ਅੰਮ੍ਰਿਤਸਰ 23 ਸਤੰਬਰ (ਕੇ.ਐਲ. ਜੀਤ ਵਾਲੀਆ/ਫੁਲਜੀਤ ਵਰਪਾਲ ): ਡਾ. ਵਿਜੇ ਸਤਬੀਰ ਸਿੰਘ ਆਈ ਏ ਐਸ ਰਿਟਾ, ਪ੍ਰਸ਼ਾਸਕ, ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਨੇ ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦ੍ਰ ਫੜਨਵੀਸ ਜੀ ਨਾਲ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਸਪਤਾਲ ਦੇ ਵਿਸਥਾਰ ਸੰਬੰਧੀ ਵਿਸ਼ੇਸ਼ ਮੁਲਾਕਾਤ ਕੀਤੀ।
ਹਸਪਤਾਲ ਦੇ ਵਿਸਥਾਰ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਸ਼ਾਸਕ ਸਾਹਿਬ ਨੇ ਕਿਹਾ ਕਿ ਇਸ ਹਸਪਤਾਲ ਲਈ ਜ਼ਮੀਨ ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਦਾਨ ਵਜੋਂ ਦਾਨ ਕੀਤੀ ਗਈ ਸੀ। ਨਾਂਦੇੜ ਵਿੱਚ ਵੱਡੇ ਅਤਿ-ਆਧੁਨਿਕ ਹਸਪਤਾਲ ਦੀ ਘਾਟ ਹੈ, ਇਸ ਲਈ ਹਸਪਤਾਲ ਦਾ ਵਿਸਥਾਰ ਕਰਨਾ ਬਹੁਤ ਜ਼ਰੂਰੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਨਾਂਦੇੜ ਲਈ 500 ਬੇਡ ਦਾ ਇੱਕ ਵੱਡਾ ਹਸਪਤਾਲ ਕਾਫ਼ੀ ਹੈ। ਇਸ ਤੋਂ ਇਲਾਵਾ, ਹਸਪਤਾਲ ਦੇ ਵਿਸਥਾਰ ਨਾਲ ਨਾਂਦੇੜ ਵਿੱਚ ਰੁਜ਼ਗਾਰ ਪੈਦਾ ਹੋਵੇਗਾ। ਪ੍ਰਸ਼ਾਸਕ ਸਾਹਿਬ ਨੇ ਮੁੱਖ ਮੰਤਰੀ ਜੀ ਨੂੰ ਵਿਸ਼ੇਸ਼ ਪੱਤਰ ਦੇ ਕਰ ਬੇਨਤੀ ਕੀਤੀ ਕਿ ਹਸਪਤਾਲ ਦੀਆਂ 50% ਨੌਕਰੀਆਂ ਪੜ੍ਹੇ-ਲਿਖੇ ਸਿੱਖ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣ, ਅਤੇ ਸਿੱਖ ਭਾਈਚਾਰੇ ਅਤੇ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇ।
ਇਸ ਤੋਂ ਇਲਾਵਾ “ਹਿੰਦ-ਦੀ-ਚਾਦਰ” ਸਮਾਗਮ ਦੇ ਸਫਲ ਆਯੋਜਨ ਸੰਬੰਧੀ ਹੋਈ ਚਰਚਾ ਦੌਰਾਨ, ਇਸ ਸਮਾਗਮ ਦੀ ਸਮਾਪਤੀ ਮਿਤੀ 05 ਤੋਂ 07 ਦਸੰਬਰ 2026 ਨੂੰ ਹੋਵੇਗੀ। ਜਿਸ ਲਈ ਪ੍ਰਸ਼ਾਸਕ ਸਾਹਿਬ ਨੇਂ ਮਾਨਯੋਗ ਮੁੱਖ ਮੰਤਰੀ ਜੀ ਵਿਸ਼ੇਸ਼ ਸੱਦਾ ਦਿੱਤਾ ਤੇ ਮੁੱਖ ਮੰਤਰੀ ਜੀ ਨੇ ਸਮਾਪਤੀ ਸਮਾਗਮ ਲਈ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਆਉਣ ਦਾ ਵਾਅਦਾ ਕੀਤਾ ਹੈ।
















