ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

‘ਡਾਂਸ ਕਾ ਤੂਫਾਨ’ ਨੇ ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਦਿੱਤਾ ਮੰਚ

ਸ਼ਾਨਦਾਰ ਪੇਸ਼ਕਾਰੀਆਂ ਨਾਲ ਬੱਚਿਆਂ ਨੇ ਲੁੱਟੀ ਵਾਹ-ਵਾਹ, ਵਿਸ਼ੇਸ਼ ਮਹਿਮਾਨਾਂ ਨੇ ਹੌਸਲਾ ਵਧਾਇਆ ਅੰਮ੍ਰਿਤਸਰ, 20 ਸਤੰਬਰ (ਕੇ.ਐਲ. ਜੀਤ ਵਾਲੀਆ)- ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਅਤੇ ਲਿਟਲ ਲਾਇਨ ਪੰਜਾਬੀ ਡਾਂਸ ਅਕੈਡਮੀ ਵੱਲੋਂ ਬੱਚਿਆਂ ਅੰਦਰ ਛੁਪੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਤੇ ਉਸ ਨੂੰ ਵੱਡਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ‘ਡਾਂਸ ਕਾ ਤੂਫਾਨ’ ਸਮਾਗਮ ਯਾਦਗਾਰੀ ਹੋ…

ਸ਼ਾਨਦਾਰ ਪੇਸ਼ਕਾਰੀਆਂ ਨਾਲ ਬੱਚਿਆਂ ਨੇ ਲੁੱਟੀ ਵਾਹ-ਵਾਹ, ਵਿਸ਼ੇਸ਼ ਮਹਿਮਾਨਾਂ ਨੇ ਹੌਸਲਾ ਵਧਾਇਆ

ਅੰਮ੍ਰਿਤਸਰ, 20 ਸਤੰਬਰ (ਕੇ.ਐਲ. ਜੀਤ ਵਾਲੀਆ)- ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਅਤੇ ਲਿਟਲ ਲਾਇਨ ਪੰਜਾਬੀ ਡਾਂਸ ਅਕੈਡਮੀ ਵੱਲੋਂ ਬੱਚਿਆਂ ਅੰਦਰ ਛੁਪੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਤੇ ਉਸ ਨੂੰ ਵੱਡਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ‘ਡਾਂਸ ਕਾ ਤੂਫਾਨ’ ਸਮਾਗਮ ਯਾਦਗਾਰੀ ਹੋ ਨਿਬੜਿਆ। ਸਮਾਗਮ ਦੌਰਾਨ ਬੱਚਿਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਅਤੇ ਮਹਿਮਾਨਾਂ ਦਾ ਦਿਲ ਜਿੱਤ ਲਿਆ।

ਸਮਾਗਮ ਦੇ ਮੁੱਖ ਮਹਿਮਾਨ ਫੂਡ ਸੇਫਟੀ ਕਮਿਸ਼ਨਰ ਜਲੰਧਰ ਰਜਿੰਦਰ ਸਿੰਘ ਅਤੇ ਜੀ.ਐਨ.ਡੀ.ਯੂ. ਦੇ ਸਿਕਿਉਰਟੀ ਇੰਚਾਰਜ ਹਰਵਿੰਦਰ ਸਿੰਘ ਸੰਧੂ ਸਨ। ਇਸ ਤੋਂ ਇਲਾਵਾ ਫਿਲਮੀ ਕਲਾਕਾਰ ਅਤੇ ਐਡਵੋਕੇਟ ਅਰਵਿੰਦਰ ਭੱਟੀ, ਪੰਜਾਬ ਮੀਡੀਆ ਟਾਈਮਜ਼ ਦੇ ਮੁੱਖ ਸੰਪਾਦਕ ਕੇ.ਐਲ. ਜੀਤ ਵਾਲੀਆ, ਹਿਊਮਨ ਰਾਈਟਸ ਦੇ ਚੇਅਰਮੈਨ ਰਾਜ ਕੁਮਾਰ ਖੋਸਲਾ, ਉੱਘੇ ਜਿਊਲਰ ਰੁਪਿੰਦਰ ਸਿੰਘ ਲਾਡਾ, ਉਘੇ ਆਰਟਿਸਟ ਅਮਨ ਭਾਰਤਵਾਜ,ਸਮਾਜ ਸੇਵਕ ਨਵਲ ਕਿਸ਼ੋਰ, ਸਮਾਜ ਸੇਵਕ ਅਸ਼ਵਨੀ ਅਰੋੜਾ ਮਿੱਠੂ ਸਵੀਟ, ਉੱਘੇ ਜਿਊਲਰ ਰਾਜ ਵਰਮਾ, ਪ੍ਰਸਿੱਧ ਵੇਟ ਲਿਫਟਰ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉੱਘੇ ਕਲਾਕਾਰ ਰਾਜਨ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।

ਸਮਾਗਮ ਦੀ ਸਮੁੱਚੀ ਦੇਖ-ਰੇਖ ਹਰਪ੍ਰੀਤ ਸਿੰਘ, ਐਮ.ਡੀ. ਲਿਟਲ ਲਾਇਨ ਪੰਜਾਬੀ, ਅਤੇ ਪੀ.ਡੀ.ਐਕਸ. ਪੰਕਜ ਅਰੋੜਾ ਵੱਲੋਂ ਕੀਤੀ ਗਈ।

ਇਸ ਮੌਕੇ ਅਕੈਡਮੀ ਦੇ ਬੱਚਿਆਂ ਨੇ ਡਾਂਸ, ਗਿੱਧਾ, ਭੰਗੜਾ ਅਤੇ ਸੱਭਿਆਚਾਰਕ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦਾ ਲੋਹਾ ਮਨਵਾਇਆ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਪੂਰੇ ਸਮਾਗਮ ਨੂੰ ਰੰਗਾਰੰਗ ਅਤੇ ਉਤਸ਼ਾਹਪੂਰਨ ਮਾਹੌਲ ਵਿੱਚ ਬਦਲ ਦਿੱਤਾ ਅਤੇ ਹਾਜ਼ਰ ਦਰਸ਼ਕਾਂ ਵੱਲੋਂ ਉਨ੍ਹਾਂ ਦੀ ਖੂਬ ਹੌਸਲਾ-ਅਫਜ਼ਾਈ ਕੀਤੀ ਗਈ।

ਸਮਾਗਮ ਦੌਰਾਨ ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਵੱਲੋਂ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਮਹਿਮਾਨਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ੀਲਡਾਂ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਰਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਸੰਧੂ ਨੇ ਰਾਜਪਾਲ ਸੁਲਤਾਨ ਅਤੇ ਹਰਪ੍ਰੀਤ ਸਿੰਘ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਅੰਦਰ ਮੌਜੂਦ ਹੁਨਰ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ।

ਫਿਲਮੀ ਕਲਾਕਾਰ ਅਰਵਿੰਦਰ ਭੱਟੀ, ਰਾਜ ਕੁਮਾਰ ਖੋਸਲਾ, ਨਵਲ ਕਿਸ਼ੋਰ ਅਤੇ ਅਸ਼ਵਨੀ ਅਰੋੜਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਤੇ ਮੰਚ ਬੱਚਿਆਂ ਨੂੰ ਆਪਣੀ ਕਲਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।

ਅੰਤ ਵਿੱਚ ਉੱਘੇ ਆਰਟਿਸਟ ਰਾਜਪਾਲ ਸੁਲਤਾਨ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਬੱਚਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ ਅਤੇ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਸਹੀ ਮੰਚ ਅਤੇ ਉਤਸ਼ਾਹ ਮਿਲਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports