ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸਿੱਖਿਆ, ਸਾਹਿਤ ਅਤੇ ਸਮਾਜ ਵਿਸ਼ੇ ਨਾਲ ਸੰਬੰਧਿਤ ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਯਾਦਗਾਰੀ ਸਮਾਗਮ ਵਿੱਚ ਹੋਈ ਗਹਿਰੀ ਵਿਚਾਰ ਚਰਚਾ

  ਇਟਲੀ – ਯੂਰਪ (ਕੇ.ਐਲ. ਜੀਤ ਵਾਲੀਆ)- ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਸਿੱਖਿਆ, ਸਾਹਿਤ ਅਤੇ ਸਮਾਜ ਵਿਸ਼ੇ ਉੱਤੇ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਦੀ ਯਾਦ ਨੂੰ ਸਮਰਪਿਤ ਇਸ ਵਿਸ਼ੇਸ਼ ਵਿਚਾਰ ਚਰਚਾ ਵਿੱਚ ਉਨ੍ਹਾਂ ਵਲੋਂ ਸਿੱਖਿਆ , ਸਾਹਿਤ ਅਤੇ ਸਮਾਜ ਪ੍ਰਤੀ ਪਾਏ ਵਿਸ਼ੇਸ਼…

 

ਇਟਲੀ – ਯੂਰਪ

(ਕੇ.ਐਲ. ਜੀਤ ਵਾਲੀਆ)-

ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਸਿੱਖਿਆ, ਸਾਹਿਤ ਅਤੇ ਸਮਾਜ ਵਿਸ਼ੇ ਉੱਤੇ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਦੀ ਯਾਦ ਨੂੰ ਸਮਰਪਿਤ ਇਸ ਵਿਸ਼ੇਸ਼ ਵਿਚਾਰ ਚਰਚਾ ਵਿੱਚ ਉਨ੍ਹਾਂ ਵਲੋਂ ਸਿੱਖਿਆ , ਸਾਹਿਤ ਅਤੇ ਸਮਾਜ ਪ੍ਰਤੀ ਪਾਏ ਵਿਸ਼ੇਸ਼ ਯੋਗਦਾਨ ਉੱਤੇ ਗਹਿਰੀ ਵਿਚਾਰ ਚਰਚਾ ਕੀਤੀ ਗਈ।
ਸਭ ਤੋਂ ਪਹਿਲਾਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਸਮਾਜ ਵਿੱਚ ਬੱਚਿਆਂ ਅਤੇ ਵਿਦਿਆਰਥੀਆਂ ਦੀ ਕਾਮਯਾਬੀ ਦੇ ਪਿੱਛੇ ਸਤਿਕਾਰਯੋਗ ਚੰਨਣ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਵੱਡੀ ਭੂਮਿਕਾ ਅਤੇ ਯੋਗਦਾਨ ਹੁੰਦਾ ਹੈ। ਇਸਦੇ ਬਾਅਦ ਪ੍ਰਿੰਸੀਪਲ ਸਾਹਿਬ ਦੇ ਹੋਣਹਾਰ ਵਿਦਿਆਰਥੀ ਅਤੇ ਇੰਗਲੈਂਡ ਦੇ ਵੱਡੇ ਕਾਰੋਬਾਰੀ ਪ੍ਰੀਤਵੰਤ ਸਿੰਘ ਭੁੱਲਰ ਨੇ ਪ੍ਰਿੰਸੀਪਲ ਚੰਨਣ ਸਿੰਘ ਨੂੰ ਮਹਾਨ ਅਧਿਆਪਕ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਦੋਸਤਾਨਾ ਸੰਬੰਧ ਰੱਖਦੇ ਅਤੇ ਹਰ ਸਮੇਂ ਸੱਜ-ਧੱਜ ਕੇ ਰਹਿੰਦੇ ਸਨ। ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਲਾਡੀ ਨੇ ਪ੍ਰਿੰਸੀਪਲ ਚੰਨਣ ਸਿੰਘ ਹੁਰਾਂ ਨੂੰ ਚਾਨਣ ਮੁਨਾਰਾ ਦੱਸਦੇ ਹੋਏ ਕਿਹਾ ਕਿ ਅਸੀਂ ਅੱਜ ਵੀ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਾਂ। ਪ੍ਰਿੰਸੀਪਲ ਸਾਹਿਬ ਦੇ ਸਾਥੀ ਪ੍ਰੋ ਇੰਦਰਜੀਤ ਸਿੰਘ ਪੱਡਾ ਨੇ ਵੀ ਘੁੰਮਣ ਸਾਹਿਬ ਨੂੰ ਇੱਕ ਵਧੀਆ ਅਧਿਆਪਕ ਅਤੇ ਮਾਰਗ ਦਰਸ਼ਕ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਸਾਡੇ ਵਰਗੇ ਅਨੇਕਾਂ ਵਿਦਿਆਰਥੀਆਂ ਨੂੰ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰਨ ਲਈ ਪ੍ਰੇਰਿਆ। ਪੰਜਾਬੀ ਗੀਤਕਾਰ ਤੇ ਮੰਚ ਸੰਚਾਲਕ ਬਲਦੇਵ ਰਾਹੀ ਨੇ ਕਿਹਾ ਕਿ ਉੱਚੀ ਸੁੱਚੀ ਸ਼ਖ਼ਸੀਅਤ ਦੇ ਮਾਲਕ ਘੁੰਮਣ ਸਾਹਿਬ ਉਹ ਮੁਹੱਬਤੀ ਇਨਸਾਨ ਸਨ ਜੋ ਦੂਜਿਆਂ ਲਈ ਹਮੇਸ਼ਾਂ ਸਹਾਰਾ ਤੇ ਪ੍ਰੇਰਣਾ ਸਰੋਤ ਬਣਦੇ ਰਹੇ। ਇਸ ਵਿਲੱਖਣਤਾ ਦਾ ਅੰਦਾਜ਼ਾ ਉਹਨਾਂ ਦੀ ਆਖਰੀ ਯਾਤਰਾ ਵਿੱਚ ਬਹੁ ਗਿਣਤੀ ਤੇ ਵੱਡੀਆਂ ਪੰਜਾਬੀ ਹਸਤੀਆਂ ਦੀ ਹਾਜ਼ਰੀ ਤੋਂ ਹੀ ਲਾਇਆ ਜਾ ਸਕਦਾ ਹੈ। ਅਧਿਆਪਕ ਤੇ ਸਾਹਿਤਕਾਰ ਡਾ ਭੁਪਿੰਦਰ ਸਿੰਘ ਬੇਦੀ ਨੇ ਸਿੱਖਿਆ , ਸਾਹਿਤ ਤੇ ਸਮਾਜ ਵਿਸ਼ੇ ਤੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਬਿਨਾ ਸਿੱਖਿਆ ਨਹੀਂ , ਸਿੱਖਿਆ ਬਿਨਾ ਸਾਹਿਤ ਨਹੀਂ ਤੇ ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਵਰਗੀਆਂ ਸ਼ਖ਼ਸੀਅਤਾਂ ਇਸ ਗੱਲ ਦਾ ਪ੍ਰਮਾਣ ਹਨ। ਪ੍ਰਿੰਸੀਪਲ ਸਾਹਿਬ ਦੀ ਬੇਟੀ ਅਤੇ ਪੰਜਾਬੀ ਸਾਹਿਤਕਾਰਾ ਰੂਪ ਦਵਿੰਦਰ ਕੌਰ ਨਾਹਲ ਨੇ ਇਸ ਨਿਵੇਕਲੇ ਕਿਸਮ ਦੇ ਸਮਾਗਮ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਅਤੇ ਆਪਣੇ ਪਿਤਾ ਦੁਆਰਾ ਸਿੱਖਿਆ, ਸਮਾਜ ਅਤੇ ਪਰਿਵਾਰ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਉਹ ਅੱਜ ਜੋ ਵੀ ਹਨ ਆਪਣੇ ਪਿਤਾ ਦੀ ਬਦੌਲਤ ਹੀ ਹਨ। ਇਸ ਸਮਾਗਮ ਵਿੱਚ ਬਲਵਿੰਦਰ ਸਿੰਘ ਚਾਹਲ, ਦਲਜਿੰਦਰ ਰਹਿਲ, ਡਾਕਟਰ ਭੁਪਿੰਦਰ ਸਿੰਘ ਬੇਦੀ, ਗੁਰਪ੍ਰੀਤ ਕੌਰ ਗੈਦੂ, ਬਲਦੇਵ ਰਾਹੀ ਅਤੇ ਸੁਰਿੰਦਰ ਲਾਡੀ ਨੇ ਵਿਚਾਰ ਸਾਂਝੇ ਕਰਨ ਦੇ ਨਾਲ ਨਾਲ ਗੀਤ, ਕਵਿਤਾਵਾਂ ਅਤੇ ਸ਼ੇਅਰਾਂ ਦੀ ਸਾਂਝ ਵੀ ਪਾਈ। ਅਕਾਦਮੀ ਦੇ ਜਨਰਲ ਸਕੱਤਰ ਦਲਜਿੰਦਰ ਰਹਿਲ ਨੇ ਬੜੇ ਹੀ ਸੰਜੀਦਗੀ ਭਰੇ ਕਲਾਤਮਕ ਅੰਦਾਜ਼ ਵਿੱਚ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਮਾਗਮ ਵਿੱਚ ਬਲਜੀਤ ਕੌਰ ਇੰਗਲੈਂਡ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਨੇ ਆਏ ਹੋਏ ਸਾਰੇ ਹੀ ਮਹਿਮਾਨ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports