ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਪੰਜ ਜ਼ਿਲ੍ਹਿਆਂ ਦੇ ਰਾਈਸ ਮਿਲਰਾਂ ਨੇ ਇਕਜੁੱਟ ਹੋ ਕੇ ਬਣਾਈ ‘ਨਿਊ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ’

  ਅੰਮ੍ਰਿਤਸਰ, 12 ਅਗਸਤ (ਕੇ. ਐਲ. ਜੀਤ ਵਾਲੀਆ) – ਪੰਜਾਬ ਦੇ ਪੰਜ ਮਹੱਤਵਪੂਰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਰਾਈਸ ਸੈਲਰ ਮਿਲ ਮਾਲਕਾਂ ਨੇ ਸਾਂਝੇ ਤੌਰ ’ਤੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਇਕਜੁੱਟ ਹੁੰਦਿਆਂ ‘ਨਿਊ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ’ ਦਾ ਗਠਨ ਕੀਤਾ। ਐਸੋਸੀਏਸ਼ਨ ਦੇ…

 

ਅੰਮ੍ਰਿਤਸਰ, 12 ਅਗਸਤ (ਕੇ. ਐਲ. ਜੀਤ ਵਾਲੀਆ) – ਪੰਜਾਬ ਦੇ ਪੰਜ ਮਹੱਤਵਪੂਰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਰਾਈਸ ਸੈਲਰ ਮਿਲ ਮਾਲਕਾਂ ਨੇ ਸਾਂਝੇ ਤੌਰ ’ਤੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਇਕਜੁੱਟ ਹੁੰਦਿਆਂ ‘ਨਿਊ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ’ ਦਾ ਗਠਨ ਕੀਤਾ। ਐਸੋਸੀਏਸ਼ਨ ਦੇ ਗਠਨ ਮੌਕੇ ਪੰਜਾਂ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਰਾਈਸ ਮਿਲਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਹੋਈ ਮੀਟਿੰਗ ਦੌਰਾਨ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਅਜੀਤ ਨਾਰੰਗ ਅਤੇ ਵਿਨੋਦ ਚੱਢਾ ਨੂੰ ਐਸੋਸੀਏਸ਼ਨ ਦੇ ਪੈਟਰਨ, ਅਵਤਾਰ ਸਿੰਘ ਤਨੇਜਾ ਨੂੰ ਚੇਅਰਮੈਨ ਅਤੇ ਬਲਵਿੰਦਰ ਸਿੰਘ ਹਰੂਵਾਲ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਰਜਿੰਦਰ ਸਲਵਾਨ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ, ਜਦਕਿ ਸੁਰਜੀਤ ਸਿੰਘ ਕੰਗ, ਅਨੀਲ ਧਵਨ ਪੱਟੀ ਅਤੇ ਸੰਜੀਵ ਭੰਡਾਰੀ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਐਸੋਸੀਏਸ਼ਨ ਦੀ ਕਾਰਜਕਾਰਨੀ ਵਿੱਚ ਸੰਜੀਵ ਆਨੰਦ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸੰਬੋਧ ਗਰਗ, ਜਰਨੈਲ ਸਿੰਘ ਰੰਧਾਵਾ, ਬਲਜਿੰਦਰਜੀਤ ਸਿੰਘ ਸਾਬੀ, ਨਵੀਨ ਗੁਪਤਾ, ਰਮਨ ਡੋਗਰਾ ਅਤੇ ਜਗਜੀਤ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਅਮਨ ਓਹਰੀ ਅਤੇ ਮਨੀਸ਼ ਰਲਹਨ ਨੂੰ ਐਸੋਸੀਏਸ਼ਨ ਦਾ ਕੈਸ਼ੀਅਰ ਚੁਣਿਆ ਗਿਆ।

ਨਵੇਂ ਚੁਣੇ ਗਏ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਸਲਵਾਨ ਅਤੇ ਚੇਅਰਮੈਨ ਅਵਤਾਰ ਸਿੰਘ ਤਨੇਜਾ ਨੇ ਕਿਹਾ ਕਿ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਰਾਈਸ ਮਿਲਰਾਂ ਨੂੰ ਕਈ ਅਜਿਹੀਆਂ ਵਿਸ਼ੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਵੱਖਰੀਆਂ ਹਨ। ਇਨ੍ਹਾਂ ਮੁੱਦਿਆਂ ਨੂੰ ਇੱਕ ਸਾਂਝੇ ਮੰਚ ਰਾਹੀਂ ਸਰਕਾਰ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਲਈ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਰਾਈਸ ਮਿਲ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਇਕੱਠਾ ਕਰਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਅਤੇ ਉਨ੍ਹਾਂ ਦੇ ਵਿਹਾਰਕ ਹੱਲ ਲਈ ਯਤਨ ਕਰਨਾ ਹੋਵੇਗਾ। ਨਵੇਂ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਪੰਜਾਂ ਜ਼ਿਲ੍ਹਿਆਂ ਦੇ ਮਿਲਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਗੇ।

ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਈਸ ਸੈਲਰ ਮਿਲਰਾਂ ਨਾਲ ਸਬੰਧਤ ਕੋਈ ਵੀ ਨਵੀਂ ਨੀਤੀ ਜਾਂ ਨਿਯਮ ਬਣਾਉਣ ਤੋਂ ਪਹਿਲਾਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਮਿਲਰਾਂ ਦੀਆਂ ਮੁਸ਼ਕਲਾਂ ਅਤੇ ਵਿਹਾਰਕ ਪੱਖਾਂ ਨੂੰ ਨੀਤੀ ਬਣਾਉਣ ਸਮੇਂ ਧਿਆਨ ਵਿੱਚ ਰੱਖਿਆ ਜਾਵੇ ਤਾਂ ਜੋ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਹੋ ਸਕੇ।

ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦੇਣ ਲਈ ਪਹੁੰਚੇ। ਉਨ੍ਹਾਂ ਨੇ ਐਸੋਸੀਏਸ਼ਨ ਦੇ ਗਠਨ ਦੀ ਸ਼ਲਾਘਾ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਮਨੋਜ ਉੱਪਲ, ਓਮ ਮਲਹੋਤਰਾ, ਵਿਨੋਦ ਗੁਜਰਾਤ, ਸੁਰਿੰਦਰ ਕੁਮਾਰ ਕੱਕੜ, ਕਵਲਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਾਈਸ ਮਿਲਰ ਐਸੋਸੀਏਸ਼ਨ ਦੇ ਮੈਂਬਰ ਅਤੇ ਪੰਜਾਂ ਜ਼ਿਲ੍ਹਿਆਂ ਤੋਂ ਆਏ ਰਾਈਸ ਸੈਲਰ ਮਿਲ ਮਾਲਕ ਹਾਜ਼ਰ ਸਨ। ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਿਲਰਾਂ ਦੇ ਹਿੱਤਾਂ ਦੀ ਰੱਖਿਆ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਸਰਕਾਰ ਨਾਲ ਬਿਹਤਰ ਤਾਲਮੇਲ ਬਣਾਉਣਾ ਐਸੋਸੀਏਸ਼ਨ ਦੀ ਮੁੱਖ ਤਰਜੀਹ ਰਹੇਗੀ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports