ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਸਵਰਨਕਾਰ ਰਾਜਪੂਤ ਬਰਾਦਰੀ ਦੀ ਇਕੱਤਰਤਾ ਵਿੱਚ ਸ਼ਹੀਦ ਬਾਬਾ ਪ੍ਰਤਾਪ ਸਿੰਘ ਰਾਜਪੂਤ ਸਵਰਨਕਾਰ ਸੇਵਾਦਾਰ ਸਭਾ ਦਾ ਗਠਨ

  ਸਵਰਨਕਾਰ ਰਾਜਪੂਤ ਬਰਾਦਰੀ ਦੇ ਹੱਕਾਂ ਤੇ 61 ਮੈਂਬਰੀ ਕਮੇਟੀ ਪਹਿਰਾ ਦੇਵੇਗੀ-ਮੁੱਖਾ, ਬਿੱਲਾ ਅੰਮ੍ਰਿਤਸਰ, 16 ਜੁਲਾਈ (ਕੇ.ਐਲ. ਜੀਤ ਵਾਲੀਆ) – ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਵਿਖੇ ਅੱਜ ਸਵਰਨਕਾਰ ਰਾਜਪੂਤ ਭਾਈਚਾਰੇ ਦੀ ਇੱਕ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿੱਚ ਭਾਈਚਾਰੇ ਦੀ ਏਕਤਾ, ਤਰੱਕੀ ਅਤੇ ਹੱਕਾਂ ਦੀ ਰਾਖੀ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਲਏ ਗਏ।…

 

ਸਵਰਨਕਾਰ ਰਾਜਪੂਤ ਬਰਾਦਰੀ ਦੇ ਹੱਕਾਂ ਤੇ 61 ਮੈਂਬਰੀ ਕਮੇਟੀ ਪਹਿਰਾ ਦੇਵੇਗੀ-ਮੁੱਖਾ, ਬਿੱਲਾ

ਅੰਮ੍ਰਿਤਸਰ, 16 ਜੁਲਾਈ (ਕੇ.ਐਲ. ਜੀਤ ਵਾਲੀਆ) – ਸਥਾਨਕ ਗੁਰਦੁਆਰਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਵਿਖੇ ਅੱਜ ਸਵਰਨਕਾਰ ਰਾਜਪੂਤ ਭਾਈਚਾਰੇ ਦੀ ਇੱਕ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿੱਚ ਭਾਈਚਾਰੇ ਦੀ ਏਕਤਾ, ਤਰੱਕੀ ਅਤੇ ਹੱਕਾਂ ਦੀ ਰਾਖੀ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਲਏ ਗਏ। ਸਰਬਸੰਮਤੀ ਨਾਲ “ਸ਼ਹੀਦ ਬਾਬਾ ਪ੍ਰਤਾਪ ਸਿੰਘ ਰਾਜਪੂਤ ਸਵਰਨਕਾਰ ਸੇਵਾਦਾਰ ਸਭਾ” ਦਾ ਗਠਨ ਕਰਦਿਆਂ 61 ਮੈਂਬਰੀ ਸੇਵਾਦਾਰ ਕਮੇਟੀ ਬਣਾਈ ਗਈ।

ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਇਹ ਕਮੇਟੀ ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਸਕੂਲ, ਗੁਰਦੁਆਰਾ ਸਾਹਿਬ, ਰਾਜਪੂਤ ਅਤੇ ਸਵਰਨਕਾਰ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਸਮਰਪਿਤ ਹੋ ਕੇ ਕੰਮ ਕਰੇਗੀ। ਇਸ ਤੋਂ ਇਲਾਵਾ ਰਾਜਪੂਤ ਕਾਰੀਗਰਾਂ, ਦੁਕਾਨਦਾਰਾਂ ਅਤੇ ਬਾਹਰ ਬਕਸਾ ਲੈ ਕੇ ਕਾਰੋਬਾਰ ਕਰਨ ਵਾਲੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੀ ਕਮੇਟੀ ਸਰਗਰਮ ਭੂਮਿਕਾ ਨਿਭਾਏਗੀ।

ਇਕੱਤਰਤਾ ਵਿੱਚ ਇਹ ਵੀ ਸਰਬਸੰਮਤੀ ਨਾਲ ਨਿਰਣਾ ਲਿਆ ਗਿਆ ਕਿ 61 ਮੈਂਬਰੀ ਕਮੇਟੀ ਵਿੱਚ ਕੋਈ ਪ੍ਰਧਾਨ ਨਹੀਂ ਹੋਵੇਗਾ। ਸਾਰੇ ਮੈਂਬਰ ਸੇਵਾਦਾਰ ਵਜੋਂ ਬਰਾਬਰ ਦੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਹਰ ਫ਼ੈਸਲਾ ਆਪਸੀ ਸਹਿਮਤੀ ਅਤੇ ਵਿਚਾਰ-ਵਟਾਂਦਰੇ ਨਾਲ ਹੀ ਲਿਆ ਜਾਵੇਗਾ, ਤਾਂ ਜੋ ਭਾਈਚਾਰੇ ਵਿੱਚ ਏਕਤਾ ਅਤੇ ਪਾਰਦਰਸ਼ਤਾ ਬਣੀ ਰਹੇ।

ਮੀਟਿੰਗ ਦੌਰਾਨ ਰਾਜਪੂਤ ਭਾਈਚਾਰੇ ਦੇ ਸਕੂਲ ਦੀ ਮੈਂਬਰਸ਼ਿਪ, ਵੋਟਾਂ ਅਤੇ ਭਵਿੱਖ ਵਿੱਚ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਵੀ ਸਹਿਮਤੀ ਬਣੀ। ਨਾਲ ਹੀ ਇਹ ਵੀ ਨਿਰਣਾ ਲਿਆ ਗਿਆ ਕਿ ਜੇਕਰ ਕਿਸੇ ਕਾਰੀਗਰ, ਦੁਕਾਨਦਾਰ ਜਾਂ ਵਪਾਰੀ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਜਾਂ ਬੇਇਨਸਾਫ਼ੀ ਹੁੰਦੀ ਹੈ ਤਾਂ 61 ਮੈਂਬਰੀ ਕਮੇਟੀ ਉਸ ਦੇ ਹੱਕ ਵਿੱਚ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੋਵੇਗੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਇਸ ਮੌਕੇ ਕਮੇਟੀ ਮੈਂਬਰ ਮੁਖਤਿਆਰ ਸਿੰਘ ਮੁੱਖਾ ਅਤੇ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ 61 ਮੈਂਬਰੀ ਕਮੇਟੀ ਸਵਰਨਕਾਰ ਰਾਜਪੂਤ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਦੀ ਰਾਖੀ ਲਈ ਹਮੇਸ਼ਾ ਪਹਿਰੇਦਾਰ ਬਣ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਸਮੂਹ ਭਾਈਚਾਰੇ ਦੀ ਸਲਾਹ ਨਾਲ ਲੋਕਤੰਤਰੀ ਢੰਗ ਨਾਲ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਅਤੇ ਮੈਮੋਰੀਅਲ ਸਕੂਲ ਦਾ ਸਮੁੱਚਾ ਹਿਸਾਬ-ਕਿਤਾਬ ਭਾਈਚਾਰੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਪੇਸ਼ ਕੀਤਾ ਜਾਵੇਗਾ।

ਇਸ ਮੌਕੇ 61 ਮੈਂਬਰੀ ਸੇਵਾਦਾਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਵਰਨਕਾਰ ਅਤੇ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਪਤਵੰਤੇ, ਕਾਰੀਗਰ, ਦੁਕਾਨਦਾਰ ਅਤੇ ਸਮਾਜ ਸੇਵੀ ਹਾਜ਼ਰ ਰਹੇ, ਜਿਨ੍ਹਾਂ ਨੇ ਭਾਈਚਾਰੇ ਦੀ ਏਕਤਾ ਅਤੇ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ। ਇਸ ਮੌਕੇ 61 ਮੈਂਬਰੀ ਕਮੇਟੀ ਵਿੱਚ ਮੁਖਤਾਰ ਸਿੰਘ ਮੁੱਖਾ, ਬਲਵਿੰਦਰ ਸਿੰਘ ਬਿੱਲਾ,ਹਰਭਜਨ ਸਿੰਘ ਸ਼ੀਹ,ਲੁਥਰਾ ਵੀਰ ਜੀ, ਜੈਪਾਲ ਸਿੰਘ ਬਾਠ, ਗੁਰਪਾਲ ਸਿੰਘ ਬੱਬਰ ਕੌਂਸਲਰ, ਪੂਰਨ ਸਿੰਘ ਆਸਟ, ਵਿਕਰਮਜੀਤ ਸਿੰਘ ਬਾਦਲ, ਕਰਨੈਲ ਸਿੰਘ ਬੱਬਲ, ਅਰਵਿੰਦਰ ਸਿੰਘ ਰਿੰਕੂ, ਹਰਮੀਤ ਸਿੰਘ ਮਠਾੜੂ, ਸਿਮਰਨਜੀਤ ਸਿੰਘ ਪ੍ਰਿੰਸ,ਗੁਰਜੀਤ ਸਿੰਘ ਬੱਬਲ, ਲਖਬੀਰ ਸਿੰਘ ਨਿਜਾਮਪੁਰ, ਗੁਰਿੰਦਰ ਸਿੰਘ ਜੈਂਟਾ,ਹੀਰਾ ਸਿੰਘ ਸੂਰੀ,ਤਿਲਕਰਾਜ ਸੂਰੀ,ਪ੍ਰਿਤਪਾਲ ਸਿੰਘ ਵਿੱਕੀ, ਸੁਖਦੇਵ ਸਿੰਘ ਆਸ਼ਟ, ਹਰਜਿੰਦਰ ਸਿੰਘ ਸਦਿਉੜਾ, ਲਖਵਿੰਦਰ ਸਿੰਘ ਲੱਖਾ, ਮਨਦੀਪ ਸਿੰਘ ਬਬ, ਗੁਰਮੀਤ ਸਿੰਘ ਸ਼ੀਹ,ਖੁਸ਼ਵਿੰਦਰ ਸਿੰਘ ਸਦਿਉੜਾ, ਗਗਨਦੀਪ ਸਿੰਘ ਗਗਨ, ਗੁਰਦਿਆਲ ਸਿੰਘ, ਬੱਬਲ ਭਾਜੀ, ਕੁਲਦੀਪ ਸਿੰਘ ਬਨਾਰਸੀ, ਜਸਵਿੰਦਰ ਸਿੰਘ ਢਲਾਈ ਵਾਲੇ, ਮਾਈਕਲ ਕੰਢਾ, ਦਲਜੀਤ ਸਿੰਘ ਰਿਕੀ, ਉਦਮ ਸਿੰਘ, ਸੁਖਮਨਦੀਪ ਸਿੰਘ ਸਦਿਓੜਾ,ਹਰਬੰਸ ਸਿੰਘ,ਸੰਤੋਖ ਸਿੰਘ ਕੰਡਾ, ਪਰਮਜੀਤ ਸਿੰਘ ਸਦਿਉੜਾ,ਪਾਰਸ ਜੀ, ਦੀਪਕ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਵਿੱਕੀ, ਗੋਪੀ ਗੁਰੂ ਬਾਜ਼ਾਰ, ਜਸਕਰਨ ਸਿੰਘ ਰਾਜਾ, ਸਾਬੀ ਭਾਜੀ,ਸ਼ੈਂਕੀ ਜੀ, ਗਿੰਨੀ ਬੱਗਾ,ਉਪਕਾਰ ਸਿੰਘ,ਦੀਪਕ ਜੋੜਾ,ਜਸਪ੍ਰੀਤ ਸਿੰਘ ਆਸਟ, ਬਲਵਿੰਦਰ ਸਿੰਘ ਧੁੰਨਾ, ਤਰਵਿੰਦਰ ਸਿੰਘ ਸਹਿਦੇਵ, ਰਣਜੀਤ ਸਿੰਘ ਢੱਲੇ, ਤਰਲੋਚਨ ਸਿੰਘ ਕੱਡਾ, ਗੁਰਪ੍ਰੀਤ ਸਿੰਘ ਸ਼ੀਹ,ਹਰਪਾਲ ਸਿੰਘ ਕੰਡਾ,ਸਤਨਾਮ ਸਿੰਘ, ਹਰਿੰਦਰ ਸਿੰਘ ਆਸਟ, ਨਰਿੰਦਰ ਸਿੰਘ ਜੋੜਾ, ਬਲਕਾਰ ਸਿੰਘ ਬੀੜ, ਬਾਜ ਸਿੰਘ ਕੰਡਾ ਹਾਜਰ ਸਨ!

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports