ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਵਿੱਕੀ ਮਿੱਡੂਖੇੜਾ ਦੀ ਯਾਦ ਵਿੱਚ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ – ਜਗਦੀਪ ਚੀਮਾ , ਅਜੇਪਾਲ ਮਿੱਡੂਖੇੜਾ

  ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਮੁਹਿੰਮ ਦੀ ਕਰੀਮਪੁਰਾ ਵਿਖੇ ਬੂਟੇ ਲਗਾ ਕੇ ਕੀਤੀ ਸਮਾਪਤੀ ਸ਼੍ਰੀ ਫਤਹਿਗੜ੍ਹ ਸਾਹਿਬ 28 ਜੁਲਾਈ ( ਜੇ ਐੱਸ ਖੰਨਾ ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵਰਗੀ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਨੂੰ ਸਮਰਪਿਤ ਦੇਸ਼ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ…

 

ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਮੁਹਿੰਮ ਦੀ ਕਰੀਮਪੁਰਾ ਵਿਖੇ ਬੂਟੇ ਲਗਾ ਕੇ ਕੀਤੀ ਸਮਾਪਤੀ

ਸ਼੍ਰੀ ਫਤਹਿਗੜ੍ਹ ਸਾਹਿਬ
28 ਜੁਲਾਈ ( ਜੇ ਐੱਸ ਖੰਨਾ )
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵਰਗੀ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਨੂੰ ਸਮਰਪਿਤ ਦੇਸ਼ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਰਦਾਸ-ਬੇਨਤੀ ਕਰਕੇ ਕੀਤੀ ਗਈ ਸੀ, ਜਿਸ ਦੀ ਸਮਾਪਤੀ ਪਿੰਡ ਕਰੀਮਪੁਰਾ ਵਿਖੇ ਬੂਟੇ ਲਗਾ ਕੇ ਅਤੇ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ-ਬੇਨਤੀ ਕਰਕੇ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਵਿੱਚ ਹਰ ਸਾਲ ਬੂਟੇ ਲਗਾਉਣ ਦੀ ਇਹ ਮੁਹਿੰਮ ਚਲਾਈ ਜਾਂਦੀ ਹੈ। ਇਸ ਉਪਰਾਲੇ ਦਾ ਮਕਸਦ ਸਵਰਗੀ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦੇ ਨਾਲ-ਨਾਲ ਸਮਾਜ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਜੀ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਚੀਮਾ ਦੇ ਜਿਗਰੀ ਦੋਸਤ ਅਤੇ ਪਰਿਵਾਰ ਲਈ ਵੱਡੇ ਭਰਾ ਵਾਂਗ ਸਨ। ਉਨ੍ਹਾਂ ਨਾਲ ਜੁੜੀਆਂ ਯਾਦਾਂ ਅਤੇ ਪਰਿਵਾਰਕ ਸਾਂਝ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਸਮਾਗਮ ਕਰਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ।
ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਇੱਕ ਰੁੱਖ ਲਗਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ , ਤੰਦਰੁਸਤ ਅਤੇ ਹਰਿਆਵਲ ਭਰੇ ਵਾਤਾਵਰਨ ਦੀ ਨੀਂਹ ਰੱਖਣ ਵਾਲਾ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਨੂੰ ਸਮਰਪਿਤ ਇਹ ਮੁਹਿੰਮ ਲੋਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਵਾਤਾਵਰਨ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਹਰ ਵਿਅਕਤੀ ਵਾਤਾਵਰਨ ਦੀ ਸੰਭਾਲ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ। ਸਿਰਫ਼ ਬੂਟੇ ਲਗਾਉਣਾ ਹੀ ਨਹੀਂ , ਸਗੋਂ ਉਨ੍ਹਾਂ ਦੀ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਕੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਨ ਲਈ ਅਜੇਪਾਲ ਮਿੱਡੂਖੇੜਾ ਜੀ ਦਾ ਦਿਲੋਂ ਧੰਨਵਾਦ ਕਰਦਿਆਂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨੇ ਇਸ ਉਪਰਾਲੇ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ ਹੈ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਬਜ਼ੁਰਗਾਂ, ਨੌਜਵਾਨਾਂ ਅਤੇ ਨਗਰ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਸਾਂਝੀ ਭਾਗੀਦਾਰੀ ਸਦਕਾ ਇਹ ਮੁਹਿੰਮ ਸਫਲਤਾਪੂਰਵਕ ਨੇਪਰੇ ਚੜ੍ਹੀ ਹੈ।
ਉਨ੍ਹਾਂ ਕਿਹਾ ਕਿ ਸਵਰਗੀ ਵਿੱਕੀ ਮਿੱਡੂਖੇੜਾ ਜੀ ਦੀ ਯਾਦ ਨੂੰ ਸਮਰਪਿਤ ਇਹ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਜ਼ਿੰਦਾ ਰੱਖਣ ਦੇ ਨਾਲ-ਨਾਲ ਸਮਾਜ ਅਤੇ ਵਾਤਾਵਰਨ ਦੀ ਭਲਾਈ ਲਈ ਵੀ ਲਗਾਤਾਰ ਕੰਮ ਕੀਤਾ ਜਾ ਸਕੇ।ਇਸ ਮੌਕੇ ਸਮੂਹ ਹਾਜ਼ਰੀਨ ਨੇ ਸਵਰਗੀ ਵਿੱਕੀ ਮਿੱਡੂਖੇੜਾ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਮਾਗਮ ਵਿੱਚ ਭਾਵੁਕ ਮਾਹੌਲ ਦੇ ਨਾਲ-ਨਾਲ ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਧਾਨ ਬਾਰ ਐਸੋਸੀਏਸ਼ਨ ਐਡਵੋਕੇਟ ਗਗਨਦੀਪ ਸਿੰਘ ਵਿਰਕ , ਗੁਰਮੀਤ ਸਿੰਘ ਧਾਲੀਵਾਲ , ਚੇਅਰਮੈਨ ਬਰਿੰਦਰ ਸਿੰਘ ਸੋਢੀ , ਚੇਅਰਮੈਨ ਜਤਿੰਦਰ ਸਿੰਘ ਬੱਬੂ ਭੈਣੀ , ਡਾਇਰੈਕਟਰ ਮਨਿੰਦਰ ਪਾਲ ਸਿੰਘ ਬਾਜਵਾ , ਸਰਪੰਚ ਬਲਜਿੰਦਰ ਸਿੰਘ ਥਾਬਲਾਂ , ਰਜਿੰਦਰ ਸਿੰਘ ਗੋਗੀ ਡੂਮਛੇੜੀ , ਪ੍ਰਧਾਨ ਰਮਨ ਗੁਪਤਾ ਬੱਸੀ ਪਠਾਣਾਂ , ਅਬਜਿੰਦਰ ਸਿੰਘ ਜੋਗੀ ਨਾਨੋਕੀ , ਜ਼ੈਲਦਾਰ ਸੁਖਵਿੰਦਰ ਸਿੰਘ ਘੁਮੰਡਗੜ੍ਹ , ਜਤਿੰਦਰ ਪਾਲ ਕਾਹਲੋਂ , ਨਰਿੰਦਰ ਸਿੰਘ ਰਸੀਦਪੁਰਾ, ਚੇਅਰਮੈਨ ਜਤਿੰਦਰਪਾਲ ਸਿੰਘ ਚੈਰੀ ਭਾਂਬਰੀ, ਯਾਦਵਿੰਦਰ ਸਿੰਘ ਭੰਗੂ, ਦਵਿੰਦਰ ਸਿੰਘ ਸਵੈਚ, ਚੇਅਰਮੈਨ ਦਰਸ਼ਨ ਸਿੰਘ ਬੱਬੀ ਸੌਂਟੀ, ਸਰਪੰਚ ਰਵਿੰਦਰ ਸਿੰਘ ਰਾਣਾ, ਕੁਲਦੀਪ ਸਿੰਘ ਗੋਪਾਲੋਂ, ਬਾਬਾ ਜਗਦੀਸ਼ ਸਿੰਘ ਲੂਲੋਂ, ਸਵਰਨ ਸਿੰਘ ਨੌਗਾਵਾਂ, ਅਮਰਜੀਤ ਸਿੰਘ ਬਡਾਲੀ ਮਾਈ ਕੀ, ਰਵਿੰਦਰ ਸਿੰਘ ਰੂਬੀ ਸਰਹਿੰਦ, ਜਸਬੀਰ ਸਿੰਘ ਵਾਲੀਆ, ਲਖਵਿੰਦਰ ਸਿੰਘ ਕੋਟਲਾ ਬਜਵਾੜਾ, ਕਰਮਜੀਤ ਸਿੰਘ ਕੋਟਲਾ ਬਜਵਾੜਾ, ਸਰਪੰਚ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਰਾਮਪੁਰ, ਮਨਦੀਪ ਸਿੰਘ ਨਡਿਆਲੀ, ਸਰਕਲ ਪ੍ਰਧਾਨ ਰਵਿੰਦਰ ਸਿੰਘ ਰਵੀ ਜੱਲਾ, ਗੁਰਜੀਤ ਸਿੰਘ ਸਾਨੀਪੁਰ, ਗੁਰਪ੍ਰੀਤ ਸਿੰਘ ਮਲਕੋਮਾਜਰਾ, ਕਰਮਜੀਤ ਸਿੰਘ ਢੀਂਡਸਾ , ਪਰਮਜੀਤ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਹੁਸੈਨਪੁਰ, ਹਰਿੰਦਰ ਸਿੰਘ ਕੁੱਕੀ, ਕੁਲਵਿੰਦਰ ਸਿੰਘ ਨੋਗਾਵਾਂ , ਸਤਨਾਮ ਸਿੰਘ ਰਾਏਪੁਰ , ਭੰਵਰ ਸੰਧੂ, ਕੁਲਦੀਪ ਸਿੰਘ ਭਟੇੜੀ, ਸਰਪੰਚ ਅਮਰੀਕ ਸਿੰਘ ਪਮੌਰ, ਸਰਕਲ ਪ੍ਰਧਾਨ ਵਿਵੇਕ ਜੈਨ, ਦਿਨੇਸ਼ ਭਾਰਦਵਾਜ, ਹਰਪਾਲ ਸਿੰਘ ਭੁੱਟਾ, ਹਰੀਸ਼ ਰਤਨ ਫਰੌਰ, ਸਰਪੰਚ ਸੁਪਿੰਦਰ ਸਿੰਘ, ਸਰਪੰਚ ਗੁਰਜੀਤ ਸੇਠੀ ਨੋਗਾਵਾਂ, ਹਰਚੰਦ ਸਿੰਘ ਗੰਢੂਆਂ, ਭਗਵਾਨ ਸਿੰਘ ਮਾਨੂੰਪੁਰ, ਅਮਰੀਕ ਸਿੰਘ ਖ਼ਰੌਡਾਂ, ਸਰਪੰਚ ਜਸਬੀਰ ਸਿੰਘ ਸੀਰਾ ਖ਼ਰੌਡਾਂ, ਸ਼ੇਰ ਦਵਿੰਦਰ ਸਿੰਘ, ਬੰਟੀ ਨੋਗਾਵਾਂ, ਲੰਬੜਦਾਰ ਬਿੱਟੂ, ਸਤਨਾਮ ਸਿੰਘ ਨੌਗਾਵਾਂ, ਸੌਰਵ ਬਡਾਲੀ ਆਲਾ ਸਿੰਘ, ਗੁਰਮੀਤ ਸਿੰਘ ਬਿੱਟੂ ਕਲੌਂਦੀ, ਸਰਪੰਚ ਰਵਿੰਦਰ ਸਿੰਘ ਕਲੌਂਦੀ, ਦਿਲਬਾਗ ਸਿੰਘ, ਸਰਪੰਚ ਦਵਿੰਦਰ ਸਿੰਘ ਜੱਜੀ ਰਾਏਪੁਰ, ਹਰਪ੍ਰੀਤ ਸਿੰਘ ਪੀੱਤੀ, ਮਨਪ੍ਰੀਤ ਸਿੰਘ ਸੋਨੀ, ਗੁਰਵਿੰਦਰ ਸਿੰਘ ਲਾਲਾ ਥਾਬਲਾਂ, ਪ੍ਰੀਤ ਥਾਬਲਾਂ, ਸਤਪਾਲ ਸਿੰਘ ਚੀਮਾ, ਮਾਸਟਰ ਜਸਵਿੰਦਰ ਸਿੰਘ ਚੀਮਾ, ਸਰਪੰਚ ਕੰਵਲਜੀਤ ਸਿੰਘ ਚੀਮਾ, ਗੁਰਦੀਪ ਸਿੰਘ ਢੀਂਡਸਾ, ਗੁਰਪ੍ਰੇਮ ਸਿੰਘ ਗਿੱਲ, ਡਾ. ਹਰਦੇਵ ਸਿੰਘ, ਬਲਕਾਰ ਸਿੰਘ ਵਿਰਕ, ਗੁਰਮੇਲ ਸਿੰਘ ਢੀਂਡਸਾ, ਕੁਲਦੀਪ ਸਿੰਘ ਢੀਂਡਸਾ , ਧਰਮਿੰਦਰ ਸਿੰਘ ਚੀਮਾ, ਹਰਦੇਵ ਸਿੰਘ ਢੀਂਡਸਾ, ਧਰਮਿੰਦਰਪਾਲ ਸਿੰਘ ਬਿੱਟੂ ਨ੍ਹ, ਲਵਪ੍ਰੀਤ ਸਿੰਘ, ਸੁਖਜਿੰਦਰ ਸਿੰਘ ਵਿਰਕ, ਮਨਿੰਦਰ ਸਿੰਘ ਵਿਰਕ, ਦਪਿੰਦਰਪਾਲ ਸਿੰਘ ਬੰਟੀ, ਜਿੰਦਰ ਸਿੰਘ, ਫੌਜੀ ਪ੍ਰੀਤਮ ਸਿੰਘ, ਕਰਨੈਲ ਸਿੰਘ, ਯਾਦਵਿੰਦਰ ਸਿੰਘ ਗੋਲਡੀ, ਪ੍ਰਧਾਨ ਆਲ ਕਾਲਜਜ਼ ਸਿਮਰ ਗਰੇਵਾਲ, ਫਤਿਹ ਚੀਮਾ, ਚਸ਼ਮ ਭੁਲੱਰ, ਹਰਮਨ ਜੈ ਸਿੰਘ ਵਾਲਾ, ਤਫੀਕ ਰੰਧਾਵਾ ਜਖਵਾਲੀ, ਸਹਿਜ ਪ੍ਰਹਾਰ, ਵਿਸ਼ਵ ਖੰਗੂੜਾ ਰੈਲੀ, ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਬੱਸੀ ਪਠਾਣਾਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਨਗਰ ਵਾਸੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports