ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

“ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ “ ਲੁਧਿਆਣਾ ਵਿੱਚ ਪ੍ਰੋ. ਜਗਮੋਹਨ ਸਿੰਘ , ਡਾ. ਐੱਸ ਪੀ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

  ਲੁਧਿਆਣਾਃ 13 ਜੂਨ ( ਕੇ.ਐਲ. ਜੀਤ ਵਾਲੀਆ)- ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਕਲਾ ਫੁਲਕਾਰੀਆਂ ਅਤੇ ਸਿੱਖ ਇਤਿਹਾਸ ਨੂੰ ਵੱਖ ਵੱਖ ਪੇਟਿੰਗਜ਼ ਤੇ ਕੰਧ ਚਿੱਤਰਾਂ ਵਿੱਚ ਸੰਭਾਲਣ ਵਾਲੇ ਚਿੱਤਰਕਾਰ “ ਜਰਨੈਲ ਸਿੰਘ ਆਰਟਿਸਟ ਦੀ ਯਾਦ ਵਿੱਚ ਵੈਨਕੁਵਰ ਵਿਚਾਰ ਮੰਚ ਵੱਲੋਂ ਤਿਆਰ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਬਹੁਤ ਸੁੰਦਰ ਸਰੂਪ ਵਿੱਚ ਪੇਸ਼ ਪ੍ਰਕਾਸ਼ਨਾ ਨੂੰ ਉਨ੍ਹਾਂ ਦੇ ਜਨਮ…

 

ਲੁਧਿਆਣਾਃ 13 ਜੂਨ ( ਕੇ.ਐਲ. ਜੀਤ ਵਾਲੀਆ)-

ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਕਲਾ ਫੁਲਕਾਰੀਆਂ ਅਤੇ ਸਿੱਖ ਇਤਿਹਾਸ ਨੂੰ ਵੱਖ ਵੱਖ ਪੇਟਿੰਗਜ਼ ਤੇ ਕੰਧ ਚਿੱਤਰਾਂ ਵਿੱਚ ਸੰਭਾਲਣ ਵਾਲੇ ਚਿੱਤਰਕਾਰ “ ਜਰਨੈਲ ਸਿੰਘ ਆਰਟਿਸਟ ਦੀ ਯਾਦ ਵਿੱਚ ਵੈਨਕੁਵਰ ਵਿਚਾਰ ਮੰਚ ਵੱਲੋਂ ਤਿਆਰ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਬਹੁਤ ਸੁੰਦਰ ਸਰੂਪ ਵਿੱਚ ਪੇਸ਼ ਪ੍ਰਕਾਸ਼ਨਾ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਸਿਵਲ ਲਾਈਨਜ਼ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ, ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ , ਡਾ. ਲ਼ਖਵਿੰਦਰ ਜੌਹਲ, ਮਨਦੀਪ ਕੌਰ ਭਮਰਾ,ਕਾਲਿਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ, ਪ੍ਰਕਾਸ਼ਕ ਸਤੀਸ਼ ਗੁਲਾਟੀ ਅਤੇ ਇਸ ਸਿਮਰਤੀ ਗ੍ਰੰਥ ਦੇ ਸੰਪਾਦਕੀ ਮੰਡਲ ਦੇ ਮੁਖੀ ਸ.ਜਰਨੈਲ ਸਿੰਘ ਸੇਖਾ ਦੇ ਸਪੁੱਤਰ ਨਵਨੀਤ ਸਿੰਘ ਸੇਖਾ ਨੇ ਲੋਕ ਅਰਪਣ ਕੀਤਾ।
ਇਸ ਸਿਮਰਤੀ ਗਰੱਥ ਦਾ ਸੰਪਾਦਨ ਜਰਨੈਲ ਸਿੰਘ ਸੇਖਾ, ਮੋਹਨ ਗਿੱਲ,ਹਰਦਮ ਸਿੰਘ ਮਾਨ, ਅੰਗਰੇਜ਼ ਸਿੰਘ ਬਰਾੜ ਤੇ ਜਕਨੈਲ ਸਿੰਘ ਦੀ ਬੇਟੀ ਨੀਤੀ ਸਿੰਘ ਨੇ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਰਨੈਲ ਸਿੰਘ ਆਰਟਿਸਟ ਬਾਰੇ ਜਾਣਕਾਰੀ ਦੇਂਦਿਆਂ ਮੀਡੀਆ ਨੂੰ ਦੱਸਿਆ ਕਿ ਜਰਨੈਲ ਸਿੰਘ ਆਰਟਿਸਟ ਨਾਲ ਮੇਰੀ ਸਾਂਝ 1983 ਵਿੱਚ ਡਾ. ਆਤਮ ਹਮਰਾਹੀ ਜੀ ਨੇ ਪੁਆਈ ਜਦ ਉਰ ਪਹਿਲੀ ਕਲਾ ਪ੍ਰਦਰਸ਼ਨੀ ਲਾਉਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਆਏ। ਸਿੱਖ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੀਆਂ ਪੇਟਿੰਗਜ਼ ਰਾਹੀਂ ਉਹ ਉਸ ਤੋਂ ਬਾਦ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਗਏ। ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਾਸਤੀ ਇਤਿਹਾਸ ਨੂੰ ਸੰਭਾਲਣ ਲਈ 40 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ। ਉਨ੍ਹਾਂ ਦੀ ਜੀਵਨ ਸਾਥਣ ਬਲਜੀਤ ਕੌਰ ਤੇ ਬੇਟੀ ਨੀਤੀ ਕੌਰ ਵੀ ਕਲਾ ਖੇਤਰ ਵਿੱਚ ਨਵੇਕਲੀ ਸ਼ਾਨ ਹਾਸਲ ਕੀਤੀ ਹੈ।
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਸ. ਕਿਰਪਾਲ ਸਿੰਘ ਦੇ ਘਰ 12 ਜੂਨ 1956 ਨੂੰ ਜਨਮੇ ਇਸ ਕਲਾਕਾਰ ਨੇ 10 ਸਾਲ ਦੀ ਉਮਰ ਵਿੱਚ ਹੀ ਚਿੱਤਰਕਾਰੀ ਸ਼ੁਰੂ ਕਰ ਦਿੱਤੀ ਸੀ। ਉਹ ਸਾਲ 2000 ਵਿੱਚ ਭਾਰਤ ਤੋਂ ਕੈਨੇਡਾ ਚਲੇ ਗਏ ਸਨ ਅਤੇ ਸਰੀ ਵਿੱਚ ਰਹਿ ਕੇ ਆਪਣੀ ਕਲਾ ਦਾ ਪ੍ਰਕਾਸ਼ ਕਰ ਰਹੇ ਸਨ।
ਚਿੱਤਰਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਲੇਖਕ ਵਜੋਂ ਵੀ ਕੰਮ ਪੁਸਤਕ “ਪੰਜਾਬੀ ਚਿੱਤਰਕਾਰ” ਲਿਖੀ।
ਜਰਨੈਲ ਸਿੰਘ ਆਰਟਿਸਟ ਦੀਆਂ ਭਾਰਤ ਨਿਵਾਸ ਦੌਰਾਨ ਸਰਗਰਮੀਆਂ ਦਾ ਕੇਂਦਰ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਹੀ ਰਿਹਾ ਹੈ। ਇਸ ਕਾਲਿਜ ਤੇ ਇਸ ਦੇ ਪ੍ਰਬੰਧਕਾਂ ਨਾਲ ਸ. ਜਰਨੈਲ ਸਿੰਘ ਆਰਟਿਸਟ ਦੇ ਸਬੰਧ ਬਹੁਤ ਗੂੜ੍ਹੇ ਸਨ।
ਇਸ ਸਮਾਗਮ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਰਾਮਪੁਰੀ,ਗੁਰਦਿਆਲ ਦਲਾਲ, ਤੇਲੂ ਰਾਮ ਕੋਹਾੜਾ, ਦੀਪ ਦਿਲਬਰ, ਰਾਜਦੀਪ ਸਿੰਘ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ, ਲਿਖਾਰੀ ਸਭਾ ਰਾਮਪੁਰ ਦੇ ਸਾਬਕਾ ਪ੍ਰਧਾਨ, ਅਨਿਲ ਫਤਹਿਗੜ੍ਹ ਜੱਟਾਂ,ਪੰਜਾਬੀ ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਢਿੱਲੋਂ ਤਰਨ ਸਿੰਘ ਬੱਲ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸੁਖਪਾਲ ਸਿੰਘ, ਰੀਟਾਇਰਡ ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ, ਮਨਦੀਪ ਕੌਰ ਭਮਰਾ, ਪ੍ਰੋ. ਅਮਨਜੀਤ ਕੌਰ, ਦੀਪ ਜਗਦੀਪ ਸਿੰਘ,ਪ੍ਰੋ. ਮਨੀਸ਼ਾ ਸ਼ਰਮਾ ,ਸ . ਅਵਤਾਰ ਸਿੰਘ ਮੋਗਾ ਤੇ ਰਾਜਿੰਦਰ ਸਿੰਘ ਸੰਧੂ ਹਾਜ਼ਰ ਸਨ।
ਮੰਚ ਸੰਚਾਲਨ ਡਾ. ਮਨਦੀਪ ਕੌਰ ਰੰਧਾਵਾ ਨੇ ਕੀਤਾ ਜਦ ਕਿ ਆਏ ਮਹਿਮਾਨਾਂ ਤੇ ਲੇਖਕਾਂ ਦਾ ਧੰਨਵਾਦ ਕਾਲਿਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ ਨੇ ਕੀਤਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports