ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ ਵਿਖੇ ਵੱਖ-ਵੱਖ ਗਤੀਵਿਧੀਆਂ ਚ ਚੋਣ ਰਾਹੀਂ ਚੁਣੇ ਲੀਡਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ 

ਮਜੀਠਾ, 27 ਮਈ (ਸੁਭਾਸ਼ ਚੰਦਰ ਭਗਤ) – ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ( ਰੋੜੀ) ਵਿਖੇ ਪ੍ਰਿੰਸੀਪਲ ਸਿਸਟਰ ਡਾ.ਵਿਲਫੀ ਦੀ ਨਿਗਰਾਨੀ ਹੇਠ ਸਕੂਲ ਦੇ ਵੱਖ-ਵੱਖ ਗਤੀਵਿਧੀਆਂ ਚ ਚੋਣ ਰਾਹੀਂ ਚੁਣੇ ਲੀਡਰਾਂ ਦਾ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ l ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੀ ਭੂਮਿਕਾ ਏਅਰ ਫੋਰਸ ਦੇ ਆਫਿਸਰ ਮਿਸਟਰ…

ਮਜੀਠਾ, 27 ਮਈ (ਸੁਭਾਸ਼ ਚੰਦਰ ਭਗਤ) – ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ( ਰੋੜੀ) ਵਿਖੇ ਪ੍ਰਿੰਸੀਪਲ ਸਿਸਟਰ ਡਾ.ਵਿਲਫੀ ਦੀ ਨਿਗਰਾਨੀ ਹੇਠ ਸਕੂਲ ਦੇ ਵੱਖ-ਵੱਖ ਗਤੀਵਿਧੀਆਂ ਚ ਚੋਣ ਰਾਹੀਂ ਚੁਣੇ ਲੀਡਰਾਂ ਦਾ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ l ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੀ ਭੂਮਿਕਾ ਏਅਰ ਫੋਰਸ ਦੇ ਆਫਿਸਰ ਮਿਸਟਰ ਰਮੇਸ਼ ਰਾਜ(ਜੂਨੀਅਰ ਵਾਰੰਟ ਆਫਿਸਰ) ਤੇ ਗੈਸਟ ਆਫ ਆਨਰ ਦੀ ਭੂਮਿਕਾ ਕੈਪਟਨ ਮਿਸਟਰ ਮਹੇਸ਼ ਜੰਗਮ ਦੇ ਨਾਲ- ਨਾਲ ਮਿਸਟਰ ਅਨਿਲ ਕੁਮਾਰ ਨੇ ਉਚੇਚ ਤੌਰ ਤੇ ਨਿਭਾਈ । ਸਕੂਲ ਦੀ ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਬੈਂਡ ਦੇ ਨਾਲ- ਨਾਲ ਐਨ .ਸੀ.ਸੀ ਦੇ ਬੱਚਿਆਂ ਰਾਹੀਂ ਬੜੇ ਹੀ ਖੂਬਸੂਰਤ ਤਰੀਕੇ ਨਾਲ ਇੱਕ ਵਿਲੱਖਣ ਰੂਪ ਵਿੱਚ ਸਕੂਲ ਦੀ ਸਮੂਹ ਮੈਨੇਜ਼ਮੈਂਟ ਦੇ ਨਾਲ- ਨਾਲ ਮੁੱਖ ਮਹਿਮਾਨਾਂ ਨੂੰ ਪ੍ਰਾਰਥਨਾ ਸਭਾ ਵਿੱਚ ਲਿਆਂਦਾ ਗਿਆ l ਸਮਾਰੋਹ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਕਰਦਿਆਂ , ਸ਼ਮਾ ਰੋਸ਼ਨ ਰਾਹੀ ਕੀਤੀ ਗਈ l ਵੱਖ-ਵੱਖ ਤਰੀਕਿਆਂ ਨਾਲ ਅਧਿਆਪਕਾਂ ਵੱਲੋਂ ਸਭ ਦਾ ਜੀ ਆਇਆ ਕੀਤਾ ਗਿਆ । ਮੈਨੇਜ਼ਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾਂ ਭੇਂਟ ਕਰਦਿਆਂ ਸਾਰਿਆਂ ਦਾ ਦਿਲੋਂ ਸੁਆਗਤ ਕੀਤਾ ਗਿਆ ।

ਕਲਾਸ 10ਵੀਂ ਵਿੱਚੋਂ ਚੁਣੇ ਗਏ ਸਕੂਲ ਦੇ ਹੈੱਡ ਬੁਆਏ (ਸਹਿਬਦੀਪ ਸਿੰਘ) , ਏਡਵੱਨ (ਕੇ.ਜੀ ਸੈਕਸ਼ਨ) ਤੇ ਹੈੱਡ ਗਰਲ (ਨਵਜੌਤ ਕੌਰ) ,ਅਨਾਇਆ ( ਕੇ.ਜੀ.ਸ਼ੈਕਸ਼ਨ)

ਸਹੁੰ ਚੁੱਕਦਿਆਂ ਆਪਣੇ ਸਾਰੇ ਕੰਮ ਨੂੰ ਬੜੇ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ ਉਹਨਾਂ ਦੇ ਨਾਲ ਨਾਲ ਹੀ ਨੌਵੀ ਕਲਾਸ ਦੇ ਸਹਾਇਕ ਹੈੱਡ ਬੁਆਏ( ਅਭੈਵੀਰ ਸਿੰਘ) ਤੇ ਸਹਾਇਕ ਹੈੱਡ ਗਰਲ (ਏਕਮਪ੍ਰੀਤ ਕੌਰ) ਨੇ ਵੀ ਪ੍ਰਣ ਲਿਆ। ਇਹਨਾਂ ਤੋਂ ਇਲਾਵਾ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚੋਂ ਚੁਣੇ ਗਏ ਜਨਰਲ ਲੀਡਰ ਜਿਵੇਂ ਸੱਭਿਆਚਾਰਕ, ਸਮਾਜਿਕ ,ਸਾਹਿਤਕ ,ਅਨੁਸਾਸਨ, ਇਕੋ ਅੰਬੈਸਡਰ, ਭਾਸ਼ਣਕਾਰੀ ਇੰਚਾਰਜ ਆਦਿ ਨੇ ਵੀ ਇਸ ਸਮਾਗਮ ਦਾ ਹਿੱਸਾ ਬਣਦਿਆ, ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਦਾ ਪ੍ਰਣ ਕੀਤਾ । ਸਕੂਲ ਵੱਲੋਂ ਚਾਰ ਹਾਊਸ ਬਣਾਏ ਗਏ ਜਿਨ੍ਹਾਂ ਨੂੰ ਵੱਖ-ਵੱਖ ਨਾਵਾਂ ਦੇ ਨਾਲ ਸੁਸ਼ੋਭਿਤ ਕੀਤਾ ਗਿਆ ਜਿਵੇਂ ਏਂਜਲ ਗਾਰਡਨ(Blue House), ਫਾਦਰ ਆਗਸਟੀਨ ਜੌਹਨ ਊਕਨ (Green House , ਕਾਰਲਸ ਗਾਰਡਨ (Red House), ਡੋਮਿਨਿਕ ਸੇਵੀਓ ਗਾਰਡਨ (Yellow House) ਪੂਰੀ ਪ੍ਰਾਰਥਨਾ ਸਭਾ ਦੇ ਵਿੱਚ ਇਸ ਸਮਾਗਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਨਿਭਾਉਂਦਿਆਂ ਵੱਖ-ਵੱਖ ਹਾਊਸ ‘ਚ ਬੈਠੇ ਬੱਚਿਆਂ ਨੇ ਆਨੰਦ ਮਾਣਿਆ ਤੇ ਚੁਣੇ ਗਏ ਪ੍ਰਤੀਨਿਧੀਆਂ ਦਾ ਜੋਰਦਾਰ ਤਾੜੀਆਂ ਮਾਰ ਕੇ ਉਹਨਾਂ ਦਾ ਹੌਸਲਾ ਵਧਾਇਆ l ਮੁੱਖ ਮਹਿਮਾਨਾਂ ਵੱਲੋਂ ਆਪਣੀ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਨਾਲ ਹੀ ਆਉਣ ਦੇ ਸਮੇਂ ਵਿੱਚ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਹਨਾਂ ਦੀ ਹੌਸਲਾ ਅਫਜਾਈ ਦੇ ਨਾਲ- ਨਾਲ ਅਨੁਸ਼ਾਸਨ ਵਿੱਚ ਬੈਠੇ ਵਿਦਿਆਰਥੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ । ਪ੍ਰੋਗਰਾਮ ਦੇ ਅੰਤ ਵਿੱਚ ਅਧਿਆਪਕ ਵੱਲੋਂ ਆਏ ਹੋਏ ਮਹਿਮਾਨਾਂ, ਸਮੂਹ ਮੈਨੇਜਮੈਂਟ , ਅਧਿਆਪਕ ਸਾਹਿਬਾਨਾਂ ਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ । ਇਸ ਸਮਾਰੋਹ ਵਿੱਚ ਮੁਖ ਮਹਿਮਾਨਾਂ ਦੇ ਨਾਲ – ਨਾਲ, ਸਕੂਲ ਮੈਨੇਜਮੈਂਟ ,ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਰਹੇl

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports

You May Have Missed