ਬਟਾਲਾ (ਬਲਵਿੰਦਰ ਭੱਲਾ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਚੇਅਰਮੈਨ ‘ਦੀ ਰਾਈਟ ਰੇਵਰੰਡ ਮਨੋਜ ਚਰਨ’ (ਬਿਸ਼ਪ, ਡਾਈਸਿਸ ਆਫ਼ ਅੰਮ੍ਰਿਤਸਰ, ਸੀ. ਐਨ. ਆਈ.), ਬੁੱਕਾ ਸੈਕਟਰੀ ਡਾ ਡੈਰਿਕ ਏਂਗਲਜ, ਕਾਰਜਕਾਰੀ ਪ੍ਰਿੰਸੀਪਲ ਡਾ. ਜੇ. ਪੀ. ਸਿੰਘ ਅਤੇ ਕਮੇਟੀ ਮੈਂਬਰ ਡਾ. ਅਮਿਤਾ ਅਤੇ ਡਾ. ਸਵਿਤਾ ਦੇ ਯੋਗ ਮਾਰਗਦਰਸ਼ਨ ਸਦਕਾ ਬੇਰਿੰਗ ਕਾਲਜ ਵਿਖੇ ‘ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ’ ਤਹਿਤ ਵਿਦਿਆਰਥੀਆਂ ਤੇ ਬਟਾਲਾ ਹਲਕੇ ਦੇ ਐਮ ਐਲ ਏ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ: ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ।

ਇਸ ਮੌਕੇ ਸ੍ਰੀ ਯਸਪਾਲ ਚੌਹਾਨ (ਚੇਅਰਮੈਨ, ਇੰਪਰੂਵਮੈਂਟ ਟਰਸਟ, ਬਟਾਲਾ), ਨਿਸ਼ਾਨ ਸਿੰਘ ਰੰਧਾਵਾ (ਚੇਅਰਮੈਨ, ਬਲਾਕ ਸਮਿਤੀ ਬਟਾਲਾ), ਗਗਨਦੀਪ ਸਿੰਘ (ਪੀ. ਏ. ), ਨਵਦੀਪ ਸਿੰਘ (ਐਜੂਕੇਸ਼ਨ ਇੰਚਾਰਜ, ਐਮ ਐਲ ਏ ਆਫ਼ਿਸ), ਸਾਹਿਲ (ਪੀ. ਏ.), ਡੀ. ਪੀ. ਆਰ. ਓ. ਹਰਜਿੰਦਰ ਸਿੰਘ ਕਲਸੀ, ਗੁਰਦਾਸਪੁਰ, ਪ੍ਰੋ ਨੀਰਜ ਕੁਮਾਰ ਸ਼ਰਮਾ (ਸਟਾਫ਼ ਸੇਕ੍ਰੇਟਰੀ), ਡਾ ਰਾਜਨ ਚੌਧਰੀ (ਨੋਡਲ ਅਫਸਰ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ), ਪ੍ਰੋ ਰਾਜੀਵ ਮੈਕਮੂਲਨ, ਪ੍ਰੋ ਹਰਪ੍ਰਭਦੀਪ ਸਿੰਘ, ਡਾ ਈਸ਼ਾ , ਪ੍ਰੋ. ਅਸ਼ਵਨੀ ਕੁਮਾਰ (ਪ੍ਰੋਗਰਾਮ ਅਫ਼ਸਰ ਐਨ ਐਸ ਐਸ), ਮਿ. ਸੈਮਸਨ,ਮਿ. ਰੋਬਿਨ ਕੁਮਾਰ, ਪ੍ਰੋ ਨਰਿੰਦਰ ਸਿੰਘ, ਡਾ ਲਲਿਤ ਕੁਮਾਰ (ਵਿੱਤ ਸੈਕਰ, ਪ੍ਰੋ ਪਰਮਿੰਦਰਜੀਤ ਕੌਰ, ਪ੍ਰੋ ਅਨੂ, ਡਾ ਅੰਜੂ ਪੁਰੀ, ਪ੍ਰੋ ਰਮਨਦੀਪ ਕੌਰ,ਪ੍ਰੋ ਆਕਾਸ਼ ਗਿੱਲ, ਪ੍ਰੋ ਜਗਦੀਪ ਸਿੰਘ, ਪ੍ਰੋ ਸ਼ਵੇਤਾ, ਪ੍ਰੋ ਸ਼ਰਨਜੀਤ ਸਿੰਘ, ਪ੍ਰੋ ਕੋਮਲਦੀਪ ਕੌਰ, ਪ੍ਰੋ ਅਲਕਾ,ਡਾ ਰਿਤੂ ਪਾਂਧੀ, ਪ੍ਰੋ ਸਤਿੰਦਰ ਕੌਰ , ਪ੍ਰੋ ਜਗਪ੍ਰੀਤ ਸਿੰਘ, ਪ੍ਰੋ ਤੁਸ਼ਾਰ ਬਤਰਾ ਮਿ ਪ੍ਰਦੀਪ ਕੁਮਾਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।
ਮੰਚ ਸੰਚਾਲਨ ਦਾ ਕਾਰਜ ਸਟਾਫ਼ ਸੈਕਟਰੀ ਪ੍ਰੋ ਨੀਰਜ ਕੁਮਾਰ ਦੁਆਰਾ ਬਖੂਬੀ ਨਿਭਾਉਂਦਿਆਂ ਬਟਾਲਾ ਹਲਕੇ ਦੇ ਮਾਣ ਐਮ ਐਲ ਏ ਸਰਦਾਰ ਅਮਨਸ਼ੇਰ ਸਿੰਘ ਸੈਰੀ ਕਲਸੀ ਨੂੰ ਬੇਰਿੰਗ ਕਾਲਜ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ ਜੇ ਪੀ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਬਾਰੇ ਸੰਖੇਪ ਵਿੱਚ ਦੱਸਿਆ।
ਉਪਰੰਤ ਐਮ ਐਲ ਏ ਸਾਹਿਬ ਵਿਦਿਆਰਥੀਆਂ ਨਾਲ ਰੂਬਰੂ ਹੋਏ ਤੇ ਉਨ੍ਹਾਂ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰ, ਸਮਾਜ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੀ ਅਲਾਮਤ ਤੋਂ ਜਾਣੂ ਕਰਾਉਂਦੇ ਹੋਏ ਇਸ ਤੋਂ ਬਚਣ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਬੱਚਿਆਂ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਤੇ ਵਿਦਿਆਰਥੀਆਂ ਨੇ ਵੀ ਉਹਨਾਂ ਕੋਲੋਂ ਕੁਝ ਸਵਾਲ ਪੁੱਛੇ ।
ਐਨ ਐਸ ਐਸ ਪ੍ਰੋਗਰਾਮ ਇੰਚਾਰਜ ਪ੍ਰੋ ਅਸ਼ਵਨੀ ਕੁਮਾਰ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਨਸ਼ਿਆਂ ਤੋਂ ਬਚਣ ਲਈ ਅਪੀਲ ਕੀਤੀ। ਪ੍ਰੋਗਰਾਮ ਦੇ ਅੰਤ ਉੱਤੇ ਡਾ ਰਾਜਨ ਚੌਧਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
















