ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਯੂਨਿਟੀ ਮਾਲ ਸਮੇਤ 11 ਅਹਿਮ ਮੰਗਾਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅੱਗੇ ਰੱਖੀਆਂ

  ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ ਬੈਠਕ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ 52 ਵਪਾਰਕ ਐਸੋਸੀਏਸ਼ਨਾ ਦੇ ਪ੍ਰਤੀਨਿਧੀ ਹੋਏ ਸ਼ਾਮਿਲ ਅੰਮ੍ਰਿਤਸਰ, 13 ਜੂਨ (ਕੇ.ਐਲ. ਜੀਤ ਵਾਲੀਆ)। ਪੰਜਾਬ ਪ੍ਰਦੇਸ਼ ਵਪਾਰ ਮੰਡਲ (ਅੰਮ੍ਰਿਤਸਰ ਇਕਾਈ) ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਵਪਾਰੀਆਂ ਦੇ ਇੱਕ ਵਫ਼ਦ ਨੇ ਸਥਾਨਕ ਹੋਟਲ ਵਿੱਚ ਭਾਰਤ ਸਰਕਾਰ ਦੇ ਕੇਂਦਰੀ…

 

ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਬੈਠਕ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ 52 ਵਪਾਰਕ ਐਸੋਸੀਏਸ਼ਨਾ ਦੇ ਪ੍ਰਤੀਨਿਧੀ ਹੋਏ ਸ਼ਾਮਿਲ

ਅੰਮ੍ਰਿਤਸਰ, 13 ਜੂਨ (ਕੇ.ਐਲ. ਜੀਤ ਵਾਲੀਆ)। ਪੰਜਾਬ ਪ੍ਰਦੇਸ਼ ਵਪਾਰ ਮੰਡਲ (ਅੰਮ੍ਰਿਤਸਰ ਇਕਾਈ) ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਵਪਾਰੀਆਂ ਦੇ ਇੱਕ ਵਫ਼ਦ ਨੇ ਸਥਾਨਕ ਹੋਟਲ ਵਿੱਚ ਭਾਰਤ ਸਰਕਾਰ ਦੇ ਕੇਂਦਰੀ ਬਿਜਲੀ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਪਿਆਰੇ ਲਾਲ ਸੇਠ ਅਤੇ ਡਾ. ਹਰਵਿੰਦਰ ਸੰਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਵਫ਼ਦ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਲੰਬੇ ਸਮੇਂ ਤੋਂ ਲੰਬਿਤ ਯੂਨਿਟੀ ਮਾਲ ਪ੍ਰੋਜੈਕਟ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਵਪਾਰ, ਸੈਰ-ਸਪਾਟੇ ਅਤੇ ਰੁਜ਼ਗਾਰ ਨੂੰ ਨਵੀਂ ਦਿਸ਼ਾ ਮਿਲੇਗੀ।

ਵਪਾਰ ਮੰਡਲ ਨੇ ਆਪਣੀਆਂ ਪ੍ਰਮੁੱਖ ਮੰਗਾਂ ਵਿੱਚ ਸ਼ਹਿਰ ਦੇ ਬਾਹਰੀ ਰਿੰਗ ਰੋਡ ਦਾ ਨਿਰਮਾਣ ਮੁਕੰਮਲ ਕਰਨ, ਟ੍ਰੈਫਿਕ ਸਮੱਸਿਆ ਦੇ ਹੱਲ ਲਈ ਆਧੁਨਿਕ ਆਵਾਜਾਈ ਪ੍ਰਬੰਧ ਵਿਕਸਤ ਕਰਨ, ਪੁਰਾਣੀ ਟੈਲੀਫੋਨ ਐਕਸਚੇਂਜ ਇਮਾਰਤ ਦੀ ਸੁਚੱਜੀ ਵਰਤੋਂ, ਗੁਰੂ ਨਾਨਕ ਦੇਵ ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਨਾਲ ਐਫੀਲੀਏਟ ਕਰਨ ਅਤੇ ਅੰਮ੍ਰਿਤਸਰ ਵਿੱਚ ਸਪੈਸ਼ਲ ਇਕਨਾਮਿਕ ਜ਼ੋਨ (SEZ) ਸਥਾਪਿਤ ਕਰਨ ਦੀ ਮੰਗ ਕੀਤੀ।

ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੇਂਦਰ ਸਰਕਾਰ ਦਾ ਨਿਰਯਾਤ ਸਹੂਲਤ ਕੇਂਦਰ ਸਥਾਪਿਤ ਕੀਤਾ ਜਾਵੇ ਅਤੇ ਕੋਲਡ ਚੇਨ ਸਟੋਰੇਜ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਵਪਾਰੀਆਂ ਦਾ ਸਾਮਾਨ ਸਮੇਂ ਸਿਰ ਵਿਦੇਸ਼ਾਂ ਤੱਕ ਪਹੁੰਚ ਸਕੇ ਅਤੇ ਖਰਾਬ ਹੋਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।

ਵਪਾਰੀਆਂ ਨੇ ਆਨਲਾਈਨ ਕਾਰੋਬਾਰ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਲਈ ਸਮਾਨ ਕਰ ਪ੍ਰਣਾਲੀ ਲਾਗੂ ਕਰਨ, ਜੀਐਸਟੀ ਅਧੀਨ ਰਜਿਸਟਰਡ ਵਪਾਰੀਆਂ ਨੂੰ ਅੱਗ ਜਾਂ ਹੋਰ ਦੁਰਘਟਨਾਵਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਐਮਐਸਐਮਈ ਖੇਤਰ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਵੀ ਮੰਗ ਕੀਤੀ।

ਵਪਾਰ ਮੰਡਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਨੁਸਾਰ ਅੰਮ੍ਰਿਤਸਰ ਨੂੰ ਸਾਫ਼-ਸੁਥਰਾ, ਖੁਸ਼ਹਾਲ ਅਤੇ ਸੁਰੱਖਿਅਤ ਸ਼ਹਿਰ ਬਣਾਉਣ ਲਈ ਕੇਂਦਰ ਸਰਕਾਰ ਦਾ ਵਿਸ਼ੇਸ਼ ਸਹਿਯੋਗ ਬਹੁਤ ਜ਼ਰੂਰੀ ਹੈ।

ਬੈਠਕ ਦੌਰਾਨ ਵਪਾਰੀਆਂ ਨੇ ਕੇਂਦਰੀ ਮੰਤਰੀ ਨੂੰ ਯੂਨਿਟੀ ਮਾਲ ਸਮੇਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸਬੰਧਤ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਇਨ੍ਹਾਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਯਤਨ ਕਰਨਗੇ।

ਇਸ ਮੌਕੇ ਪਿਆਰੇ ਲਾਲ ਸੇਠ, ਰਾਕੇਸ਼ ਠੁਕਰਾਲ, ਸਮੀਰ ਜੈਨ, ਬਲਬੀਰ ਭਸੀਨ, ਸੰਦੀਪ ਖੋਸਲਾ ਅਤੇ ਗੌਰਵ ਗੁਪਤਾ ਨੇ ਕੇਂਦਰੀ ਮੰਤਰੀ ਨੂੰ ਫੁੱਲ ਮਾਲਾਵਾਂ, ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

ਬੈਠਕ ਵਿੱਚ ਸੁਰਿੰਦਰ ਦੁੱਗਲ, ਬਲਬੀਰ ਭਸੀਨ, ਰਾਕੇਸ਼ ਠੁਕਰਾਲ, ਜੈਦੀਪ ਸਿੰਘ, ਗੌਰਵ ਗੁਪਤਾ, ਓ.ਪੀ. ਬੁਲਾਨੀ, ਰਾਜੇਸ਼ ਸੇਠ, ਸੰਦੀਪ ਖੋਸਲਾ, ਗੁਰਦੀਪ ਸਿੰਘ, ਕੌਸ਼ਲ ਗੰਭੀਰ, ਰਮਿੰਦਰ ਸਿੰਘ ਸੋਢੀ, ਰਵੀ ਅਰੋੜਾ, ਅਸ਼ਵਨੀ ਸ਼ਰਮਾ, ਤਰਲੋਕ ਸਿੰਘ, ਦੀਪਕ ਮਹਿਰਾ, ਹਰਵਿੰਦਰ ਅਰੋੜਾ, ਨਵਲ ਅਗਰਵਾਲ, ਪ੍ਰਣਵ ਧਵਨ, ਵਿਪਿਨ ਵੱਧਵਾ, ਸੰਜੀਵ ਮਹਾਜਨ, ਮਨਜੀਤ ਸੂਦ, ਬਾਲ ਕ੍ਰਿਸ਼ਨ ਦੇਵਗਨ, ਵਿਜੈ ਸੇਠ, ਸੁਨੀਲ ਚੋਪੜਾ, ਆਰ.ਐਸ. ਅਰੋੜਾ, ਵਰੁਣ ਕੁਮਾਰ, ਪਰਮੇਸ਼ ਜੁਨੇਜਾ, ਮੁਨੀਸ਼ ਕਵੀ ਮਹਿਰਾ, ਅਸ਼ਵਨੀ ਕੁੱਕੂ, ਅਮਿਤ ਸ਼ਰਮਾ, ਅਸ਼ਵਨੀ ਸ਼ਰਮਾ, ਮਧੂਕਰ ਤਲਵਾੜ, ਰਾਜਿੰਦਰ ਕੁਮਾਰ, ਰੂਪੇਸ਼ ਕੁਮਾਰ, ਰਾਜੀਵ ਖੰਨਾ ਅਤੇ ਰਣਜੀਤ ਨਾਗਪਾਲ ਸਮੇਤ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਇਕਾਈ ਨਾਲ ਸਬੰਧਤ ਲਗਭਗ 52 ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ।

About The Author

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports

You May Have Missed