ਚੰਡੀਗੜ੍ , 6 ਜੂਨ (ਕੇ.ਐਲ. ਜੀਤ ਵਾਲੀਆ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਕਮਿਊਨਿਟੀ ਸੈਂਟਰ ਸੈਕਟਰ 43 ਚੰਡੀਗੜ੍ਹ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਪ੍ਰੇਮ ਲਤਾ ( ਕੌਂਸਲਰ) ,ਸ੍ਰੀ ਕੇ. ਕੇ.ਸ਼ਾਰਦਾ ( ਚੇਅਰਮੈਨ, ਖਾਦੀ ਸੇਵਾ ਸੰਘ) , ਸ੍ਰੀ ਪ੍ਰੇਮ ਵਿੱਜ ( ਵਰਿਸ਼ਟ ਸਾਹਿਤਕਾਰ), ਡਾ: ਅਵਤਾਰ ਸਿੰਘ ਪਤੰਗ ( ਵਰਿਸ਼ਟ ਸਾਹਿਤਕਾਰ), ਗੁਰਦਰਸ਼ਨ ਸਿੰਘ ਮਾਵੀ (ਕੇਂਦਰ ਦੇ ਪ੍ਰਧਾਨ) ਸੁਸ਼ੋਭਿਤ ਸਨ। ਮਾਵੀ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸਾਹਿਤਕਾਰਾਂ ਦੇ ਸਮਾਜ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।ਇਸ ਮੌਕੇ ਹਿੰਦੀ ਦੇ ਪ੍ਰਸਿੱਧ ਕਵੀ ਡਾ. ਚੰਦਰ ਤ੍ਰਿਖਾ ਦੀ ਘਰਵਾਲੀ ਨੂੰ ਅਤੇ ਚਮਕੌਰ ਸਾਹਿਬ ਤੋਂ ਪੱਤਰਕਾਰ ਅਤੇ ਲੇਖਕ ਸਵਰਨ ਸਿੰਘ ਭੰਗੂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੇਮ ਵਿੱਜ ਜੀ ਵਲੋਂ ਕਵਿਤਾ ਸੁਨਾਉਣ ਅਤੇ ਇਸ ਪ੍ਰੋਗਰਾਮ ਦੀ ਮਹਤੱਤਾ ਬਾਰੇ ਦੱਸਣ ਨਾਲ ਹੋਈ।ਪ੍ਰਤਾਪ ਪਾਰਸ ਨੇ ਆਪਣੀ ਗਜ਼ਲ ਦੀ ਤਰੰਨਮ ਵਿਚ ਖੂਬਸੂਰਤ ਪੇਸ਼ਕਾਰੀ ਕੀਤੀ।ਡਾ. ਸੰਗੀਤਾ ਸ਼ਰਮਾ ਕੁੰਦਰਾ, ਵਿਮਲਾ ਗੁਗਲਾਨੀ, ਡਾ. ਨਿਰਮਲ ਸੂਦ, ਡਾ. ਵਿਨੋਦ ਸ਼ਰਮਾ, ਵਿਜੇ ਕਪੂਰ, ਹਰਿੰਦਰ ਸਿਨਹਾ,ਰਜਿੰਦਰ ਕੌਰ ਨੇ ਸਮਾਜਿਕ ਸਰੋਕਾਰ ਵਾਲੀਆਂ ਸੋਹਣੀਆਂ ਹਿੰਦੀ ਕਵਿਤਾਂਵਾਂ ਸੁਣਾਈਆਂ। ਰਤਨ ਬਾਬਕਵਾਲਾ ( ਤੂੰਬੀ ਨਾਲ) ,ਸਰਬਜੀਤ ਸਿੰਘ ਪੱਡਾ,ਗੁਰਦਾਸ ਸਿੰਘ ਦਾਸ ( ਤੂੰਬੀ ਨਾਲ) ਦਵਿੰਦਰ ਕੌਰ ਢਿੱਲੋਂ,ਲਾਭ ਸਿੰਘ ਲਹਿਲੀ(ਤੂੰਬੀ ਨਾਲ),ਭਰਪੂਰ ਸਿੰਘ, ਸਭ ਨੇ ਆਪਣੇ ਲਿਖੇ ਬਹੁਤ ਵਧੀਆ ਗੀਤ ਪੇਸ਼ ਕੀਤੇ।ਗੁਰਦਰਸ਼ਨ ਸਿੰਘ ਮਾਵੀ, ਬਲਵਿੰਦਰ ਸਿੰਘ ਢਿੱਲੋਂ, ਰਮਨਦੀਪ ਕੌਰ ਰਮਣੀਕ, ਨਰਿੰਦਰ ਕੌਰ ਲੌਂਗੀਆ,ਪਿਆਰਾ ਸਿੰਘ ਰਾਹੀ, ਨੇ ਗਜ਼ਲਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਪ੍ਰੇਮ ਲਤਾ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਹਮੇਸ਼ਾ ਸਾਹਿਤਕਾਰਾਂ ਲਈ ਸਮਰਪਿਤ ਹਨ।ਸਾਹਿਤਕਾਰ ਆਪਣੇ ਦੇਸ਼ ਦੀ ਸੰਸਕ੍ਰਿਤੀ, ਇਤਹਾਸ ਅਤੇ ਰੀਤੀ ਰਿਵਾਜਾਂ ਨੂੰ ਜਿਊਂਦਾ ਰੱਖਦੇ ਹਨ।ਕੇ. ਕੇ. ਸ਼ਾਰਦਾ ਜੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਿੰਦੀ ਪੰਜਾਬੀ ਉਰਦੂ ਅੰਗਰੇਜੀ ਦੇ ਰਲਵੇਂ ਮਿਲਵੇਂ ਪ੍ਰੋਗਰਾਮ ਹੋਣਾ ਚੰਗੀ ਗੱਲ ਹੈ।ਅਖੀਰ ਵਿਚ ਡਾ. ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕਰਦਿਆਂ ਆਖਿਆ ਕਿ “ਸ਼ਬਦ” ਨੇ ਸਾਨੂੰ ਸਭ ਨੂੰ ਜੋੜ ਰੱਖਿਆ ਹੈ।
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਤ੍ਰੈਭਾਸ਼ੀ ਕਵੀ-ਦਰਬਾਰ
ਚੰਡੀਗੜ੍ , 6 ਜੂਨ (ਕੇ.ਐਲ. ਜੀਤ ਵਾਲੀਆ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਕਮਿਊਨਿਟੀ ਸੈਂਟਰ ਸੈਕਟਰ 43 ਚੰਡੀਗੜ੍ਹ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਪ੍ਰੇਮ ਲਤਾ ( ਕੌਂਸਲਰ) ,ਸ੍ਰੀ ਕੇ. ਕੇ.ਸ਼ਾਰਦਾ ( ਚੇਅਰਮੈਨ, ਖਾਦੀ ਸੇਵਾ ਸੰਘ) , ਸ੍ਰੀ ਪ੍ਰੇਮ ਵਿੱਜ ( ਵਰਿਸ਼ਟ ਸਾਹਿਤਕਾਰ), ਡਾ: ਅਵਤਾਰ ਸਿੰਘ ਪਤੰਗ ( ਵਰਿਸ਼ਟ ਸਾਹਿਤਕਾਰ), ਗੁਰਦਰਸ਼ਨ ਸਿੰਘ ਮਾਵੀ…
Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed













