ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਂਡਾ ਦੀ ਹੋਈ ਅਹਿਮ ਮੀਟਿੰਗ

  ਤਰਨਤਾਰਨ, 10 ਅਗਸਤ (ਇਕਬਾਲ ਸਿੰਘ ਆਹਲੂਵਾਲੀਆ)- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਜੋਨ ਟਾਂਡਾ ਦੀ ਇੱਕ ਬਹੁਤ ਹੀ ਜਰੂਰੀ ਮੀਟਿੰਗ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ l ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ…

 

ਤਰਨਤਾਰਨ, 10 ਅਗਸਤ (ਇਕਬਾਲ ਸਿੰਘ ਆਹਲੂਵਾਲੀਆ)-
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਜੋਨ ਟਾਂਡਾ ਦੀ ਇੱਕ ਬਹੁਤ ਹੀ ਜਰੂਰੀ ਮੀਟਿੰਗ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ l ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਜੋ ਕੈਂਪਾ ਕੋਲਾ ਦੀ ਫੈਕਟਰੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਲੱਗਣ ਜਾ ਰਹੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਭਿਆਨਕ ਸਾਬਤ ਹੋਵੇਗੀ l
ਮੀਟਿੰਗ ਨੂੰ ਸੰਬੋਧਨ ਕਰਦਿਆਂ ਇਕਾਈ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਕੈਂਪਾਂ ਕੋਲ ਫੈਕਟਰੀ 30 ਲੱਖ 40 ਹਜਾਰ ਲੀਟਰ ਪਾਣੀ ਰੋਜਾਨਾ ਜਮੀਨ ਵਿੱਚੋਂ ਕੱਢੇਗੀ l

ਜਿਸ ਨਾਲ ਸਾਡੇ ਇਲਾਕੇ ਵਿੱਚ 10 ਤੋਂ 15 ਕਿਲੋਮੀਟਰ ਦਾ ਏਰੀਆ ਬੰਜਰ ਹੋ ਜਾਵੇਗਾ l ਪਹਿਲਾਂ ਹੀ ਘਾਟੇ ਵਿੱਚ ਚੱਲ ਰਿਹਾ ਕਿਸਾਨੀ ਧੰਦਾ ਹੋਰ ਵੀ ਬਰਬਾਦ ਹੋ ਜਾਵੇਗਾ lਇਸ ਤੋਂ ਅੱਗੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਮੀਕਲ ਜੁਗਤ ਪਾਣੀ ਜਮੀਨ ਵਿੱਚ ਪਾਇਆ ਜਾਵੇਗਾ ਜਿਸ ਕਰਕੇ ਸਾਡੇ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ l ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਜਨਵਰੀ ਮਹੀਨੇ ਤੋਂ ਡੀਸੀ ਐਸਐਸਪੀ ਅਤੇ ਐਸਡੀਐਮ ਸਾਹਿਬ ਨੂੰ ਕਈ ਵਾਰ ਇਸ ਬਾਬਤ ਮਿਲ ਚੁੱਕੇ ਹਾਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜਿਉ ਨਹੀਂ ਸਰਕ ਰਹੀ ਇਸ ਵਾਸਤੇ ਹੁਣ ਲੰਬਾ ਸੰਘਰਸ਼ ਕਰਨਾ ਪਵੇਗਾ ਤੇ ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਜਾਂ ਸਰਕਾਰ ਦੀ ਹੋਵੇਗੀ l ਅੱਜ ਦੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਢੋਟੀ,ਸੁਰਿੰਦਰ ਸਿੰਘ ਢੋਟੀ ,ਦਲਬੀਰ ਸਿੰਘ ਢੋਟੀ ,ਕਰਤਾਰ ਸਿੰਘ ਢੋਟੀ, ਵਰਿਆਮ ਸਿੰਘ ਧੂੰਦਾ, ਮਨਦੀਪ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ, ਇਕਬਾਲ ਸਿੰਘ ਢੋਟੀ ,ਗੁਰਦਿਆਲ ਸਿੰਘ ਢੋਟੀ ,ਗੁਰ ਦਿਆਲ ਸਿੰਘ, ਸੁਖਦੇਵ ਸਿੰਘ ,ਸਤਨਾਮ ਸਿੰਘ ਰਾਜਾ, ਜੋਗਿੰਦਰ ਸਿੰਘ ਧੂੰਦਾ ,ਗੁਰਜੀਤ ਸਿੰਘ ਕੰਗ ,ਵਸਣ ਸਿੰਘ ਧੂੰਦਾ, ਹਰਦੇਵ ਸਿੰਘ ਝੰਡੇਰ ,ਚਰਨਜੀਤ ਸਿੰਘ ਬਾਵਾ, ਹਰਜੀਤ ਸਿੰਘ ਛਾਬੜੀ ਸਾਹਿਬ ,ਕੁਲਵੰਤ ਸਿੰਘ ਪ੍ਰਧਾਨ ਜੋਨ ਟਾਂਡਾ, ਜਵਾਹਰ ਸਿੰਘ ਟਾਂਡਾ, ਸੁਖਚੈਨ ਸਿੰਘ ਛਾਬੜੀ ਸਾਹਿਬ, ਮੁਖਤਿਆਰ ਸਿੰਘ ਭੋਜੋਵਾਲੀ, ਦਵਿੰਦਰ ਸਿੰਘ ਗੋਇੰਦਵਾਲ ਸਾਹਿਬ, ਮੁਖਤਿਆਰ ਸਿੰਘ ਜੌਹਲ, ਦਿਲਬਾਗ ਸਿੰਘ ਜੌਹਲ, ਸੁਵਿੰਦਰ ਸਿੰਘ ਤੁੜ, ਨਿਰਭੈ ਸਿੰਘ ਖਾਨ, ਪ੍ਰਿਤਪਾਲ ਸਿੰਘ ਖਾਨ ,ਨਿਰਮਲ ਸਿੰਘ ਤੁੜ, ਅੰਮ੍ਰਿਤਪਾਲ ਸਿੰਘ ਲਹੌਰੀਆ, ਨੂਰਦੀਪ ਸਿੰਘ ਲਹੌਰੀਆ, ਚਰਨ ਸਿੰਘ ਲਹੌਰੀਆ ,ਇਕਬਾਲ ਸਿੰਘ ਗੋਲਡੀ , ਨਰਿੰਦਰ ਸਿੰਘ ਧੂੰਦਾ, ਪ੍ਰਭਜੀਤ ਸਿੰਘ ਤੁੜ, ਸਤਨਾਮ ਸਿੰਘ ਧੂੰਦਾ, ਰਣਜੋਧ ਸਿੰਘ ਗੋਇੰਦਵਾਲ ਸਾਹਿਬ , ਹਰਦੇਵ ਸਿੰਘ ਜਿਮ ਵਾਲੇ, ਸ੍ਰੀ ਗੋਇੰਦਵਾਲ ਸਾਹਿਬ ,ਹਰੀ ਸਿੰਘ ਗੋਇੰਦਵਾਲ ਸਾਹਿਬ, ਮਲਕੀਤ ਸਿੰਘ ਸੰਗਤਪੁਰ, ਬਾਬਾ ਜੈਮਲ ਸਿੰਘ ਜੀ ਗੋਇੰਦਵਾਲ ਸਾਹਿਬ, ਹੀਰਾ ਸਿੰਘ ਢੋਟੀ ,ਸਰਦੂਲ ਸਿੰਘ ਗੋਇੰਦਵਾਲ ਸਾਹਿਬ, ਗੁਰਪਾਲ ਸਿੰਘ ਗੋਇੰਦਵਾਲ ਸਾਹਿਬ , ਦਿਲਬਾਗ ਸਿੰਘ ਛਾਬੜੀ ਸਾਹਿਬ , ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਖਵਾਸਪੁਰ, ਸੰਤੋਖ ਸਿੰਘ ਖਵਾਸਪੁਰ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਅੱਜ ਦੇ ਇਕੱਠ ਵਿੱਚ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports