ਸਿੰਘ ਆਹਲੂਵਾਲੀਆ ਵਲੋਂ ਕੀਤੀ ਛਬੀਲ ਅਤੇ ਲੰਗਰ ਦੀ ਇਹ ਵਿਸ਼ੇਸ਼ਤਾ ਰਹੀ ਕਿ ਵਰਤੇ ਗਏ ਗਲਾਸ ਅਤੇ ਪਲੇਟਾਂ ਨੂ ਨਾਲੋਂ ਨਾਲ ਇਕੱਠਾ ਕਰ ਲਿਆ ਗਿਆ ਤਾਂ ਕਿ ਸੜਕ ਉੱਤੇ ਕੋਈ ਕੂੜਾ ਕਰਕਟ ਖਿਲਰਿਆ ਨਾ ਰਹਿ ਜਾਵੇ। ਛਬੀਲ ਲਈ ਵੀ ਪੀਣਯੋਗ ਸਾਫ ਪਾਣੀ ਦੀ ਵਰਤੋਂ ਕੀਤੀ ਗਈ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports