ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜਾਬ ਦੇ ਲੋਕ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ– ਬਿਕਰਮ ਮਜੀਠੀਆ

  ਪਿੰਡ ਤਲਵੰਡੀ ਖੁੰਮਣ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ ਮਜੀਠਾ, 23 ਜੁਲਾਈ (ਸੁਭਾਸ਼ ਚੰਦਰ ਭਗਤ) ਹਲਕਾ ਮਜੀਠਾ ਦੇ ਪਿੰਡ ਤਲਵੰੰਡੀ ਖੁੰਮਣ ਵਿਖੇ ਰੱਖੀ ਗਈ ਸ੍ਰੋਮਣੀ ਅਕਾਲੀ ਦਲ ਦੇ ਸਰਪੰਚ ਰਘਬੀਰ ਸਿੰਘ ਸੰਧੂ ਵੱਲੋ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ…

 

ਪਿੰਡ ਤਲਵੰਡੀ ਖੁੰਮਣ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ

ਮਜੀਠਾ, 23 ਜੁਲਾਈ (ਸੁਭਾਸ਼ ਚੰਦਰ ਭਗਤ) ਹਲਕਾ ਮਜੀਠਾ ਦੇ ਪਿੰਡ ਤਲਵੰੰਡੀ ਖੁੰਮਣ ਵਿਖੇ ਰੱਖੀ ਗਈ ਸ੍ਰੋਮਣੀ ਅਕਾਲੀ ਦਲ ਦੇ ਸਰਪੰਚ ਰਘਬੀਰ ਸਿੰਘ ਸੰਧੂ ਵੱਲੋ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿਉ ਕਿ ਇਸ ਦਾ ਦੋਹਰਾ ਚਿਹਰਾ ਬੇਨਕਾਬ ਹੋਇਆ ਜਦੋ ਉਹ ਦਿੱਲੀ ਵਿਚ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ ਦੀ ਨਿੰਦਿਆ ਕਰ ਰਹੀ ਹੈ ਪਰ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਵਲੋ ਕਿਸਾਨਾਂ, ਮੁਲਾਜਮਾਂ ਤੇ ਆਮ ਲੋਕਾਂ ਉੱਪਰ ਭਾਰੀ ਤਸਦੱਦ ਕੀਤਾ ਜਾ ਰਿਹਾ ਹੈ ਉਸ ਬਾਰੇ ਕਿਉ ਨਹੀ ਕੁਝ ਬੋਲੇ। ਉਨਾਂ ਕਿਹਾ ਕਿ ਜੇਕਰ ਕੇਦਰ ਵਿਚ ਨੀਟ ਦੀ ਪ੍ਰੀਖਿਆਂ ਦੀ ਜਾਚ ਹੋਈ ਤਾ ਸੂਬੇ ਵਿਚ 4 ਸਾਲ ਦੌਰਾਨ ਜਿੰਨੀਆਂ ਵੀ ਭਰਤੀਆਂ ਹੋਈਆ ਉਨਾਂ ਵਿਚ ਜਿਹੜੀਆਂ ਬੇਨਿਯਮੀਆਂ ਜਾਂ ਰੱਦ ਹੋਈਆ ਉਸ ਬਾਰੇ ਵੀ ਸਪੱਸਟੀ ਕਰਨ ਦੇਣਾ ਚਾਹੀਦਾ ਹੈ ਕਿਉ ਕਿ ਇਸ ਨਾਲ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾਂ ਹੋਇਆ ਹੈ। ਮਜੀਠੀਆ ਨੇ ਸਿੱਖਿਆਂ ਪ੍ਰਣਾਲੀ ਬਾਰੇ ਬੋਲਦਿਆ ਕਿਹਾ ਕਿ ਆਪ ਸਰਕਾਰ ਸਿੱਖਿਆ ਕ੍ਰਾਤੀ ਦੀ ਗੱਲ ਕਰਦਿਆ ਥੱਕਦੀ ਨਹੀ ਪਰ ਅਸਲ ਵਿੱਚ ਵੱਖ ਵੱਖ ਸਰਵੇਖਣਾਂ ਤੋ ਪਤਾ ਲੱਗਾ ਕਿ ਇਸ ਦੇ ਸਿੱਖਿਆ ਵਿਕਾਸ ਦੇ ਮਾਪੰਦਡਾ ਤੋ ਪਿੱਛੇ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀਆਂ ਤਸਵੀਰਾਂ ਸਕੂਲ ਬੈਗਾਂ ਅਤੇ ਪ੍ਰਸਾਦ ਦੇ ਲਿਫਾਫਿਆਂ ਸਰਕਾਰੀ ਯੋਜਨਾਵਾਂ ਤੇ ਲਗਾਉਣ ਦੇ ਮੁੱਦੇ ਤੇ ਵੀ ਮਜੀਠੀਆ ਨੇ ਸਰਕਾਰ ਦੀ ਅਲੋਚਨਾ ਕੀਤੀ। ਉਨਾਂ ਕਿਹਾ ਕਿ ਸਰਕਾਰ ਯੋਜਨਾਵਾਂ ਨੂੰ ਲੋਕ ਭਲਾਈ ਲਈ ਚਲਾਇਆ ਜਾਣਾ ਚਾਹੀਦਾ ਹੈ ਨਾ ਕਿ ਆਪਣੇ ਨਿੱਜੀ ਪ੍ਰਚਾਰ ਲਈ। ਉਨਾਂ ਦੋਸ ਲਗਾਇਆ ਕਿ ਮੌਜੂਦਾ ਸਰਕਾਰ ਹਰ ਯੋਜਨਾ ਨੂੰ ਪ੍ਰਚਾਰ ਦਾ ਸਾਧਨ ਬਣਾਉਣ ਵਿਚ ਲੱਗੀ ਹੋਈ ਹੈ। ਆਪਣੇ ਦੌਰੇ ਦੌਰਾਨ ਮਜੀਠੀਆ ਨੇ ਤਲਵੰਡੀ ਖੁੰਮਣ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਸਥਾਨਕ ਆਗੂਆਂ ਦੀ ਵੀ ਸਲਾਘਾ ਕੀਤੀ। ਉਨਾਂ ਕਿਹਾ ਕਿ ਵਿਰੋਧੀ ਧਿਰ ਵਿਚ ਰਹਿੰਦੇ ਹੋਏ ਵੀ ਪਿੰਡ ਦੇ ਵਿਕਾਸ ਲਈ ਕੀਤੇ ਗਏ ਯਤਨ ਸਲਾਘਾਯੋਗ ਹਨ। ਉਨਾਂ ਦਾਅਵਾ ਕੀਤਾ ਕਿ ਸਥਾਨਕ ਆਗੂਆਂ ਨੂੰ ਕਈ ਤਰਾ ਦੇ ਦਬਾਅ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨਾਂ ਨੇ ਲੋਕਾਂ ਦੀ ਸੇਵਾ ਜਾਰੀ ਰੱਖੀ। ਅੰਤ ਵਿਚ ਮਜੀਠੀਆ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦਾ ਮੁੱਦੇ ਲਗਾਤਾਰ ਉਠਾਉਣ ਅਤੇ ਪਿੰਡਾਂ ਵਿਚ ਜਾ ਕੇ ਅਕਾਲੀ ਦਲ ਦੀਆ ਨੀਤੀਆਂ ਨੂੰ ਲੋਕਾਂ ਤੱਕ ਪਹੰਚਾਉਣ। ਇਸ ਮੌਕੇ ਸਰਪੰਚ ਰਘਬੀਰ ਸਿੰਘ ਸੰਧੂ, ਜਰਨੈਲ ਸਿੰਘ ਸੰਧੂ, ਚਾਚਾ ਹਰਪਾਲ ਸਿੰਘ, ਹਰਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ( ਤਿੰਨੇ ਸਾਬਕਾ ਸਰਪੰਚ), ਪ੍ਰਧਾਨ ਰਜਿੰਦਰ ਸਿੰਘ, ਗੁਰਲਾਲ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਸੰਧੂ, ਬਾਪੂ ਤਰਲੋਕ ਸਿੰਘ, ਡਾ ਪੂਰਨ ਸਿੰਘ, ਬਾਬਾ ਸਰੂਪ ਸਿੰਘ, ਕੁਲਵੰਤ ਸਿੰਘ ਸੰਘਾ, ਡਾ ਗੁਰਦੀਪ ਸਿੰਘ, ਰਾਜਾ ਡਰਾਇਵਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਚੱਕੀ ਵਾਲੇ, ਸਾਬਕਾ ਸਰਪੰਚ ਜਸਵੰਤ ਸਿੰਘ, ਗੁਰਦਿਆਲ ਸਿੰਘ ਬਿੱਟੂ ਸਮੇਤ ਪਿੰਡ ਵਾਸੀ ਸਾਮਲ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports