ਵੇਰਕਾ , 22 ਅਗਸਤ (ਪਰਮਜੀਤ ਸਿੰਘ ਬੱਗਾ): ਪੰਜਾਬੀ ਫ਼ਿਲਮ ‘ ਬੋਲ ਭਾਵੇ ਨਾ ਬੋਲ’ ਦੀ ਪ੍ਰਮੋਸ਼ਨ ਲਈ ਫ਼ਿਲਮ ਦੇ ਕਲਾਕਾਰ ਸਿਦਕ ਗਿੱਲ, ਜਾਨਿਆ ਜੋਸ਼ੀ, ਕਾਰਜ ਗਿੱਲ ਅਤੇ ਮੋਨੀਸ਼ਾ ਭੱਟ (ਰਿਦਮਬੋਇਜ਼ ਐਂਟਰਟੇਨਮੈਂਟ) ਵਿਸ਼ੇਸ਼ ਤੌਰ ’ਤੇ ਅੱਜ ਆਨੰਦ ਗਰੁੱਪ ਆਫ਼ ਕਾਲਜਿਜ਼ ਜੇਠੂਵਾਲ ਪਹੁੰਚੇ। ਜਿੱਥੇ ਕਲਾਕਾਰਾਂ ਦੀ ਆਮਦ ਨੂੰ ਲੈਕੇ ਕਾਲਜ ਦੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਲਾਕਾਰਾਂ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਫ਼ਿਲਮ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਫ਼ਿਲਮ ਦੀ ਕਹਾਣੀ, ਕਿਰਦਾਰਾਂ ਅਤੇ ਇਸ ਨਾਲ ਜੁੜੀਆਂ ਦਿਲਚਸਪ ਗੱਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਕਲਾਕਾਰਾਂ ਨਾਲ ਵੱਖ ਵੱਖ ਪਹਿਲੂਆਂ ਤੇ ਗੱਲਬਾਤ ਕਰਦਿਆਂ ਸਵਾਲ ਕੀਤੇ ਅਤੇ ਤਸਵੀਰਾਂ ਵੀ ਖਿੱਚਵਾਈਆਂ। ਕਲਾਕਾਰਾਂ ਦੀ ਆਮਦ ਨਾਲ ਕਾਲਜ ਦਾ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਕਾਲਜ ਦੇ ਚੇਅਰਮੈਨ ਡਾ. ਐਮ. ਐਮ. ਆਨੰਦ,ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪ੍ਰਿੰਸੀਪਲ ਰਚਨਾ ਕੁਮਾਰੀ, ਨਰਸਿੰਗ ਐਡਵਾਈਜ਼ਰ ਉਸ਼ਾ ਸਰੀਨ ਅਤੇ ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ ਨੇ ਫ਼ਿਲਮ ਦੀ ਟੀਮ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਆਮਦ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕਲਾ, ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ ਕੀਤੀ । ਇਸ ਮੌਕੇ ਡਾ. ਮਨਵਿੰਦਰ, ਸਾਕਸ਼ੀ ਸ਼ਰਮਾ, ਪੂਨਮ, ਹਰਲੀਨ, ਸੀਮਾ, ਪੁਨਰ, ਪ੍ਰਿਅੰਕਾ, ਰਿਪਨਦੀਪ, ਸਿਮਰਨ ਢਿੱਲੋਂ, ਪਰਮੀਤ, ਜਸਲੀਨ, ਭਵਿਆ, ਐਮਨ, ਪ੍ਰਭਨੂਰ, ਰਿਤੂ, ਰਮਨ ਚੌਹਾਨ, ਮੀਨਾਕਸ਼ੀ, ਨਵਜੋਤ, ਕੰਚਨ, ਸ਼ਰਧਾ, ਪਲਵੀ, ਸਿਮਰਨਜੀਤ, ਸਿਮਰਨਜੀਤ, ਵੰਸ਼ਿਕਾ, ਮਨਪ੍ਰੀਤ, ਰਮਿੰਦਰਜੀਤ ਕੌਰ, ਜੋਤੀ ਬਾਲਾ, ਭੁਪਿੰਦਰ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।
















