ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਅੰਮ੍ਰਿਤਸਰ ਜ਼ਿਲ੍ਹੇ ਤੋਂ ਪਟਵਾਰੀ ਤੇ ਰਿਟਾਇਰ ਪਟਵਾਰੀਆਂ ਨੇ ਚੰਡੀਗੜ੍ਹ ਮਹਾਂਰੈਲੀ ਵਿੱਚ ਕੀਤੀ ਵੱਡੀ ਸ਼ਮੂਲੀਅਤ

  ਅੰਮ੍ਰਿਤਸਰ , 7 ਅਗਸਤ (ਭੁੱਲਰ ਦੇਵੀਦਾਸਪੁਰੀਆ) — ਰੈਵਨਿਊ ਪਟਵਾਰ ਯੂਨੀਅਨ ਰਜਿ. ਪੰਜਾਬ ਅਤੇ ਰਿਟਾਇਰਡ ਪਟਵਾਰੀ-ਕਾਨੂੰਗੋ ਸਾਥੀਆਂ ਵੱਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਦਾਣਾ ਮੰਡੀ, ਸੈਕਟਰ-39, ਚੰਡੀਗੜ੍ਹ ਵਿਖੇ ਹੋਈ ਮਹਾਂਰੈਲੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ…

 

ਅੰਮ੍ਰਿਤਸਰ , 7 ਅਗਸਤ (ਭੁੱਲਰ ਦੇਵੀਦਾਸਪੁਰੀਆ) — ਰੈਵਨਿਊ ਪਟਵਾਰ ਯੂਨੀਅਨ ਰਜਿ. ਪੰਜਾਬ ਅਤੇ ਰਿਟਾਇਰਡ ਪਟਵਾਰੀ-ਕਾਨੂੰਗੋ ਸਾਥੀਆਂ ਵੱਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਦਾਣਾ ਮੰਡੀ, ਸੈਕਟਰ-39, ਚੰਡੀਗੜ੍ਹ ਵਿਖੇ ਹੋਈ ਮਹਾਂਰੈਲੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਤਹਿਸੀਲ ਅੰਮ੍ਰਿਤਸਰ-1 ਦੇ ਪ੍ਰਧਾਨ ਸੌਰਭ ਸ਼ਰਮਾ, ਤਹਿਸੀਲ ਅੰਮ੍ਰਿਤਸਰ-2 ਦੇ ਪ੍ਰਧਾਨ ਜੋਬਨਜੀਤ ਸਿੰਘ, ਪੰਜਾਬ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਸਮਰਾ, ਜਨਰਲ ਸਕੱਤਰ ਹਰਪ੍ਰੀਤ ਸਿੰਘ ਬਾਬਾ ਜੀ, ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸੋਹੀ, ਫਤਿਹ ਸਿੰਘ, ਮਹੇਸ਼ ਕੁਮਾਰ, ਸੰਜੀਵ ਕੁਮਾਰ ਅਤੇ ਪ੍ਰਤੀਨਿਧੀ ਜਸਪਾਲ ਸਿੰਘ ਸਮੇਤ ਆਗੂ ਰੈਲੀ ਵਿੱਚ ਸ਼ਾਮਲ ਹੋਏ।

ਤਹਿਸੀਲ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰੀਆ, ਜਨਰਲ ਸਕੱਤਰ ਗੁਰਦੇਵ ਸਿੰਘ ਬੁੱਟਰ, ਹਰਪ੍ਰਤਾਪ ਸਿੰਘ, ਬਾਬਾ ਸੁਰਿੰਦਰ ਸਿੰਘ ਭੋਏਵਾਲ, ਮਨਪ੍ਰੀਤ ਸਿੰਘ ਮਲਹਾਰ, ਰਸ਼ਪਾਲ ਸਿੰਘ ਜਲਾਲਉਸਮਾਂ, ਸੱਤਪਾਲ ਸਿੰਘ, ਗੌਰਵ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਸਮੁੱਚੀ ਤਹਿਸੀਲ ਦੇ ਪਟਵਾਰੀ ਵੀ ਵੱਡੀ ਗਿਣਤੀ ਵਿੱਚ ਪੁੱਜੇ।

ਇਸੇ ਤਰ੍ਹਾਂ ਤਹਿਸੀਲ ਅਜਨਾਲਾ ਤੋਂ ਪ੍ਰਧਾਨ ਗੁਰਬਾਜ਼ ਸਿੰਘ ਆਪਣੇ ਸਾਥੀਆਂ ਸਮੇਤ, ਮਜੀਠਾ ਤੋਂ ਪ੍ਰਧਾਨ ਮਨਵੀਰ ਸਿੰਘ ਅਤੇ ਮਨਵੀਰ ਸਿੰਘ ਮੱਲੀ ਆਪਣੇ ਸਾਥੀਆਂ ਸਮੇਤ ਅਤੇ ਤਹਿਸੀਲ ਲੋਪੋਕੇ ਤੋਂ ਪ੍ਰਧਾਨ ਕਰਨਜੀਤ ਸਿੰਘ ਦੀ ਅਗਵਾਈ ਹੇਠ ਪਟਵਾਰੀ ਰੈਲੀ ਵਿੱਚ ਸ਼ਾਮਲ ਹੋਏ।

ਰਿਟਾਇਰਡ ਕਾਨੂੰਗੋ ਅਤੇ ਪਟਵਾਰੀ ਸਾਥੀਆਂ ਦੀ ਅਗਵਾਈ ਪੰਜਾਬ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਨੇ ਕੀਤੀ। ਕੁਲਵੰਤ ਸਿੰਘ ਡੇਹਰੀਵਾਲ ਸਮੇਤ ਹੋਰ ਸਾਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਮਹਾਂਰੈਲੀ ਵਿੱਚ ਸ਼ਮੂਲੀਅਤ ਕੀਤੀ।

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ

ਰੈਲੀ ਦੌਰਾਨ ਸਾਂਝੇ ਮੁਲਾਜ਼ਮ ਵਰਗ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 2.59 ਦੇ ਗੁਣਾਂਕ ਨਾਲ ਪੇਅ ਕਮਿਸ਼ਨ ਦੇ ਬਕਾਏ ਇਕਮੁਸ਼ਤ ਜਾਰੀ ਕਰਨ, ਮੁਲਾਜ਼ਮਾਂ ’ਤੇ ਲਾਇਆ ਗਿਆ 200 ਰੁਪਏ ਪ੍ਰਤੀ ਮਹੀਨਾ ਟੈਕਸ ਬੰਦ ਕਰਨ ਅਤੇ 18 ਫੀਸਦੀ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ ਕੀਤੀ ਗਈ।

ਇਸ ਤੋਂ ਇਲਾਵਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਕਰਨ, ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਨ ਅਤੇ ਹਰ ਤਰ੍ਹਾਂ ਦੇ ਕੱਚੇ, ਠੇਕਾ ਆਧਾਰਿਤ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਵੀ ਪ੍ਰਮੁੱਖਤਾ ਨਾਲ ਉਠਾਈਆਂ ਗਈਆਂ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports