ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਰਾਜਪਾਲ ਸੁਲਤਾਨ ਦੀਆਂ ਕਲਾਕ੍ਰਿਤੀਆਂ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀਆਂ: ਅਸ਼ਵਨੀ ਅਰੋੜਾ, ਕੇ. ਐਲ. ਜੀਤ ਵਾਲੀਆ

  ਅੰਮ੍ਰਿਤਸਰ, 24 ਸਤੰਬਰ (ਸੰਦੀਪ ਸਿੰਘ ਰਾਜੂ/ਮਨਜੀਤ ਮਹਿਰਾ): ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ਼ ਫਾਈਨ ਆਰਟ ਦੀਆਂ ਨਵੀਆਂ ਪੇਂਟਿੰਗਾਂ ਦੇ ਪੋਸਟਰ ਅੱਜ ਪ੍ਰਸਿੱਧ ਸਮਾਜ ਸੇਵੀ ਅਤੇ ਮਿੱਠੂ ਡੇਅਰੀ, ਲੋਹਗੜ੍ਹ ਗੇਟ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਅਰੋੜਾ ਅਤੇ ਪੰਜਾਬ ਮੀਡੀਆ ਟਾਈਮਜ਼ ਅਖ਼ਬਾਰ ਤੇ ਚੈਨਲ ਦੇ ਐਡੀਟਰ-ਇਨ-ਚੀਫ਼ ਕੇ. ਐਲ. ਜੀਤ ਵਾਲੀਆ ਵੱਲੋਂ ਜਾਰੀ ਕੀਤੇ ਗਏ। ਇਸ ਮੌਕੇ ਕਲਾ ਪ੍ਰੇਮੀਆਂ…

 

ਅੰਮ੍ਰਿਤਸਰ, 24 ਸਤੰਬਰ (ਸੰਦੀਪ ਸਿੰਘ ਰਾਜੂ/ਮਨਜੀਤ ਮਹਿਰਾ): ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ਼ ਫਾਈਨ ਆਰਟ ਦੀਆਂ ਨਵੀਆਂ ਪੇਂਟਿੰਗਾਂ ਦੇ ਪੋਸਟਰ ਅੱਜ ਪ੍ਰਸਿੱਧ ਸਮਾਜ ਸੇਵੀ ਅਤੇ ਮਿੱਠੂ ਡੇਅਰੀ, ਲੋਹਗੜ੍ਹ ਗੇਟ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਅਰੋੜਾ ਅਤੇ ਪੰਜਾਬ ਮੀਡੀਆ ਟਾਈਮਜ਼ ਅਖ਼ਬਾਰ ਤੇ ਚੈਨਲ ਦੇ ਐਡੀਟਰ-ਇਨ-ਚੀਫ਼ ਕੇ. ਐਲ. ਜੀਤ ਵਾਲੀਆ ਵੱਲੋਂ ਜਾਰੀ ਕੀਤੇ ਗਏ। ਇਸ ਮੌਕੇ ਕਲਾ ਪ੍ਰੇਮੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਕਲਾਕਾਰ ਰਾਜਪਾਲ ਸੁਲਤਾਨ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਅਸ਼ਵਨੀ ਅਰੋੜਾ ਨੇ ਕਿਹਾ ਕਿ ਕਲਾ ਮਨੁੱਖ ਦੀਆਂ ਭਾਵਨਾਵਾਂ, ਸੋਚ ਅਤੇ ਸੱਭਿਆਚਾਰ ਨੂੰ ਪ੍ਰਗਟ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਰਾਜਪਾਲ ਸੁਲਤਾਨ ਨੇ ਆਪਣੀ ਕਲਾ ਰਾਹੀਂ ਇਸ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਪੇਂਟਿੰਗਾਂ ਵਿੱਚ ਰੰਗਾਂ ਦੀ ਖੂਬਸੂਰਤੀ ਦੇ ਨਾਲ-ਨਾਲ ਰਚਨਾਤਮਕ ਸੋਚ ਅਤੇ ਡੂੰਘੀ ਸੰਵੇਦਨਸ਼ੀਲਤਾ ਵੀ ਨਜ਼ਰ ਆਉਂਦੀ ਹੈ।

ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਵਰਗੇ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਵਿੱਚ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੀ ਕਲਾ ਲੋਕਾਂ ਤੱਕ ਪਹੁੰਚਾਉਣ ਲਈ ਢੁੱਕਵਾਂ ਮੰਚ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਰਾਜਪਾਲ ਸੁਲਤਾਨ ਵੱਲੋਂ ਲਗਾਤਾਰ ਨਵੀਆਂ ਕਲਾਕ੍ਰਿਤੀਆਂ ਪੇਸ਼ ਕਰਨਾ ਕਲਾ ਪ੍ਰੇਮੀਆਂ ਲਈ ਖੁਸ਼ੀ ਦੀ ਗੱਲ ਹੈ।

ਉਨ੍ਹਾਂ ਨੇ ਰਾਜਪਾਲ ਸੁਲਤਾਨ ਨੂੰ ਨਵੀਆਂ ਪੇਂਟਿੰਗਾਂ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਕਲਾ ਦੇ ਖੇਤਰ ਵਿੱਚ ਰਚਨਾਤਮਕਤਾ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਕਲਾ ਅਤੇ ਸੱਭਿਆਚਾਰ ਪ੍ਰਤੀ ਰੁਚੀ ਵਧਾਉਣ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।

ਇਸ ਮੌਕੇ ਪ੍ਰਸਿੱਧ ਕਲਾਕਾਰ ਰਾਜਪਾਲ ਸੁਲਤਾਨ ਨੇ ਅਸ਼ਵਨੀ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲਾ ਪ੍ਰੇਮੀਆਂ ਅਤੇ ਸਮਾਜ ਸੇਵੀਆਂ ਵੱਲੋਂ ਕਲਾਕਾਰਾਂ ਨੂੰ ਮਿਲਣ ਵਾਲਾ ਉਤਸ਼ਾਹ ਉਨ੍ਹਾਂ ਲਈ ਵੱਡੀ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਪੇਂਟਿੰਗਾਂ ਰਾਹੀਂ ਸੁੰਦਰਤਾ, ਸੱਭਿਆਚਾਰ ਅਤੇ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਲਾ ਪ੍ਰੇਮੀਆਂ ਲਈ ਨਵੀਆਂ ਕਲਾਕ੍ਰਿਤੀਆਂ ਪੇਸ਼ ਕਰਦੇ ਰਹਿਣਗੇ।

ਇਸ ਮੌਕੇ ਗੌਰੀਸ਼ ਅਰੋੜਾ, ਤਾਨਿਸ਼ ਅਰੋੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਹਾਜ਼ਰ ਲੋਕਾਂ ਨੇ ਰਾਜਪਾਲ ਸੁਲਤਾਨ ਦੀਆਂ ਨਵੀਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕਰਦਿਆਂ ਕਲਾਕਾਰਾਂ ਅਤੇ ਕਲਾ ਦੇ ਖੇਤਰ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports