ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਭਾਰਤੀ ਹਾਕੀ ਟੀਮ ਤੇ ਫੌਜ ਲਈ ਲੜਨ ਵਾਲੇ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਨਾਲ ਗੁਰਿੰਦਰ ਮੱਟੂ ਨੇ ਕੀਤੀ ਮੁਲਾਕਾਤ

  ਅੰਮ੍ਰਿਤਸਰ 5 ਅਗਸਤ (ਕੇ.ਐਲ. ਜੀਤ ਵਾਲੀਆ):ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਅੱਜ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਵਿਚ ਪੈਂਦੇ ਪਿੰਡ ਮਰੜ ਦੇ ਜੰਮਪਲ ਹਰਚਰਨ ਸਿੰਘ ਨਾਲ ਵਿਸ਼ੇਸ ਮੁਲਾਕਾਤ ਕੀਤੀ ਪੇਸ਼ ਹਨ ਕੁੱਛ ਅੰਸ਼, ਜਿਨ੍ਹਾਂ ਨੇ ਭਾਰਤ ਦੀ ਪ੍ਰਤੀਨਿਧਤਾ ਸੰਸਾਰ ਦੇ ਅੰਦਰ ਹਾਕੀ ਦੇ ਮੈਦਾਨ ਵਿਚ ਉਸ ਸਮੇਂ ਕੀਤੀ ਜਦੋਂ ਭਾਰਤੀ…

 

ਅੰਮ੍ਰਿਤਸਰ 5 ਅਗਸਤ (ਕੇ.ਐਲ. ਜੀਤ ਵਾਲੀਆ):ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਅੱਜ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੀ ਤਹਿਸੀਲ ਵਿਚ ਪੈਂਦੇ ਪਿੰਡ ਮਰੜ ਦੇ ਜੰਮਪਲ ਹਰਚਰਨ ਸਿੰਘ ਨਾਲ ਵਿਸ਼ੇਸ ਮੁਲਾਕਾਤ ਕੀਤੀ ਪੇਸ਼ ਹਨ ਕੁੱਛ ਅੰਸ਼, ਜਿਨ੍ਹਾਂ ਨੇ ਭਾਰਤ ਦੀ ਪ੍ਰਤੀਨਿਧਤਾ ਸੰਸਾਰ ਦੇ ਅੰਦਰ ਹਾਕੀ ਦੇ ਮੈਦਾਨ ਵਿਚ ਉਸ ਸਮੇਂ ਕੀਤੀ ਜਦੋਂ ਭਾਰਤੀ ਹਾਕੀ ਦਾ ਝੰਡਾ ਪੂਰੇ ਵਿਸ਼ਵ ਵਿਚ ਸੀ। ਹਰਚਰਨ ਦਾ ਜਨਮ 15 ਜਨਵਰੀ 1950 ਨੂੰ ਹੋਇਆ। ਇਨ੍ਹਾਂ ਦੇ ਪਿਤਾ ਸ.ਦਰਸ਼ਨ ਸਿੰਘ ਆਪਣੇ ਇਲਾਕੇ ਦੇ ਮਸ਼ਹੂਰ ਕਬੱਡੀ ਖਿਡਾਰੀ ਸੀ । ਦਸਵੀਂ ਦੀ ਪ੍ਰੀਖਿਆ ਫਸਟ ਕਲਾਸ ਫਸਟ ਡਵੀਜ਼ਨ ਖਾਲਸਾ ਹਾਈ ਸਕੂਲ ‘ਸ਼ੇਖੂਪੁਰਾ ਵਿਚ ਪਾਸ ਕਰਨ ਉਪਰੰਤ ਹਰਚਰਨ ਸਿੰਘ ਨੇ ਸਪੋਰਟਸ ਕਾਲਜ ਜਲੰਧਰ ਵਿਚ ਦਾਖਲਾ ਲਿਆ। ਕਾਲਜ ਵਿਚ ਪੜ੍ਹਦੇ ਹੋਏ ਇੰਨੀ ਮਿਹਨਤ ਕੀਤੀ ਕਿ ਸੰਨ 1968 ਵਿਚ ਹਰਚਰਨ ਸਿੰਘ ਨੂੰ ਭਾਰਤੀ ਕੈਂਪ ਵਿਚ ਬੁਲਾ ਲਿਆ ਗਿਆ। 1969 ਤੋਂ 78 ਤਕ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਉਨ੍ਹਾਂ ਨੇ ਹੋਰ ਟੈਸਟ ਮੈਚਾਂ ਅਤੇ ਪ੍ਰਤੀਯੋਗਤਾ ਦੇ ਇਲਾਵਾ ਤਿੰਨ ਵਿਸ਼ਵ ਕੱਪ,ਦੋ ਓਲੰਪਿਕਸ ਅਤੇ ਦੋ ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ ਅਤੇ ਭਾਰਤ ਦੇ ਲਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕੀਤੇ। ਸਾਲ 1977-78 ਦੇ ਲਈ ਸਾਡੇ ਦੇਸ਼ ਵਿਚ ਖੇਡਾਂ ਲਈ ਸਭ ਤੋਂ ਉੱਚਾ ਪੁਰਸਕਾਰ ਅਰਜੁਨ ਪੁਰਸਕਾਰ ‘ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਨੇ ਭੇਟ ਕੀਤਾ। ਇਸਦੇ ਨਾਲ ਹੀ ਫੌਜੀ ਅਫਸਰ ਹੋਣ ਦੇ ਨਾਤੇ ਉਨ੍ਹਾਂ ਦੀ ਚੋਟੀ ਦੀ ਸੇਵਾ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1981 ਵਿਚ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ

ਸਵਾਲ :- ਤੁਸੀਂ ਹਾਕੀ ਖੇਡਣੀ ਕਦੋਂ ਸ਼ੁਰੂ ਕੀਤੀ ਅਤੇ ਉਸ ਵੇਲੇ ਤੁਹਾਡੇ ਕੋਚ ਕੌਣ ਸਨ?

ਜਵਾਬ :- ਮੈਂ ਹਾਕੀ ਸੱਤਵੀਂ ਸ਼੍ਰੇਣੀ ਵਿਚ ਖੇਡਣੀ ਸ਼ੁਰੂ ਕੀਤੀ ਅਤੇ ਉਸ ਸਮੇਂ ਸਾਡੇ ਸਕੂਲ ਦੇ ਕੋਚ ਸਰਦਾਰ ਦਲੀਪ ਸਿੰਘ ਸਨ । ਕਾਲਜ ਵਿਚ ਜਾ ਕੇ ਸਾਡੇ ਕੋਚ ਸ੍ਰੀ ਮਨਮੋਹਨ ਸਿੰਘ ਸਨ । ਜਦੋਂ ਮੈਂ ਪੰਜਾਬ, ਭਾਰਤੀ ਸੈਨਾ ਅਤੇ ਦੇਸ਼ ਦੇ ਲਈ ਖੇਡਿਆ, ਉਸ ਸਮੇਂ ਸਾਡੇ ਕਈ ਕੋਚ ਸਨ, ਜਿਵੇਂ ਕਿ ਸ੍ਰੀ ਗੁਰਚਰਨ ਸਿੰਘ ਬੋਧੀ, ਸ੍ਰੀ ਊਧਮ ਸਿੰਘ, ਸ੍ਰੀ ਬਲਬੀਰ ਸਿੰਘ, ਸ੍ਰੀ ਆਰ. ਐੱਸ. ਜੈਂਟਲ ਅਤੇ ਕੇ. ਡੀ. ਸਿੰਘ ਬਾਬੂ ਆਦਿ।

ਸਵਾਲ :- ਤੁਸੀਂ ਭਾਰਤੀ ਟੀਮ ਵਿਚ ਕਦੋਂ ਅਤੇ ਕਿਵੇਂ ਆਏ?

ਜਵਾਬ :- ਮੈਂ 1968 ਵਿਚ ਕਾਲਜ ਤੋਂ ਖੇਡਦੇ ਹੋਏ ਪੂਰਬੀ ਜਰਮਨੀ ਦੇ ਵਿਰੁੱਧ ਮੈਚ ਖੇਡਿਆ ਅਤੇ 1969 ਵਿਚ ਪੰਜਾਬ ਵਲੋਂ ਰਾਸ਼ਟਰੀ ਪ੍ਰਤੀਯੋਗਤਾ ਵਿਚ ਖੇਡਿਆ ਅਤੇ ਮੈਨੂੰ ਭਾਰਤ ਦੀ ਟੀਮ ਲਈ ਚੁਣਿਆ ਗਿਆ।

ਸਵਾਲ :- ਓਲੰਪਿਕ ਵਿਚ ਖੇਡਣਾ ਕਿਵੇਂ ਲੱਗਾ?

ਜਵਾਬ :- ਵੈਸੇ ਤਾਂ ਮੈਂ ਕਈ ਵਿਸ਼ਵ ਕੱਪ ਅਤੇ ਏਸ਼ੀਆਈ
ਖੇਡਾਂ ਖੇਡੀਆ ਹਨ, ਪਰ ਓਲੰਪਿਕ ਵਿਚ ਖੇਡਣ ਦੀ ‘ਭਾਵਨਾ ਵੱਖ ਹੀ ਹੁੰਦੀ ਹੈ । ਜੋ ਮੈਂ 1972 ‘ਚ ਮਿਉਨਿਖ ਅਤੇ 1976 ਵਿਚ ਮਾਂਟਰੀਅਲ ਵਿਚ ਮਹਿਸੂਸ ਕੀਤੀ। ਵਿਸ਼ਵ ਦੇ ਹਰ ਮੈਦਾਨ ਦੇ ਚੋਟੀ ਦੇ ਖਿਡਾਰੀ ਉਥੇ ਮੌਜੂਦ ਹੁੰਦੇ ਸਨ, ਜਿਥੇ ਖੇਡ ਦੇ ਮੈਦਾਨ ਵਿਚ ਇਕ-ਦੂਸਰੇ ਦੇ ਨਾਲ ਉਥੇ ਓਲੰਪਿਕ ਵਿਚ ਇਕ ਦੂਸਰੇ ਦੇ ਨਾਲ ਮਿਲ-ਜੁਲ ਕੇ ਰਹਿੰਦੇ ਹਨ।

ਸਵਾਲ :- ਤੁਸੀਂ ਕਿਹੜੇ-ਕਿਹੜੇ ਦੇਸ਼ਾਂ ਵਿਚ ਖੇਡਣ ਦੇ ਲਈ ਗਏ ?

ਜਵਾਬ :- ਮੈਂ ਤਕਰੀਬਨ ਵੀਹ ਵਾਰ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਸ਼ਾਇਦ ਹੀ ਕੋਈ ਇਹੋ ਜਿਹਾ ਦੇਸ਼, ਜਿਥੇ ਹਾਕੀ ਖੇਡੀ ਜਾਂਦੀ ਹੈ, ਮੈਂ ਨਾ ਗਿਆ ਹੋਵਾਂ। ਕਈ ਜਗ੍ਹਾ ਤਾਂ ਮੈਂ ਪੰਜ-ਛੇ ਵਾਰ ਗਿਆ ਹੋਵਾਂਗਾ ਜਿਵੇਂ ਕਿ ਪੈਰਿਸ, ਬਰਲਿਨ ਅਤੇ ਸਿੰਘਾਪੁਰ।

ਸਵਾਲ :- ਆਪਣੇ ਖੇਡ ਜੀਵਨ ਦੀ ਕੋਈ ਦਿਲਚਸਪ ਘਟਨਾ ਦੱਸੋਂ ?

ਜਵਾਬ :-ਮੇਰੇ ਖੱਬੇ ਪੈਰ ਉਤੇ ਜ਼ਬਰਦਸਤ ਮੋਚ ਆਉਣ ਨਾਲ ਸੋਜ ਹੋ ਗਈ ਸੀ। ਐਮਸਟਰਡਮ ਜਰਮਨ ਪਹੁੰਚਣ ਉਤੇ ਮੈਨੂੰ ਅਨਫਿਟ ਕਰਾਰ ਦਿੱਤਾ ਗਿਆ ਅਤੇ ਪਹਿਲੇ ਮੈਚ ਵਿਚ ਇਸ ਦੀ ਵਜ੍ਹਾ ਨਾਲ ਪਹਿਲੇ ਗਿਆਰਾਂ ਵਿਚ ਮੇਰਾ ਨਾਂ ਨਹੀਂ ਦਿਤਾ ਗਿਆ। ਮੈਂ ਮੈਨੇਜਰ ਦੇ ਇਸ ਫੈਸਲੇ ਦੇ ਖਿਲਾਫ ਲੜਿਆ ਅਤੇ ਮੈਨੂੰ ਟੀਮ ਵਿਚ ਰੱਖ ਲਿਆ ਗਿਆ। ਇਸ ਮੈਚ ਅਤੇ ਬਾਕੀ ਮੈਚਾਂ ਵਿਚ ਮੈਂ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਬੜੇ ਜੋਸ਼ ਦੇ ਨਾਲ ਬਹੁਤ ਵਧੀਆ ਖੇਡਿਆ।

ਸਵਾਲ :- ਤੁਸੀਂ ਪਹਿਲਾਂ ਪੰਜਾਬ ਵਲੋਂ ਖੇਡਦੇ ਸੀ, ਫਿਰ ਤੁਸੀਂ ਸੈਨਾ ਵਿਚ ਚਲੇ ਗਏ। ਸੈਨਾ ਵਿਚ ਰਹਿੰਦੇ ਹੋਏ ਤੁਹਾਨੂੰ ਖੇਡਣਾ ਕਿਵੇਂ ਲੱਗਾ?

ਜਵਾਬ :- ਮੈਂ ਚਾਰ ਨੈਸ਼ਨਲ 1969 ਤੋਂ 72 ਤੱਕ ਪੰਜਾਬ ਵਲੋਂ ਖੇਡਿਆ ਅਤੇ ਚਾਰੇ ਸਾਲ ਪੰਜਾਬ ਜਿੱਤਦਾ ਰਿਹਾ। ਸਾਲ 1973 ਤੋਂ 1981 ਤਕ ਸੈਨਾ ਵਲੋਂ ਖੇਡਿਆ ਅਤੇ ਕਈ’ ਵਾਰ ਸੈਨਾ ਟੀਮ ਦੀ ਕਪਤਾਨੀ ਕੀਤੀ। ਮੈਨੂੰ ਪੰਜਾਬ ਵਲੋਂ ਖੇਡਣ ਦਾ ਆਨੰਦ ਆਉਂਦਾ ਸੀ ਅਤੇ ਇਸ ਤੋਂ ਵੱਧ ਆਨੰਦ ਮੈਨੂੰ ਸੈਨਾ ਵਲੋਂ ਖੇਡਣ ਤੇ ਆਇਆ।

ਸਵਾਲ :- ਤੁਸੀਂ ਇਸ ਵੇਲੇ ‘ਸੈਨਾ ਸੇਵਾ ਕੋਰ’ ਜਲੰਧਰ ਅਤੇ ਭਾਰਤੀ ਸੈਨਾ ਟੀਮ ਦੇ ਕੋਚ ਅਤੇ ਮੈਨੇਜਰ ਹੋ, ਤੁਸੀਂ ਇਹ ਦੱਸੋ ਕਿ ਇੱਕ ਖਿਡਾਰੀ ਹੋ ਕੇ ਖੇਡਣਾ ਅਸਾਨ ਹੈ ਜਾਂ ਕੋਚ ਮੈਨੇਜਰ ਦਾ ਕਰਤੱਵ ?

ਜਵਾਬ :- ਮੈਂ ਸਮਝਦਾ ਹਾਂ ਕਿ ਖਿਡਾਰੀ ਦਾ ਕੰਮ ਸੌਖਾ ਹੈ। ਇਸ ਦੇ ਉਲਟ ਕੋਚ, ਮੈਨੇਜਰ ਦਾ ਕੰਮ ਬਹੁਤ ਔਖਾ ਹੈ ।

ਸਵਾਲ :- ਕੌਂਮੀ ਖੇਡ ਦਿਵਸ ਬਾਰੇ ਕੋਈ ਜਾਣਕਾਰੀ ਦੇਵੋ?

ਜਵਾਬ :- ਕੌਂਮੀ ਖੇਡ ਦਿਵਸ ਸਾਡੇ ਭਾਰਤੀ ਟੀਮ ਦੇ ਅਨਮੋਲ ਹੀਰੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ I ਇਸ ਦਿਨ ਭਾਰਤ ਸਰਕਾਰ ਵੱਲੋਂ ਖੇਡਾਂ ਦੇ ਅਨਮੋਲ ਹੀਰਿਆਂ ਨੂੰ ਵੱਖ-ਵੱਖ ਐਵਾਰਡਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ I ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਇਸ ਵਰ੍ਹੇ 25ਵਾਂ ਸਿਲਵਰ ਜੁਬਲੀ ਐਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ I ਜਿਸ ਵਿੱਚ ਮੈਨੂੰ “ਲਾਈਫ ਟਾਈਮ ਐਚੀਵਮੈਂਟ ਐਵਾਰਡ” ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ I

ਸਵਾਲ :- ਉਭਰਦੇ ਹੋਏ ਖਿਡਾਰੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ?

ਜਵਾਬ :- ਜੀ ਹਾਂ, ਨੌਜਵਾਨ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਖੇਡਣਾ ਚਾਹੀਦਾ ਹੈ। ਸੀਨੀਅਰ ਖਿਡਾਰੀਆਂ ਅਤੇ ਕੋਚਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਆਪਣੇ ਲਈ ਹੀ ਨਹੀਂ ਬਲਕਿ ਟੀਮ ਦੇ ਲਈ ਖੇਡਣਾ। ਚਾਹੀਦਾ ਹੈ ਅਤੇ ਜਿਹੜਾ ਰੰਗ ਪਾ ਕੇਂ ਖੇਡਦੇ ਹਨ, ਉਸ ਰੰਗ ਦੀ ਇੱਜ਼ਤ ਦੇ ਲਈ ਖੇਡਣਾ ਚਾਹੀਦਾ ਹੈ। ਮੋਬਾਈਲ ਅਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਦੂਸਰੇ ਔਗੁਣਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਫੋਟੋ ਕੈਪਸ਼ਨ
ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ (ਅਰਜੁਨਾ ਐਵਾਰਡੀ) ਨਾਲ ਮੁਲਾਕਾਤ ਕਰਦੇ ਗੁਰਿੰਦਰ ਸਿੰਘ ਮੱਟੂ I

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports