ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਕੋਆਰਡੀਨੇਟਰ ਮੈਡਮ ਸੰਦੀਪ ਕੌਰ ਅਤੇ ਬਲਾਕ ਪ੍ਰਧਾਨ ਰਜਨੀ ਬਾਲਾ ਦੀ ਅਗਵਾਈ ਵਿੱਚ “ਤੀਆਂ ਤੀਜ ਦੀਆਂ ” ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

  ਗਿੱਧਾ , ਭੰਗੜਾ , ਸਿੱਠਣੀਆਂ ਝੁੰਮਰ , ਘੋੜੀਆਂ , ਸੁਹਾਗ , ਛੰਦ ਅਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ – ਸੰਦੀਪ ਕੌਰ , ਰਜਨੀ ਬਾਲਾ ਖੰਨਾ 16 ਅਗਸਤ ( ਜੇ ਐੱਸ ਖੰਨਾ ) ਹਲਕਾ ਖੰਨਾ ਦੇ ਬਿੱਗ ਬੌਸ ਸੈਲੀਬ੍ਰੇਸ਼ਨ ਬਾਜ਼ਾਰ ਵਿਖ਼ੇ ਆਮ ਆਦਮੀ ਪਾਰਟੀ ਹਲਕਾ ਖੰਨਾ ਦੇ ਮਹਿਲਾ ਵਿੰਗ ਦੇ ਕੋਆਰਡੀਨੇਟਰ ਮੈਡਮ ਸੰਦੀਪ ਕੌਰ…

 

ਗਿੱਧਾ , ਭੰਗੜਾ , ਸਿੱਠਣੀਆਂ ਝੁੰਮਰ , ਘੋੜੀਆਂ , ਸੁਹਾਗ , ਛੰਦ ਅਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ – ਸੰਦੀਪ ਕੌਰ , ਰਜਨੀ ਬਾਲਾ

ਖੰਨਾ 16 ਅਗਸਤ
( ਜੇ ਐੱਸ ਖੰਨਾ ) ਹਲਕਾ ਖੰਨਾ ਦੇ ਬਿੱਗ ਬੌਸ ਸੈਲੀਬ੍ਰੇਸ਼ਨ ਬਾਜ਼ਾਰ ਵਿਖ਼ੇ ਆਮ ਆਦਮੀ ਪਾਰਟੀ ਹਲਕਾ ਖੰਨਾ ਦੇ ਮਹਿਲਾ ਵਿੰਗ ਦੇ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਅਤੇ ਬਲਾਕ ਪ੍ਰਧਾਨ ਮੈਡਮ ਰਜਨੀ ਬਾਲਾ ਦੀ ਅਗਵਾਈ ਵਿੱਚ ” ਤੀਆਂ ਤੀਜ ਦੀਆਂ ” ਦੇ ਸਮਾਗਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਮਾਲਵਾ ਸੈਂਟਰਲ ਜ਼ੋਨ ਦੇ ਇੰਚਾਰਜ ਮੈਡਮ ਅੰਮ੍ਰਿਤ ਪੁਰੀ ਸਮਰਾਲਾ , ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਗਰੇਵਾਲ , ਜਿਲ੍ਹਾ ਸਕੱਤਰ ਮੈਡਮ ਜਗਵੰਤ ਕੌਰ , ਜਿਲ੍ਹਾ ਸੰਯੁਕਤ ਸਕੱਤਰ ਮੈਡਮ ਨੀਲੂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਮਹਿਲਾ ਸਖੀਆਂ ਅਤੇ ਸ਼ਹਿਰ ਦੀਆ ਭੈਣਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹਲਕਾ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਅਤੇ ਬਲਾਕ ਪ੍ਰਧਾਨ ਰਜਨੀ ਬਾਲਾ ਨੇ ਕਿਹਾ ਕਿ ਇਹ ” ਤੀਆਂ ਤੀਜ ਦੀਆਂ ” ਦਾ ਤਿਉਹਾਰ ਮੁਟਿਆਰਾਂ ਅਤੇ ਸੁਆਣੀਆਂ ਵੱਲੋਂ ਬੜੇ ਹੀ ਉਤਸ਼ਾਹ ਅਤੇ ਨਵੀਆਂ ਨਵੀਆਂ ਪੋਸ਼ਾਕਾਂ ਪਾ ਕੇ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਾਰੀਆਂ ਮੁਟਿਆਰਾਂ ਅਤੇ ਸੁਆਣੀਆਂ ਨੇ ਗਿੱਧਾ , ਭੰਗੜਾ , ਸਿੱਠਣੀਆਂ , ਝੁੰਮਰ , ਕਿੱਕਲੀ , ਘੋੜੀਆਂ , ਸੁਹਾਗ , ਛੰਦ ਅਤੇ ਬੋਲੀਆਂ ਪਾ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਹਲਕਾ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਅਤੇ ਬਲਾਕ ਪ੍ਰਧਾਨ ਰਜਨੀ ਬਾਲਾ ਨੇ ਕਿਹਾ ਕਿ ਇਹ ਤਿਉਹਾਰ ਹਰ ਮੁਟਿਆਰ ਅਤੇ ਸੁਆਣੀਆਂ ਲਈ ਬਹੁਤ ਹੀ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ। ਸਾਨੂੰ ਸਾਰਿਆਂ ਨੂੰ ਸਾਡੇ ਤਿਉਹਾਰ ਅਤੇ ਸੱਭਿਆਚਾਰਕ ਮੇਲੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੈਡਮ ਸੰਦੀਪ ਕੌਰ ਨੇ ਉਚੇਚੇ ਤੌਰ ਤੇ ਕਿਹਾ ਕਿ ਇਹ ਮੇਲੇ ਸਾਨੂੰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ। ਉਹਨਾਂ ਪਾਰਟੀ ਦੀਆਂ ਸੀਨੀਅਰ ਮਹਿਲਾਂ ਨੇਤਾਵਾਂ ਦਾ ਇੱਥੇ ਪਹੁੰਚਣ ‘ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਆਸ ਕੀਤੀ ਕਿ ਮਹਿਲਾ ਵਿੰਗ ਇਸੇ ਤਰ੍ਹਾਂ ਹੀ ਪਾਰਟੀ ਦੀਆਂ ਹਰ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਹੇਗਾ ਅਤੇ ਪਾਰਟੀ ਨੂੰ ਮਜਬੂਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ। ਇਹ “ਤੀਆਂ ਤੀਜ ਦੀਆਂ “ਦਾ ਤਿਉਹਾਰ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਸਮਾਪਤ ਹੋ ਗਿਆ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports