ਮਾਨਸੂਨ ਦੀ ਪਹਿਲੀ ਬਾਰਿਸ਼ ਚ ਹੀ ਵਧਿਆ ਬਾਅਦ ਹੜ ਦਾ ਖ਼ਤਰਾ”
ਅੰਮ੍ਰਿਤਸਰ, 23 ਜੁਲਾਈ (ਕੇ.ਐਲ. ਜੀਤ ਵਾਲੀਆ):
ਅੱਜ ਮਾਨਸੂਨ ਦੀ ਪਹਿਲੀ ਅਤੇ ਤੇਜ ਬਾਰਿਸ਼ ਨੇ ਹੀ ਫਿਰ ਤੋਂ ਹਾਲਾਤ ਖਰਾਬ ਕਰ ਦਿੱਤੇ ਹਨ। ਪਿਛਲੇ ਸਾਲ ਧੁੱਸੀ ਬੰਨ੍ਹ ਤੀ ਆਈ ਤਬਾਹੀ ਨੇ ਸਾਰਾ ਅਜਨਾਲਾ ਰੋਡ ਕੇ ਰੱਖ ਦਿੱਤਾ ਸੀ ਤੇ ਅੱਜ ਫਿਰ ਤੋਂ ਓਹੀ ਹਾਲਾਤ ਬਣ ਗਏ ਹਨ।
ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ ਨੇ ਅੱਜ ਅਜਨਾਲਾ ਦੇ ਘੋਨੇਵਾਲ ਦੇ ਨਾਲ ਨਾਲ ਕਈ ਪਿੰਡਾ ਦਾ ਦੌਰਾ ਕਰਕੇ ਹਾਲਾਤ ਵਿਖਾਏ।
ਓਹਨਾਂ ਨੇ ਦੱਸਿਆ ਕਿ ਮਾਨਸੂਨ ਦੀ ਪਹਿਲੀ ਬਰਸ ਹੋਣ ਕਾਰਨ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਗੱਗੋਮਾਹਲ, ਡਿਆਲ ਭੱਟੀ, ਅਨਾਇਤਪੁਰਾ, ਹਰੜ, ਨਾਨਕਪੁਰਾ, ਅੰਬ ਕੋਟਲੀ, ਗੁੱਜਰਪੁਰਾ ਦੀਆਂ ਫਸਲਾਂ ਪਾਣੀ ਵਿਚ ਡੁੱਬ ਗਈਆਂ ਹਨ I ਪਹਿਲਾ ਤੋ ਹੜਾਂ ਦੀ ਮਾਰ ਝੱਲ ਚੁੱਕੇ ਅਜਨਾਲਾ ਦੇ ਲੋਕਾਂ ਦੀ ਸਥਿਤੀ ਚਿੰਤਾਜਨਕ ਹੈ l
ਓਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਹਾ ਕਿ ਆਕੇ ਮੌਕੇ ਤੇ ਲੋਕਾਂ ਦੇ ਹਾਲਾਤਾਂ ਨੂੰ ਵੇਖਣਾ ਕਿਉਂਕਿ ਜੇਕਰ ਪਹਿਲਾ ਖ਼ਲਾਸੀ ਕੀਤੀ ਹੁੰਦੀ ਤੇ ਇਹ ਹਾਲ ਨਾ ਹੁੰਦਾਂ ।
ਸੁੱਖ ਔਜਲਾ ਨੇ ਕਿਹਾ ਕਿ ਖੇਤ ਸਮੁੰਦਰ ਚ ਤਬਦੀਲ ਹੋ ਗਏ ਹਨ ਅਤੇ ਹੁਣ ਲਗਾਤਾਰ ਲੋਕ ਇਸ ਪਰੇਸ਼ਾਨੀ ਦਾ ਹਾਲ ਲਭ ਰਹੇ ਹਨ। ਓਹਨਾਂ ਦੇ ਸਰਕਾਰ ਤੋਂ ਮੰਗ ਕੀਤੀ ਕਿ ਹੜ ਪ੍ਰਬੰਧਨ ਟੀਮਾਂ ਜਲਦ ਤੋਂ ਜਲਦ ਦਰਿਆ ਦੇ ਕੰਢਿਆਂ ਦਾ ਜਾਇਜਾ ਲੈਣ ਕਿਉਂਕਿ ਰੇਤਾ ਕੱਢਣ ਲਈ ਕੰਢਿਆਂ ਨੂੰ ਤੋੜਿਆ ਗਿਆ ਹੈ ਅਤੇ ਹੁਣ ਇਹ ਪਾਣੀ ਦੇ ਵਹਾਅ ਨੂੰ ਰੋਕ ਨਹੀਂ ਪਾ ਰਹੇ ਇਸਲਈ ਸਰਕਾਰ ਤੋਂ ਮੰਗ ਹੈ ਜਲਦ ਤੋਂ ਜਲਦ ਏਥੇ ਪਹੁੰਚਣ ਅਤੇ ਜਾਇਜਾ ਲੈਕੇ ਕੰਮ ਸ਼ੁਰੂ ਕਰਨ।
ਓਹਨਾਂ ਨੇ ਸਰਕਾਰ ਨੂੰ ਤੰਜ ਕਸਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਇਹ ਕੰਮ ਕੀਤਾ ਹੁੰਦਾ ਤੇ ਅੱਜ ਹਲਾਜ ਇਹੋ ਜਿਹੇ ਨਾ ਹੁੰਦੇ।
















