ਕਾਦੀਆਂ 26 ਮਈ ( ਗੁਰਪ੍ਰੀਤ ਸਿੰਘ)-ਪੰਜਾਬ ਵਿੱਚ ਖਸਤਾ ਹਾਲਤ ਨਹਿਰੀ ਪੁਲਾਂ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਸੂਬੇ ਦੇ ਕਈ ਇਲਾਕਿਆਂ ਜਿਵੇਂ ਕਾਦੀਆਂ ਦੇ ਨਜ਼ਦੀਕੀ ਪਿੰਡ ਤੁਗਲਵਾਲਾ ਦੇ ਰਿਆੜਕੀ ਕਾਲਜ ਦੇ ਕੋਲ ਨਹਿਰ ਪੁੱਲ ਖਸਤਾ ਹਾਲਤ ਵਿੱਚ ਹੈ ਜਿਸ ਵਿੱਚ ਕਿਸੇ ਵੀ ਵੇਲੇ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇਲਾਕੇ ਦੇ ਮੁਹਤਬਰ ਲੋਕਾਂ ਨੇ ਦੱਸਿਆ ਕਿ ਅਜਿਹੇ ਪੁਲ ਮੌਤ ਦਾ ਕਾਰਨ ਬਣ ਰਹੇ ਹਨ ।ਅਤੇ ਇਸ ਪੁੱਲ ਦੇ ਪਿੱਲਰ ਕਮਜ਼ੋਰ ਹੋ ਚੁੱਕੇ ਹਨ ਜ਼ਿਆਦਾਤਰ ਪੁਲਾਂ ਦੇ ਕਿਨਾਰਿਆਂ ਤੋਂ ਸੁਰੱਖਿਆ ਰੇਲਿੰਗਾਂ ਟੁੱਟ ਚੁੱਕੀਆਂ ਹਨ, ਜਿਸ ਨਾਲ ਵਾਹਨਾਂ ਦੇ ਨਹਿਰ ਵਿੱਚ ਡਿੱਗਣ ਦਾ ਡਰ ਰਹਿੰਦਾ ਹੈ ।ਅਤੇ ਇਸ ਪੁਰਾਣੇ ਅਤੇ ਤੰਗ ਪੁਲਾਂ ਤੋਂ ਭਾਰੀ ਵਾਹਨ ਲੰਘਦੇ ਹਨ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਸੱਦਾ ਦਿੰਦੇ ਹਨ । ਉਹਨਾਂ ਦੱਸਿਆ ਕਿ ਇਥੋਂ ਜਿਵੇਂ ਹੈਵੀ ਵਾਹਨ ਗੁਜਰਦੇ ਹਨ ਉਵੇਂ ਹੀ ਰੋਜ਼ਾਨਾ ਇਥੋਂ ਸਕੂਲੀ ਵਿਦਿਆਰਥੀ ਵੀ ਗੁਜ਼ਰਦੇ ਹਨ। ਉਹਨਾਂ ਦੱਸਿਆ ਕਿ ਪੁਲ ਦੀ ਖਸਤਾ ਹਾਲਤ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਪਰ ਪ੍ਰਸ਼ਾਸਨ ਅਤੇ ਸਰਕਾਰ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਅੱਗੇ ਉਹਨਾਂ ਦੱਸਿਆ ਕਿ ਇਹ ਪੁਲ ਬਹੁਤ ਪੁਰਾਣਾ ਬਣਿਆ ਹੋਇਆ ਹੈ। ਅਤੇ ਕਦੇ ਵੀ ਇਸ ਦੀ ਮੁਰੰਮਤ ਨਹੀਂ ਹੋਈ ਅਤੇ ਪੁਲ ਦੇ ਹੇਠਾਂ ਪਿੱਲਰਾਂ ਦੇ ਵਿੱਚੋਂ ਇੱਟਾਂ ਦੀ ਟੁੱਟ ਚੁੱਕੀਆਂ ਹਨ। ਅਤੇ ਕਈਆਂ ਥਾਵਾਂ ਤੋਂ ਪਿਲਰਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਅੰਦਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਹ ਅਤੇ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀਆਂ ਰੋਜ਼ਾਨਾ ਹੀ ਸਟੇਜਾਂ ਦੇ ਉੱਪਰ ਅਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰਹੀਆਂ ਹਨ। ਉੱਥੇ ਹੀ ਜੇਕਰ ਅਜਿਹੇ ਪੁਲਾਂ ਵੱਲ ਝਾਤ ਮਾਰੀਏ ਤਨ ਪੰਜਾਬ ਸਰਕਾਰ ਦੇ ਦਾਅਵੇ ਠੁਸ ਨਜ਼ਰ ਆ ਰਹੇ ਹਨ। ਅਖੀਰ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜੇਕਰ ਪੁੱਲਾ ਦੀ ਹਾਲਤ ਨੂੰ ਨਹੀਂ ਸੁਧਾਰ ਸਕਦੀ ਤਾਂ ਇਸ ਸਰਕਾਰ ਤੋਂ ਅਸੀਂ ਭਵਿੱਖ ਵਿੱਚ ਕੀ ਆਸ ਲਗਾਵਾਂਗੇ ।ਉਹਨਾਂ ਇਹ ਵੀ ਦੱਸਿਆ ਹੈ ਕਿ ਜੇਕਰ ਕਿਤੇ ਕੋਈ ਭਵਿੱਖ ਵਿੱਚ ਇਸ ਨਹਿਰ ਪੁੱਲ ਦੇ ਉੱਪਰ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਸੰਬੰਧਿਤ ਮਹਿਕਮਾ ਅਤੇ ਸਰਕਾਰ ਜਿੰਮੇਵਾਰ ਹੋਵੇਗੀ।
















